ਮਹਾਸ਼ਿਵਰਾਤਰੀ ’ਤੇ ਸ਼ੇਖਰ ਸੁਮਨ ਨੇ ‘ਸ਼ਿਵ ਭਗਤ’ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਯਾਦ

Thursday, Mar 11, 2021 - 05:28 PM (IST)

ਮਹਾਸ਼ਿਵਰਾਤਰੀ ’ਤੇ ਸ਼ੇਖਰ ਸੁਮਨ ਨੇ ‘ਸ਼ਿਵ ਭਗਤ’ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਯਾਦ

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 9 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਅਜੇ ਤੱਕ ਪਰਿਵਾਰ ਅਤੇ ਪ੍ਰਸ਼ੰਸਕ ਉਸ ਨੂੰ ਭੁੱਲ ਨਹੀਂ ਪਾਏ। ਹਰ ਕੋਈ ਕਿਸੇ ਨਾ ਕਿਸੇ ਮੌਕੇ ’ਤੇ ਉਸ ਨੂੰ ਯਾਦ ਕਰਦਾ ਹੈ। ਮਹਾਸ਼ਿਵਰਾਤਰੀ ਦੇ ਖ਼ਾਸ ਮੌਕੇ ’ਤੇ ਅਦਾਕਾਰ ਸ਼ੇਖਰ ਸੁਮਨ ਨੇ ਟਵੀਟ ਕਰਕੇ ਸੁਸ਼ਾਂਤ ਨੂੰ ਯਾਦ ਕੀਤਾ ਹੈ ਜੋ ਬੇਹੱਦ ਵਾਇਰਲ ਹੋ ਰਿਹਾ ਹੈ।

PunjabKesari
ਸ਼ੇਖਰ ਸੁਮਨ ਨੇ ਟਵੀਟ ਕਰਕੇ ਲਿਖਿਆ ਕਿ ‘ਸੁਸ਼ਾਂਤ ਸਿੰਘ ਰਾਜਪੂਤ ਨੂੰ ਹੈਪੀ ਸ਼ਿਵਰਾਤਰੀ ਜਿਨ੍ਹਾਂ ਨੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ। ਇਸ ਖ਼ਾਸ ਦਿਨ ’ਤੇ ਮੈਂ ਉਸ ਨੂੰ ਯਾਦ ਕਰ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜਲਦ ਦੀ ਇਨਸਾਫ਼ ਮਿਲੇਗਾ।

PunjabKesari
ਸ਼ੇਖਰ ਸੁਮਨ ਨੇ ਇਕ ਹੋਰ ਟਵੀਟ ’ਚ ਲਿਖਿਆ, ‘ਸਭ ਨੂੰ ਹੈਪੀ ਮਹਾਸ਼ਿਵਰਾਤਰੀ। ਭਗਵਾਨ ਸ਼ਿਵ ਤੁਹਾਡੇ ਸਾਰੇ ਦੁੱਖਾਂ ਅਤੇ ਚਿੰਤਾਵਾਂ ਨੂੰ ਦੂਰ ਕਰਨ ਅਤੇ ਤੁਹਾਨੂੰ ਆਸ਼ੀਰਵਾਦ ਦੇਣ’। ਪ੍ਰਸ਼ੰਸਕ ਇਨ੍ਹਾਂ ਟਵੀਟਸ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਭਗਵਾਨ ਸ਼ਿਵ ਦੇ ਭਗਤ ਸਨ। ਉਨ੍ਹਾਂ ਦੀ ਭਗਤੀ ਕਰਦੇ ਹੋਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਦੱਸ ਦੇਈਏ ਕਿ ਸੁਸ਼ਾਂਤ 14 ਜੂਨ ਨੂੰ ਬ੍ਰਾਂਦਰਾ ਸਥਿਤ ਅਪਾਰਟਮੈਂਟ ’ਚ ਮਿ੍ਰਤਕ ਪਾਏ ਗਏ ਸਨ। ਸੁਸ਼ਾਂਤ ਦਾ ਕੇਸ ਅਜੇ ਤੱਕ ਸੁਲਝ ਨਹੀਂ ਪਾਇਆ ਹੈ। ਸੀ.ਬੀ.ਆਈ. ਇਸ ਕੇਸ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਐੱਨ.ਸੀ.ਬੀ. ਅਤੇ ਈ.ਡੀ. ਵੀ ਇਸ ਕੇਸ ’ਚ ਜੁਟੀ ਹੋਈ ਹੈ। 


author

Aarti dhillon

Content Editor

Related News