'ਪੰਜਾਬ ਦੀ ਕੈਟਰੀਨਾ' ਸ਼ਹਿਨਾਜ਼ ਪਹੁੰਚੀ ਅਮਰੀਕਾ, ਟੂਰ ਤੋਂ ਪਹਿਲਾਂ ਇੰਝ ਜਿੱਤਿਆ ਲੋਕਾਂ ਦਾ ਦਿਲ

Friday, Jul 19, 2024 - 02:46 PM (IST)

'ਪੰਜਾਬ ਦੀ ਕੈਟਰੀਨਾ' ਸ਼ਹਿਨਾਜ਼ ਪਹੁੰਚੀ ਅਮਰੀਕਾ, ਟੂਰ ਤੋਂ ਪਹਿਲਾਂ ਇੰਝ ਜਿੱਤਿਆ ਲੋਕਾਂ ਦਾ ਦਿਲ

ਜਲੰਧਰ (ਬਿਊਰੋ) : ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਆਪਣੇ ਪਹਿਲੇ ਵਿਦੇਸ਼ੀ ਟੂਰ ਅਮਰੀਕਾ ਪਹੁੰਚੀ ਹੈ, ਜਿਥੋ ਉਸ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਸ਼ਹਿਨਾਜ਼ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਸਿੰਪਲ ਤੇ ਸੋਬਰ ਲੁੱਕ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ- ''Late night stroll at Times Square. No makeup and PJ’s. New York, love your vibe! 🇺🇸♥️ 📷 @timessquare।''

PunjabKesari

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੇ ਆਪਣੇ ਐੱਨ. ਆਰ. ਆਈ. ਫੈਨਜ਼ ਨੂੰ ਬੀਤੇ ਦਿਨੀਂ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ ਰਾਹੀਂ ਫੈਨਜ਼ ਨੂੰ ਦੱਸਿਆ ਕਿ ਉਹ ਬਹੁਤ ਜਲਦ ਨਿਊਜਰਸੀ ਪਹੁੰਚ ਰਹੀ ਹੈ। ਇਹ ਉਸ ਪਹਿਲਾ ਫੌਰਨ ਟੂਰ ਹੋਵੇਗਾ। ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਉਹ ਆਪਣੇ ਫੈਨਜ਼ ਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਫੈਨਜ਼ ਨਾਲ 19 ਜੁਲਾਈ ਨੂੰ ਨਿਊਜ਼ਰਸੀ 'ਚ ਮਿਲੇਗੀ।

PunjabKesari

ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸ ਮਗਰੋਂ ਉਸ ਨੇ ਮਿਊਜ਼ਿਕ ਵੀਡੀਓ ਤੇ ਕਈ ਗੀਤਾਂ 'ਚ ਕੰਮ ਕੀਤਾ। ਸ਼ਹਿਨਾਜ਼ ਇੱਕ ਚੰਗੀ ਅਦਾਕਾਰਾ ਤੇ ਗਾਇਕਾ ਹੈ। 'ਬਿੱਗ ਬੌਸ' ਸੀਜ਼ਨ 13 'ਚ ਆਉਣ ਮਗਰੋਂ ਸ਼ਹਿਨਾਜ਼ ਨੇ ਬਾਲੀਵੁੱਡ 'ਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। 

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News