ਕਾਰਤਿਕ ਆਰੀਅਨ ਦੀ ਫ਼ਿਲਮ ‘ਸ਼ਹਿਜ਼ਾਦਾ’ ਦੀ ਰਿਲੀਜ਼ ਡੇਟ ਇਕ ਹਫ਼ਤਾ ਅੱਗੇ ਵਧਾਈ

01/31/2023 11:50:28 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਫ਼ਿਲਮ ‘ਸ਼ਹਿਜ਼ਾਦਾ’ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਪਹਿਲਾਂ ‘ਸ਼ਹਿਜ਼ਾਦਾ’ 10 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ, ਜੋ ਹੁਣ 17 ਫਰਵਰੀ ਨੂੰ ਰਿਲੀਜ਼ ਹੋਵੇਗੀ।

ਹਾਲਾਂਕਿ ‘ਸ਼ਹਿਜ਼ਾਦਾ’ ਦੀ ਰਿਲੀਜ਼ ਡੇਟ ਅੱਗੇ ਕਿਉਂ ਕੀਤੀ ਗਈ ਹੈ, ਇਸ ਬਾਰੇ ਫ਼ਿਲਮ ਦੀ ਟੀਮ ਵਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਰਿਲੀਜ਼ ਡੇਟ ਅੱਗੇ ਕਰਨ ਦਾ ਇਕ ਵੱਡਾ ਕਾਰਨ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ ਦੱਸਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਡਿਵਾਈਨ ਨੇ ਪਹਿਲੀ ਵਾਰ ਸੁਣਾਇਆ ਮੂਸੇਵਾਲਾ ਦਾ ਗੀਤ 'ਚੋਰਨੀ', ਸੁਣ ਲੋਕ ਹੋਏ ਬਾਗੋ-ਬਾਗ (ਵੀਡੀਓ)

‘ਪਠਾਨ’ ਬਾਕਸ ਆਫਿਸ ’ਤੇ ਆਏ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਅਜਿਹੇ ’ਚ ‘ਸ਼ਹਿਜ਼ਾਦਾ’ ਦੇ ਮੇਕਰਜ਼ ਨਹੀਂ ਚਾਹੁਣਗੇ ਕਿ ‘ਪਠਾਨ’ ਕਾਰਨ ਉਨ੍ਹਾਂ ਦੀ ਫ਼ਿਲਮ ਦੀ ਕਮਾਈ ’ਤੇ ਅਸਰ ਪਵੇ।

ਦੱਸ ਦੇਈਏ ਕਿ ‘ਸ਼ਹਿਜ਼ਾਦਾ’ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਸੁਪਰਹਿੱਟ ਫ਼ਿਲਮ ‘ਆਲਾ ਵੈਕੁੰਥਾਪੁਰਾਮੁੱਲੂ’ ਦੀ ਹਿੰਦੀ ਰੀਮੇਕ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News