ਬਾਲੀਵੁੱਡ ਫ਼ਿਲਮਾਂ ਦੇ ਅਸਲ ਹੀਰੋ ਬਣੇ ਵਿਕਰਮ ਬੱਤਰਾ, ਲੱਖਾਂ ਦੀ ਨੌਕਰੀ ਛੱਡ ਭਾਰਤੀ ਫੌਜ 'ਚ ਹੋਏ ਸਨ ਭਰਤੀ

07/09/2020 8:44:16 AM

ਜਲੰਧਰ (ਵੈੱਬ ਡੈਸਕ) — ਦੇਸ਼ ਦੇ ਹੀਰੋ ਅਤੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਵਿਕਰਮ ਬੱਤਰਾ ਨੂੰ ਫ਼ਿਲਮ ਉਦਯੋਗ ਨੇ ਵੀ ਆਪਣਾ ਹੀਰੋ ਮੰਨਿਆ ਹੈ। ਇਸੇ ਲਈ ਉਨ੍ਹਾਂ ਦੇ ਜੀਵਨ 'ਤੇ ਕਈ ਫ਼ਿਲਮਾਂ ਬਣੀਆਂ ਹਨ। ਫ਼ਿਲਮ 'ਐੱਲ ਓ ਸੀ' 'ਚ ਉਨ੍ਹਾਂ ਦੇ ਜੀਵਨ ਨੂੰ ਵਿਸਥਾਰ ਨਾਲ ਦਿਖਾਇਆ ਗਿਆ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਪੁੱਤਰ ਤੇ ਅਦਾਕਾਰ ਅਭਿਸ਼ੇਕ ਬੱਚਨ ਨੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ।

ਕੈਪਟਨ ਵਿਕਰਮ ਬੱਤਰਾ 24 ਸਾਲ ਦੀ ਉਮਰ 'ਚ ਸ਼ਹੀਦ ਹੋ ਗਏ ਸਨ। ਹੁਣ ਸਿਧਾਰਥ ਮਲਹੋਤਰਾ ਕਾਰਗਿਲ ਹੀਰੋ ਵਿਕਰਮ ਬੱਤਰਾ ਦੇ ਕਿਰਦਾਰ ਨੂੰ ਵੱਡੇ ਪਰਦੇ 'ਤੇ ਦਿਖਾਉਣ ਜਾ ਰਹੇ ਹਨ। ਫ਼ਿਲਮ ਦਾ ਨਾਂ 'ਸ਼ੇਰ ਸ਼ਾਹ' ਹੈ। ਇਹ ਫ਼ਿਲਮ 3 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਕਰਕੇ ਇਸ ਦੀ ਰਿਲੀਜ਼ਿੰਗ ਟਲ ਗਈ ਹੈ। ਵਿਕਰਮ ਨੂੰ ਉਨ੍ਹਾਂ ਦੀ ਸ਼ਹਾਦਤ ਅਤੇ ਧਰਮਾ ਪ੍ਰੋਡਕਸ਼ਨ ਨੇ ਸ਼ਰਧਾਂਜਲੀ ਦਿੱਤੀ ਹੈ। ਵਿਕਰਮ ਬੱਤਰਾ ਦਾ ਜਨਮ 9 ਸਤੰਬਰ 1974 'ਚ ਹਿਮਾਚਲ ਪ੍ਰਦੇਸ਼ 'ਚ ਹੋਇਆ ਸੀ। ਸਾਲ 1996 'ਚ ਵਿਕਰਮ ਨੇ ਇੰਡੀਅਨ ਮਿਲਟਰੀ ਅਕਾਦਮੀ 'ਚ ਦਾਖ਼ਲਾ ਲਿਆ ਸੀ।

 
 
 
 
 
 
 
 
 
 
 
 
 
 

A homage to the proud son of the soil. Your courage, bravery and love for our country will never be forgotten. Remembering Captain Vikram Batra (PVC)🙏 . . . . . . #DharmaProductions #DharmaMovies #Dharma #Films #BollywoodMovies #Movies #VikramBatra #kargilwar #hero #india #soldier #patriotic

A post shared by Dharma Productions (@dharmamovies) on Jul 6, 2020 at 10:16pm PDT

ਸੀ. ਡੀ. ਐੱਸ. ਦੇ ਜ਼ਰੀਏ ਉਹ ਮਿਲਟਰੀ 'ਚ ਸ਼ਾਮਿਲ ਹੋਏ। ਉਦੋਂ ਉਨ੍ਹਾਂ ਦੀ ਉਮਰ 22 ਸਾਲ ਸੀ। ਇਸ ਤੋਂ ਪਹਿਲਾਂ ਉਹ ਮਰਚੇਂਟ ਨੇਵੀ ਲਈ ਚੁਣ ਲਏ ਗਏ ਸਨ। ਉਸ ਸਮੇਂ ਉਨ੍ਹਾਂ ਦੀ ਤਨਖ਼ਾਹ ਇੱਕ ਲੱਖ ਪ੍ਰਤੀ ਮਹੀਨਾ ਸੀ ਪਰ ਜੁਆਈਨ ਕਰਨ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਫੌਜ 'ਚ ਜਾਣ ਦਾ ਮਨ ਬਣਾ ਲਿਆ। ਉਸ ਸਮੇਂ ਉਨ੍ਹਾਂ ਦੀ ਤਨਖਾਹ 20-22 ਹਜ਼ਾਰ ਸੀ। 2 ਸਾਲ ਬਾਅਦ ਉਨ੍ਹਾਂ ਨੂੰ ਕੈਪਟਨ ਦਾ ਰੈਂਕ ਦਿੱਤਾ ਗਿਆ। ਕਾਰਗਿੱਲ ਯੁੱਧ 'ਚ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੀ 13ਵੀਂ ਬਟਾਲੀਅਨ ਦੀ ਅਗਵਾਈ ਕੀਤੀ ਸੀ।


sunita

Content Editor

Related News