ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਹੁਣ ਬਣੀ ਬਾਲੀਵੁੱਡ ਦੀ ''ਬਾਰਬੀ ਗਰਲ'', ਤਸਵੀਰਾਂ ਵਾਇਰਲ

Wednesday, Apr 21, 2021 - 12:30 PM (IST)

ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਹੁਣ ਬਣੀ ਬਾਲੀਵੁੱਡ ਦੀ ''ਬਾਰਬੀ ਗਰਲ'', ਤਸਵੀਰਾਂ ਵਾਇਰਲ

ਚੰਡੀਗੜ੍ਹ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਅਖਵਾਉਣ ਵਾਲੀ ਸ਼ਹਿਨਾਜ਼ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬਾਲੀਵੁੱਡ ਦੇ ਕੈਟਰੀਨਾ ਕੈਫ਼ ਬਣੀ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ 'ਚ ਸ਼ਹਿਨਾਜ਼ ਕੌਰ ਗਿੱਲ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

 PunjabKesari
ਦੱਸ ਦਈਏ ਕਿ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਹਿੱਸਾ ਲੈਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਦੀ ਪ੍ਰਸਿੱਧੀ ਕਾਫ਼ੀ ਵਧ ਗਈ ਹੈ। ਹੁਣ ਦੇਸ਼ ਦੇ ਹਰ ਕੋਨੇ 'ਚ ਲੋਕ ਸ਼ਹਿਨਾਜ਼ ਕੌਰ ਗਿੱਲ ਨੂੰ ਪਛਾਣਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵੇਖਣ ਲਈ ਬੇਤਾਬ ਰਹਿੰਦੇ ਹਨ।

PunjabKesari
ਸ਼ਹਿਨਾਜ਼ ਅਕਸਰ ਹੀ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਸ਼ਹਿਨਾਜ਼ ਕੌਰ ਗਿੱਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਜਸਟਿਨ ਬੀਬਰ ਦੇ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਸ ਵੀਡੀਓ 'ਚ ਸ਼ਹਿਨਾਜ਼ ਕੌਰ ਗਿੱਲ ਦਾ ਸਵੈਗ ਦੇਖਣ ਵਾਲਾ ਹੈ, ਜਿਸ ਢੰਗ ਨਾਲ ਉਹ ਪਰਫਾਰਮ ਕਰ ਰਹੀ ਹੈ, ਉਸ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਸ ਵੀਡੀਓ ਨੂੰ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਇੰਨਾ ਹੀ ਨਹੀਂ ਇੱਕ ਪ੍ਰਸ਼ੰਸਕ ਨੇ ਸ਼ਹਿਨਾਜ਼ ਨੂੰ 'ਟ੍ਰੈਂਡਿੰਗ ਕਵੀਨ' ਆਖ ਕੇ ਬੁਲਾਇਆ ਹੈ।

PunjabKesari

ਇਸ ਤੋਂ ਇਲਾਵਾ ਸ਼ਹਿਨਾਜ਼ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਇੱਕ ਨਾਈਟ ਸੂਟ 'ਚ ਗੀਤ 'Bailaconmigo' 'ਤੇ ਡਾਂਸ ਕਰਦੀ ਨਜ਼ਰ ਆਈ ਸੀ।

PunjabKesari

ਵੀਡੀਓ 'ਚ ਸ਼ਹਿਨਾਜ਼ ਕੌਰ ਗਿੱਲ ਬਹੁਤ ਹੀ ਪਿਆਰੇ ਅੰਦਾਜ਼ 'ਚ ਡਾਂਸ ਕਰਦੀ ਦਿਖਾਈ ਦਿੱਤੀ। 

PunjabKesari
ਦੱਸਣਯੋਗ ਹੈ ਕਿ 'ਬਿੱਗ ਬੌਸ 13' 'ਚ ਸ਼ਹਿਨਾਜ਼ ਗਿੱਲ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ। 'ਬਿੱਗ ਬੌਸ 13' ਤੋਂ ਬਾਅਦ ਦੋਵਾਂ ਦੀ ਜੋੜੀ ਕਈ ਪ੍ਰਾਜੈਕਟਸ 'ਚ ਇਕੱਠੇ ਕੰਮ ਕਰ ਚੁੱਕੀ ਹੈ। 

PunjabKesari

PunjabKesari


author

sunita

Content Editor

Related News