ਸਿਧਾਰਥ ਤੋਂ ਬਾਅਦ ਹੁਣ ਇਸ ਅਦਾਕਾਰ ਦੀ ਦੀਵਾਨੀ ਹੋਈ ਸ਼ਹਿਨਾਜ਼, ਭੇਜੇ ਦਿਲ ਵਾਲੇ ਇਮੋਜ਼ੀ

Thursday, Jul 02, 2020 - 09:41 AM (IST)

ਸਿਧਾਰਥ ਤੋਂ ਬਾਅਦ ਹੁਣ ਇਸ ਅਦਾਕਾਰ ਦੀ ਦੀਵਾਨੀ ਹੋਈ ਸ਼ਹਿਨਾਜ਼, ਭੇਜੇ ਦਿਲ ਵਾਲੇ ਇਮੋਜ਼ੀ

ਜਲੰਧਰ (ਵੈੱਡ ਬੈਸਕ) — ਇੱਕ ਰਿਐਲਿਟੀ ਸ਼ੋਅ 'ਚ ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਕੌਰ ਗਿੱਲ ਨੇ ਦੱਸਿਆ ਸੀ ਕਿ ਉਹ ਅਦਾਕਾਰ ਕਾਰਤਿਕ ਆਰੀਅਨ ਨੂੰ ਕਿੰਨਾ ਪਸੰਦ ਕਰਦੀ ਹੈ। ਇਸ ਸਭ ਦੇ ਚਲਦੇ ਕਾਰਤਿਕ ਨੇ ਸਹਿਨਾਜ਼ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਨਗੇ। ਇਹ ਸੁਣਕੇ ਸ਼ਹਿਨਾਜ਼ ਬਹੁਤ ਖੁਸ਼ ਹੋ ਗਈ ਸੀ ਪਰ ਹੁਣ ਕਾਰਤਿਕ ਨੇ ਸ਼ਹਿਨਾਜ਼ 'ਤੇ ਇੱਕ ਕੁਮੈਂਟ ਕੀਤਾ ਹੈ, ਜਿਹੜਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।

ਦਰਅਸਲ ਸ਼ਹਿਨਾਜ਼ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ 'ਹਰ ਇੱਕ ਦਾ ਸਨਮਾਨ ਕਰੋ।' ਸ਼ਹਿਨਾਜ਼ ਦੀ ਇਸ ਪੋਸਟ 'ਤੇ ਚੁਟਕੀ ਲੈਂਦੇ ਹੋਏ ਕਾਰਤਿਕ ਨੇ ਲਿਖਿਆ 'ਉਸ ਨੂੰ ਵੀ ਜਿਸ ਨੇ ਸਭ ਤੋਂ ਪਹਿਲਾਂ ਚਮਗਿੱਦੜ ਖਾਇਆ ਹੋਵੇ।' ਕਾਰਤਿਕ ਦੀ ਇਸ ਪੋਸਟ ਨੂੰ ਦੇਖ ਕੇ ਸ਼ਹਿਨਾਜ਼ ਕਾਫ਼ੀ ਐਕਸਾਈਟਿਡ ਹੋ ਗਈ ਅਤੇ ਉਸ ਨੇ ਇਸ ਦਾ ਜਵਾਬ ਦਿੰਦੇ ਹੋਏ ਬਹੁਤ ਸਾਰੇ ਦਿਲ ਵਾਲੇ ਇਮੋਜ਼ੀ ਪੋਸਟ ਕੀਤੇ ਅਤੇ ਕਿਹਾ ਕਿ ਸਭ ਦਾ ਸਨਮਾਨ ਕਰੋ।

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੌਰਾਨ ਸ਼ਹਿਨਾਜ਼ ਤੇ ਸਿਧਾਰਥ ਦੇ ਪਿਆਰ ਦੇ ਚਰਚੇ ਹੋਣ ਲੱਗੇ ਸਨ। ਪ੍ਰਸ਼ੰਸਕ ਵੀ ਇਨ੍ਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕਰਦੇ ਹਨ। ਪ੍ਰਸ਼ੰਸਕਾਂ ਨੇ ਇਨ੍ਹਾਂ ਦੀ ਜੋੜੀ ਨੂੰ 'ਸਿਧਨਾਜ਼' ਦਾ ਨਾਂ ਦਿੱਤਾ ਸੀ। ਬਿੱਗ ਬੌਸ ਤੋਂ ਬਾਅਦ ਦੋਵੇਂ ਇਕ ਗੀਤ ਦੀ ਵੀਡੀਓ 'ਚ ਇਕੱਠੇ ਨਜ਼ਰ ਆਏ ਸਨ।  


author

sunita

Content Editor

Related News