ਸ਼ਾਰਟ ਡਰੈੱਸ ''ਚ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਗਿੱਲ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵਾਇਰਲ

Tuesday, Nov 17, 2020 - 03:07 PM (IST)

ਸ਼ਾਰਟ ਡਰੈੱਸ ''ਚ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਗਿੱਲ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵਾਇਰਲ

ਜਲੰਧਰ (ਵੈੱਬ ਡੈਸਕ) — ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਇਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। ਦਰਅਸਲ ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤੇ ਬੋਲਡ ਲੁੱਕ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਸ਼ਾਰਟ ਤੇ ਸਟਾਈਲਿਸ਼ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦਾ ਬੋਲਡ ਲੁੱਕ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari
ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਅਤੇ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਦੋਵਾਂ ਦੀ ਕੈਮਿਸਟਰੀ ਤੋਂ ਸ਼ਹਿਨਾਜ਼ ਤੇ ਸਿਧਾਰਥ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ ਪਰ ਸ਼ਹਿਨਾਜ਼ ਦੇ ਪਿਤਾ ਉਨ੍ਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਤੋਂ ਬਹੁਤ ਪ੍ਰੇਸ਼ਾਨ ਹਨ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਸੁੱਖ ਸਿਧਾਰਥ ਤੇ ਸ਼ਹਿਨਾਜ਼ ਤੋਂ ਖੁਸ਼ ਨਹੀਂ ਹਨ ਤੇ ਪਹਿਲਾਂ ਵੀ ਕਈ ਵਾਰ ਆਪਣੀ ਧੀ ਖ਼ਿਲਾਫ਼ ਬੋਲ ਚੁੱਕੇ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਦੇ ਪਿਤਾ ਸੰਤੋਖ ਸੁੱਖ ਨੇ ਕਿਹਾ ਸੀ ਕਿ, ''ਜੇਕਰ ਸ਼ਹਿਨਾਜ਼ ਕੌਰ ਗਿੱਲ ਉਸ ਨੂੰ ਪਿਤਾ ਮੰਨਦੀ ਹੈ ਤਾਂ ਉਸ ਨੂੰ ਉਨ੍ਹਾਂ ਦੀ ਰਾਏ ਨਾਲ ਫ਼ਰਕ ਪੈਂਦਾ।'' ਉਨ੍ਹਾਂ ਇਕ ਇੰਟਰਵਿਊ 'ਚ ਇਹ ਵੀ ਕਿਹਾ, ''ਨਾ ਤਾਂ ਮੈਂ ਉਸ ਦੇ ਖ਼ਿਲਾਫ਼ ਹਾਂ ਤੇ ਨਾ ਹੀ ਮੈਂ ਉਸ ਦੇ ਹੱਕ 'ਚ ਹਾਂ। ਨਾ ਹੀ ਮੈਂ ਇਸ ਦਾ ਵਿਰੋਧ ਕਰਦਾ ਹਾਂ ਤੇ ਨਾ ਹੀ ਮੈਂ ਚਾਹੁੰਦਾ ਹਾਂ ਕਿ ਇਹ ਦੋਵੇਂ ਇਕੱਠੇ ਹੋਣ। ਮੈਂ ਪਿਤਾ ਹਾਂ ਪਰ ਜੇ ਕੋਈ ਮੈਨੂੰ ਪਿਤਾ ਸਮਝੇ ਤਾਂ। ਜੇਕਰ ਕੋਈ ਨਹੀਂ ਸਮਝੇਗਾ ਕਿ ਮੈਂ ਪਿਤਾ ਹਾਂ ਤਾਂ ਮੈਂ ਪਿਤਾ ਕਿਸ ਗੱਲ ਦਾ? ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਮੇਰਾ ਪਿਤਾ ਹੈ।"

PunjabKesari
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸ਼ਹਿਨਾਜ ਕੌਰ ਗਿੱਲ ਹਾਲ ਹੀ 'ਚ ਚੰਡੀਗੜ੍ਹ 'ਚ ਆਪਣੇ ਇਕ ਗੀਤ ਦੀ ਸ਼ੂਟਿੰਗ ਕਰਕੇ ਸਿਧਾਰਥ ਸ਼ੁਕਲਾ ਦੇ ਨਾਲ ਮੁੰਬਈ ਵਾਪਸ ਆ ਚੁੱਕੀ ਹੈ। ਸਿਡਨਾਜ਼ ਦੀ ਜੋੜੀ ਜਲਦ ਹੀ ਪ੍ਰਸ਼ੰਸਕਾਂ ਨੂੰ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣ ਵਾਲੀ ਹੈ, ਜਿਸ ਦੀ ਪੂਰੀ ਸ਼ੂਟਿੰਗ ਪੰਜਾਬ 'ਚ ਕੀਤੀ ਗਈ ਹੈ। ਸ਼ਹਿਨਾਜ ਨੇ ਚੰਡੀਗੜ੍ਹ 'ਚ ਦੋ ਦਿਨ ਤੱਕ ਸ਼ੂਟਿੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਉਹ ਆਪਣੇ ਘਰਵਾਲਿਆਂ ਨੂੰ ਮਿਲਣ ਨਹੀਂ ਗਈ।

PunjabKesari

ਇਸ ਗੱਲ ਤੋਂ ਨਾਰਾਜ਼ ਹੋ ਕੇ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਸ਼ਹਿਨਾਜ ਨਾਲ ਜ਼ਿੰਦਗੀ ਭਰ ਗੱਲ ਨਾ ਕਰਨ ਦੀ ਸਹੁੰ ਖਾਧੀ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਇਸ ਗੱਲ ਨੂੰ ਜ਼ਿਆਦਾ ਨਾ ਵਧਾੳੇਣ ਦੀ ਚੇਤਾਵਨੀ ਦਿੱਤੀ ਹੈ। ਹਾਲਾਂਕਿ ਸ਼ਹਿਨਾਜ ਨੇ ਆਪਣੀ ਮਾਂ ਨਾਲ ਤਸਵੀਰਾਂ ਜ਼ਰੂਰ ਸਾਂਝੀਆਂ ਕੀਤੀਆਂ ਸਨ, ਜੋ ਕਿ ਕਾਫ਼ੀ ਵਾਇਰਲ ਵੀ ਹੋਈਆਂ ਸਨ ਪਰ ਕਿਹਾ ਜਾ ਰਿਹਾ ਹੈ ਸ਼ਹਿਨਾਜ ਤੇ ਉਨ੍ਹਾਂ ਦੇ ਪਿਓ ਦੇ ਰਿਸ਼ਤੇ ਕੁੱਝ ਸਹੀ ਨਹੀਂ ਚਲ ਰਹੇ। ਕੁੱਝ ਕਾਰਨਾਂ ਕਰਕੇ ਦੋਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ ਹੈ, ਜਿਸ ਤੋਂ ਬਾਅਦ ਸ਼ਹਿਨਾਜ ਦੇ ਪਿਓ ਨੇ ਅਜਿਹਾ ਬਿਆਨ ਦਿੱਤਾ ਸੀ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)


author

sunita

Content Editor

Related News