ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ

Monday, Oct 24, 2022 - 10:10 AM (IST)

ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ

ਮੁੰਬਈ- ‘ਪੰਜਾਬ ਦੀ ਕੈਟਰੀਨਾ’ ਯਾਨੀ ‘ਬਿੱਗ ਬੌਸ 13’ਫੇਮ ਸ਼ਹਿਨਾਜ਼ ਗਿੱਲ ਸਭ ਤੋਂ ਪਿਆਰੀ ਅਦਾਕਾਰਾਂ 'ਚੋਂ ਇਕ ਹੈ। ਸ਼ਹਿਨਾਜ਼ ਗਿੱਲ ਬਿੱਗ ਬੌਸ 13 ’ਚ ਐਂਟਰੀ ਤੋਂ ਬਾਅਦ ਇਕ ਨਾਮ ਬਣ ਗਈ ਹੈ। ਸ਼ਹਿਨਾਜ਼ ਨੇ ਭਾਵੇਂ ਅਜੇ ਬਾਲੀਵੁੱਡ ’ਚ ਡੈਬਿਊ ਨਹੀਂ ਕੀਤਾ ਹੈ ਪਰ ਇਸ ਤੋਂ ਪਹਿਲਾਂ ਉਹ ਬੀ-ਟਾਊਨ ਦਾ ਹਿੱਸਾ ਬਣ ਚੁੱਕੀ ਹੈ।

PunjabKesari

 ਇਹ ਵੀ ਪੜ੍ਹੋ : ਮਾਂ ਬਣਨ ਦੇ 60 ਦਿਨਾਂ ਬਾਅਦ ਫਿੱਟ ਹੋਣ ਦੀ ਰਾਹ ’ਤੇ ਆ ਰਹੀ ਸੋਨਮ ਕਪੂਰ, ਜਿਮ ’ਚ ਬਹਾਉਂਦੀ ਹੈ ਪਸੀਨਾ

ਅਦਾਕਾਰਾ ਨੂੰ ਅਕਸਰ ਮਸ਼ਹੂਰ ਬਾਲੀਵੁੱਡ ਪਾਰਟੀਆਂ 'ਚ ਦੇਖਿਆ ਜਾਂਦਾ ਹੈ। ਸ਼ਹਿਨਾਜ਼ ਬਾਬਾ ਸਿੱਦੀਕੀ ਦੀ ਇਫ਼ਤਾਰ ਪਾਰਟੀ ਤੋਂ ਬਾਲੀਵੁੱਡ ਦੀਆਂ ਦੀਵਾਲੀ ਪਾਰਟੀਆਂ ਦਾ ਹਿੱਸਾ ਬਣ ਗਈ।

PunjabKesari

ਬੀਤੀ ਰਾਤ ਸ਼ਹਿਨਾਜ਼ ਭਾਰਤ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ਟੀ-ਸੀਰੀਜ਼ ਫ਼ਿਲਮਾਂ ’ਚੋਂ ਇਕ ਦੀ ਦੀਵਾਲੀ ਪਾਰਟੀ ’ਚ ਸ਼ਾਮਲ ਹੋਈ। ਇਸ ਪਾਰਟੀ 'ਚ ਸ਼ਹਿਨਾਜ਼ ਦਾ ਰਵਾਇਤੀ ਪਰ ਬੋਲਡ ਲੁੱਕ ਦੇਖਣ ਨੂੰ ਮਿਲਿਆ। ਸ਼ਹਿਨਾਜ਼ ਨੇ ਬੇਜ ਰੰਗ ਦਾ ਲਹਿੰਗਾ ਪਾਇਆ ਸੀ।

PunjabKesari

ਇਸ ਲਹਿੰਗੇ ਨਾਲ ਮੈਚਿੰਗ ਕੱਟ-ਆਊਟ ਬਲਾਊਜ਼ ਪਾਇਆ ਹੋਇਆ ਹੈ। ਸ਼ਹਿਨਾਜ਼ ਨੇ ਮਲਟੀ-ਕਲਰ ਸਟੇਟਮੈਂਟ ਜਿਊਲਰੀ ਦੇ ਨਾਲ ਆਪਣਾ ਵਿਕਟੋਰੀਅਨ ਸਟਾਈਲ ਲਹਿੰਗਾ ਸਟਾਈਲ ਕੀਤਾ। ਮਿਨੀਮਲ ਮੇਕਅੱਪ  ਅਤੇ ਸਟਾਈਲਿਸ਼ ਹੇਅਰਸਟਾਈਲ ਉਸ ਦੀ ਲੁੱਕ ਨੂੰ ਹੋਰ ਵੀ ਵਧਾ ਰਿਹਾ ਸੀ।

PunjabKesari

 ਇਹ ਵੀ ਪੜ੍ਹੋ : ਕ੍ਰਿਤੀ ਸੈਨਨ ਨੇ ਰਵਾਇਤੀ ਲੁੱਕ ’ਚ ਦਿਖਾਇਆ ਗਲੈਮਰਸ ਅੰਦਾਜ਼, ਤਸਵੀਰਾਂ ’ਚ ਬਿਖ਼ੇਰੇ ਹੁਸਨ ਦੇ ਜਲਵੇ

ਇਸ ਦੇ ਨਾਲ ਹੀ ਸ਼ਹਿਨਾਜ਼ ਦੀ ਮਿਲੀਅਨ ਡਾਲਰ ਦੀ ਮੁਸਕਰਾਹਟ ਵੀ ਲੋਕਾਂ ਦਾ ਦਿਲ ਚੁਰਾ ਰਹੀ ਸੀ। ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਨਾਲ ਸਕ੍ਰੀਨ ਸਾਂਝੀ ਕਰਨ ਜਾ ਰਹੀ ਹੈ। ਸ਼ਹਿਨਾਜ਼ ਦੀ ਪਹਿਲੀ ਫ਼ਿਲਮ ਅਗਲੇ ਸਾਲ 2023 ’ਚ ਈਦ ਦੇ ਮੌਕੇ ’ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਜੌਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ, ਨੋਰਾ ਫਤੇਹੀ ਨਾਲ 100 % 'ਚ ਨਜ਼ਰ ਆਵੇਗੀ।

PunjabKesari


author

Shivani Bassan

Content Editor

Related News