ਸ਼ਹਿਨਾਜ਼ ਗਿੱਲ ਦੁਬਈ ’ਚ ਪ੍ਰਸ਼ੰਸਕਾਂ ਦੇ ਘਰ ਪਹੁੰਚੀ, ਜ਼ਮੀਨ ''ਤੇ ਬੈਠ ਕੇ ਟੀਮ ਨਾਲ ਖਾਣੇ ਦਾ ਲਿਆ ਮਜ਼ਾ

Friday, Oct 28, 2022 - 11:21 AM (IST)

ਸ਼ਹਿਨਾਜ਼ ਗਿੱਲ ਦੁਬਈ ’ਚ ਪ੍ਰਸ਼ੰਸਕਾਂ ਦੇ ਘਰ ਪਹੁੰਚੀ, ਜ਼ਮੀਨ ''ਤੇ ਬੈਠ ਕੇ ਟੀਮ ਨਾਲ ਖਾਣੇ ਦਾ ਲਿਆ ਮਜ਼ਾ

ਮੁੰਬਈ- ‘ਬਿੱਗ ਬੌਸ’ ਫੇਮ ਸ਼ਹਿਨਾਜ਼ ਗਿੱਲ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ। ਅੱਜ ਸ਼ਹਿਨਾਜ਼ ਗਿੱਲ ਉਸ ਮੁਕਾਮ ’ਤੇ ਪਹੁੰਚੀ ਹੈ। ਜਿਸ ’ਤੇ ਕੋਈ ਵੀ ਮਾਣ ਕਰ ਸਕਦਾ ਹੈ, ਪਰ ਪੰਜਾਬ ਦੀ ਕੈਟਰੀਨਾ 'ਚ ਕੋਈ ਮਾਣ ਨਹੀਂ ਹੈ, ਉਹ ਬਿਲਕੁੱਲ ਡਾਊਨ ਟੂ ਅਰਥ ਹੈ। ਇਸ ਦਾ ਅੰਦਾਜ਼ਾ ਤੁਸੀਂ ਸ਼ਹਿਨਾਜ਼ ਦੀ ਵੀਡੀਓ ਤੋਂ ਲਗਾ ਸਕਦੇ ਹੋ। ਦਰਅਸਲ, ਸ਼ਹਿਨਾਜ਼ ਨੇ ਹਾਲ ਹੀ ’ਚ ਯੂਟਿਊਬ ਚੈਨਲ ’ਤੇ ਆਪਣੇ ਦੁਬਈ ਟ੍ਰਿਪ ਦਾ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਇਕ ਵਾਰ ਫ਼ਿਰ ਤੋਂ ਅਦਾਕਾਰਾ ਦੀ ਚਤੁਰਾਈ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

PunjabKesari

ਇਹ ਵੀ ਪੜ੍ਹੋ : ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ’ਤੇ ਪਤਨੀ ਨੂੰ ਮਾਰਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

ਵੀਡੀਓ ਦੀ ਸ਼ੁਰੂਆਤ 'ਚ ਸ਼ਹਿਨਾਜ਼ ਈਵੈਂਟ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੁਬਈ ਦੀ ਇਸ ਯਾਤਰਾ 'ਚ ਉਹ ਆਪਣੇ ਕੁਝ ਪ੍ਰਸ਼ੰਸਕਾਂ ਨੂੰ ਵੀ ਮਿਲਦੇ ਹਨ ਜੋ ਉਨ੍ਹਾਂ ਨੂੰ ਆਪਣੇ ਨਾਲ ਖਾਣਾ ਖਾਣ ਦਾ ਸੱਦਾ ਦਿੰਦੇ ਹਨ।

PunjabKesari

ਸ਼ਹਿਨਾਜ਼ ਉਨ੍ਹਾਂ ਨਾਲ ਜਾਂਦੀ ਹੈ ਅਤੇ ਜ਼ਮੀਨ 'ਤੇ ਬੈਠ ਕੇ ਖਾਣਾ ਖਾਂਦੀ ਹੈ। ਇਸ ਦੇ ਨਾਲ ਹੀ ਖਾਣਾ ਖਾਣ ਤੋਂ ਬਾਅਦ ਸ਼ਹਿਨਾਜ਼ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਵੀ ਕਲਿੱਕ ਕਰਵਾਉਂਦੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਸ ਦੇ ਨਾਲ ਹੀ ਉਸ ਦੀ ਸਾਦਗੀ ਦੀ ਤਾਰੀਫ਼ ਹੋ ਰਹੀ ਹੈ। ਲੋਕ ਉਸ ਦੇ ਇਸ ਵੀਡੀਓ ਦੇ ਹੇਠਾਂ ਲਿਖ ਰਹੇ ਹਨ ਕਿ ਸ਼ਹਿਨਾਜ਼ ਦਾ ਸੱਚਮੁੱਚ ਸੁਭਾਅ ਬਹੁਤ ਸਾਦਾ ਹੈ ਅਤੇ ਸ਼ਾਨਦਾਰ ਹੈ।

PunjabKesari

ਇਹ ਵੀ ਪੜ੍ਹੋ : ‘ਡ੍ਰੀਮ ਗਰਲ’ ਹੇਮਾ ਮਾਲਿਨੀ ਨੇ ਸਾਦਗੀ ਨਾਲ ਮਨਾਇਆ ਭਾਈ ਦੂਜ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ’ਚ ਨਜ਼ਰ ਆਉਣ ਵਾਲੀ ਹੈ।

ਇਸ ’ਚ ਸਿਧਾਰਥ ਨਿਗਮ, ਰਘਲ ਜੁਆਲ, ਪਲਕ ਤਿਵਾੜੀ, ਜੱਸੀ ਗਿੱਲ ਵਰਗੇ ਸਿਤਾਰੇ ਉਨ੍ਹਾਂ ਦੇ ਨਾਲ ਹਨ। ਇਸ ਤੋਂ ਇਲਾਵਾ ਉਹ ਰਿਤੇਸ਼ ਦੇਸ਼ਮੁਖ, ਨੋਰਾ ਫਤੇਹੀ, ਜਾਨ ਅਬ੍ਰਾਹਮ ਨਾਲ ‘100%’ ’ਚ ਨਜ਼ਰ ਆਵੇਗੀ।
 


author

Shivani Bassan

Content Editor

Related News