‘ਸ਼ੇਰ ਬੱਗਾ’ ਦਾ ਪਹਿਲਾ ਗੀਤ ‘ਰਾਜਾ ਜੱਟ’ ਅੱਜ ਹੋਵੇਗਾ ਰਿਲੀਜ਼

05/27/2022 10:19:41 AM

ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਗਾਮੀ ਫ਼ਿਲਮ ‘ਸ਼ੇਰ ਬੱਗਾ’ ਦਾ ਪਹਿਲਾ ਗੀਤ ‘ਰਾਜਾ ਜੱਟ’ ਅੱਜ ਸ਼ਾਮ 6 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਐਮੀ ਵਿਰਕ ਨੇ ਕੱਲ ਸਾਂਝਾ ਕੀਤਾ ਸੀ। ਜਿਸ ਦੀ ਕੈਪਸ਼ਨ ’ਚ ਐਮੀ ਨੇ ਲਿਖਿਆ, ‘ਹਾਂ ਹਾਂ ਹਾਂ, ਰਾਜਾ ਜੱਟ ਕੱਲ ਰਿਲੀਜ਼ ਹੋ ਰਿਹਾ ਹੈ। ਵਾਹਿਗੁਰੂ ਮਿਹਰ ਕਰਨ।’’

ਇਹ ਖ਼ਬਰ ਵੀ ਪੜ੍ਹੋ : ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

ਦੱਸ ਦੇਈਏ ਕਿ ਗੀਤ ਨੂੰ ਐਮੀ ਵਿਰਕ ਤੇ ਸਿਮਰ ਕੌਰ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਤੇ ਕੰਪੋਜ਼ੀਸ਼ਨ ਹੈਪੀ ਰਾਏਕੋਟੀ ਦੀ ਹੈ। ਗੀਤ ਨੂੰ ਮਿਊਜ਼ਿਕ ਅਵੀ ਸਰਾ ਨੇ ਦਿੱਤਾ ਹੈ।

ਫ਼ਿਲਮ ਦੀ ਕਹਾਣੀ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਵਿਦੇਸ਼ ’ਚ ਰਹਿੰਦੇ ਹਨ। ਦੋਵਾਂ ’ਚ ਨਜ਼ਦੀਕੀਆਂ ਵਧਣ ਕਾਰਨ ਸੋਨਮ ਬਾਜਵਾ ਪ੍ਰੈਗਨੈਂਟ ਹੋ ਜਾਂਦੀ ਹੈ। ਸੋਨਮ ਬਾਜਵਾ ਬੱਚਾ ਨਹੀਂ ਚਾਹੁੰਦੀ ਪਰ ਐਮੀ ਵਿਰਕ ਇਸ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਲੈਂਦੇ ਹਨ। ਇਸ ਤੋਂ ਬਾਅਦ ਕਹਾਣੀ ’ਚ ਹੋਰ ਕੀ-ਕੀ ਹੋਵੇਗਾ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਫ਼ਿਲਮ ’ਚ ਐਮੀ ਤੇ ਸੋਨਮ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਕਾਕਾ ਕੌਟਕੀ, ਬਨਿੰਦਰ ਬੰਨੀ, ਰੂਪ ਖਟਕੜ, ਜਸਨੀਤ ਕੌਰ ਤੇ ਗੁਰਦਿਆਲ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਇਸ ਨੂੰ ਦਿਲਜੀਤ ਥਿੰਦ ਤੇ ਐਮੀ ਵਿਰਕ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 10 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News