ਸੁਧੀਰ ਸੂਰੀ ਕਤਲ ਮਾਮਲੇ 'ਚ ਸਿਆਸਤ ਕਰਨ ਵਾਲਿਆਂ ਨੂੰ ਸਹਿਨਾਜ਼ ਗਿੱਲ ਦੇ ਪਿਤਾ ਨੇ ਦਿੱਤੀ ਚਿਤਾਵਨੀ

11/11/2022 11:08:15 AM

ਅੰਮ੍ਰਿਤਸਰ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਇਕ ਵਾਰ ਫ਼ਿਰ ਤੋਂ ਲਾਈਵ ਹੋ ਕੇ ਸੁਧੀਰ ਸੂਰੀ ਦੇ ਕਤਲ ਮਾਮਲੇ 'ਤੇ ਸਿਆਸਤ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ  ਕਿਹਾ ਕਿ ਸਿੱਖ-ਹਿੰਦੂ ਦਾ ਨੂੰਹ ਮਾਸ ਦਾ ਰਿਸ਼ਤਾ ਹੈ। ਹਿੰਦੂਆਂ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦੀ ਦਿੱਤੀ ਅਤੇ ਆਪਣਾ ਪਰਿਵਾਰ ਵੀ ਕੁਰਬਾਨ ਕਰ ਦਿੱਤਾ ਸੀ। ਗੁਰੂ ਜੀ ਨੇ ਮੁਗਲਾਂ ਤੋਂ ਸਾਨੂੰ ਸੁਰੱਖਿਆ ਦਿੱਤੀ ਸੀ ਪਰ ਅੱਜ ਮੁਗਲਾਂ ਨੇ ਆਪਣੇ ਬੰਦੇ ਭੇਜ ਦਿੱਤੇ ਹਨ। ਇਹ ਮੁਗਲਾਂ ਦੀਆਂ ਔਲਾਦਾਂ ਪਤਾ ਨਹੀਂ ਕਿੱਥੋਂ ਆ ਗਈਆਂ ਹਨ। ਉਨ੍ਹਾਂ ਕਿਹਾ ਜੇਕਰ ਮੈਨੂੰ ਵੀ ਸ਼ਹਾਦਤ ਦੇਣੀ ਪਈ ਤਾਂ ਮੈਂ ਤਿਆਰ ਹਾਂ।

ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਕਤਲ ਬਾਰੇ ਗੱਲ ਕਰਦਿਆਂ ਸੰਤੋਖ ਸਿੰਘ ਨੇ ਕਿਹਾ ਕਿ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਕਤਲ ਕਰ ਦਿੱਤਾ ਗਿਆ ਅਤੇ ਸੂਰੀ ਸਾਬ੍ਹ ਨੂੰ ਹੀ ਕਿਉਂ ਟਾਰਗੈੱਟ ਕੀਤਾ ਗਿਆ, ਇਸ ਬਾਰੇ ਸਾਨੂੰ ਸਮਝਣਾ ਪਵੇਗਾ। ਜੋ ਸੂਰੀ ਸਾਬ੍ਹ ਨੇ ਗ਼ਲਤ ਬੋਲਿਆ ਸੀ ਉਸ ਦੀ ਸਜ਼ਾ ਕਾਨੂੰਨ ਨੇ ਉਨ੍ਹਾਂ ਨੂੰ ਦੇ ਦਿੱਤੀ ਸੀ। ਉਨ੍ਹਾਂ ’ਤੇ ਐੱਫ਼.ਆਈ.ਆਰ. ਵੀ ਦਰਜ ਕੀਤੀ ਗਈ ਸੀ।

ਆਪਣੀ ਗੱਲ ਜਾਰੀ ਰੱਖਦਿਆਂ ਸੰਤੋਖ ਸਿੰਘ ਨੇ ਕਿਹਾ ਕਿ ਮੈਂ ਸੂਰੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਬਹੁਤ ਧਾਰਮਿਕ ਇਨਸਾਨ ਸਨ। ਗ਼ਲਤੀਆਂ ਇਨਸਾਨ ਕੋਲੋਂ ਹੀ ਹੁੰਦੀਆਂ ਹਨ। ਉਨ੍ਹਾਂ ਨੇ ਜੋ ਕੁਝ ਵੀ ਬੋਲਿਆ ਉਹ ਕਿਸੇ ਨੂੰ ਚੰਗਾ ਲਗਦਾ ਸੀ ਤੇ ਕਿਸੇ ਨੂੰ ਮਾੜਾ ਪਰ ਹੁਣ ਸੂਰੀ ਸਾਬ੍ਹ ਦੇ ਨਾਂ ’ਤੇ ਰਾਜਨੀਤੀ ਹੋ ਰਹੀ ਹੈ। ਕੁਝ ਹਿੰਦੂ ਜਥੇਬੰਦੀਆਂ ਹਨ ਉਨ੍ਹਾਂ ਦੇ ਕਤਲ ਦੇ ਮਾਮਲੇ 'ਚ ਸਿਆਸੀ ਖੇਡ ਖੇਡ ਰਹੀਆਂ ਹਨ। ਇਨ੍ਹਾਂ ਜਥੇਬੰਦੀਆਂ ਨੂੰ ਪੁੱਛਿਆ ਜਾਵੇ ਕਿ ਉਹ ਸੁਧੀਰ ਸੂਰੀ ਨੂੰ ਜਾਣਦੇ ਵੀ ਸਨ। ਉਨ੍ਹਾਂ ਕਿਹਾ ਕਿ ਦੋ-ਚਾਰ ਹਿੰਦੂ ਬੰਦਿਆਂ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ।

ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦਿਆਂ ਸੰਤੋਖ ਸਿੰਘ ਨੇ ਕਿਹਾ ਕਿ ਤੁਹਾਡੇ ਵੀ ਦੋ-ਚਾਰ ਬੰਦੇ ਹਨ, ਜੋ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ। ਤੁਸੀਂ ਵੀ ਉਨ੍ਹਾਂ ਨੂੰ ਸਮਝਾਓ ਕਿ ਇਸ ਤਰ੍ਹਾਂ ਦੀਆਂ ਬਿਆਨ ਬਾਜ਼ੀਆਂ ਨਾ ਕਰਨ ਜਿਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋਵੇ। ਬਾਕੀ ਲੁਧਿਆਣੇ ਵਾਲਿਆਂ ਨੂੰ ਆਪ ਸਾਂਭ ਲਵਾਂਗਾ। ਉਨ੍ਹਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਚਿਤਾਵਨੀ  ਦਿੰਦਿਆਂ ਕਿਹਾ ਕਿ ਬੰਦੇ ਦੇ ਪੁੱਤ ਬਣ ਜਾਓ। ਹਿੰਦੂ ਸਮਾਜ ਨੂੰ ਬਦਨਾਮ ਨਾ ਕਰੋ। ਅਜਿਹੇ ਬਿਆਨ ਨਾ ਦਿਓ ਜਿਸ ਕਾਰਨ ਹਿੰਦੂ ਸਮਾਜ ਬਦਨਾਮ ਹੋਵੇ ।


Shivani Bassan

Content Editor

Related News