ਕਿਸਾਨਾਂ ਦਾ ਸਮਰਥਨ ਨਾ ਕਰਨ ’ਤੇ ਲੋਕਾਂ ਦੇ ਨਿਸ਼ਾਨੇ ’ਤੇ ਸ਼ਹਿਨਾਜ਼ ਗਿੱਲ, ਇੰਝ ਕੱਢ ਰਹੇ ਨੇ ਭੜਾਸ

12/01/2020 2:07:14 PM

ਮੁੰਬਈ (ਬਿਊਰੋ) - ਖ਼ੇਤੀ ਕਾਨੂੰਨ ਲਾਗੂ ਕਰਨ ਦੇ ਵਿਰੋਧ 'ਚ ਪੰਜਾਬ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਸ਼ੁਰੂ ਕੀਤੇ ਗਏ ਮੋਰਚੇ 'ਚ ਪਹਿਲੀ ਵਾਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਤੇ ਪੰਜਾਬੀ ਗਾਇਕ ਵੱਡੇ ਪੱਧਰ 'ਤੇ ਸਾਥ ਦੇ ਰਹੇ ਹਨ। ਬੱਬੂ ਮਾਨ, ਸਿੱਧੂ ਮੂਸੇ ਵਾਲਾ, ਕੰਵਰ ਗਰੇਵਾਲ, ਹਰਫ ਚੀਮਾ, ਦੀਪ ਸਿੱਧੂ ਅਤੇ ਆਰ ਨੇਤ ਵਰਗੇ ਕਈ ਕਲਾਕਾਰਾਂ ਨੇ ਦਿੱਲੀ ਵੱਲ ਕੂਚ ਕੀਤਾ। ਇਸ ਦੌਰਾਨ ਉਹ ਵੱਡੇ ਇਕੱਠ ਨਾਲ ਦਿੱਲੀ ਪਹੁੰਚ ਰਹੇ ਹਨ। ਦੱਸ ਦਈਏ ਕਿ ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਹੋ ਰਹੀ ਟਰੋਲ
ਦਰਅਸਲ, ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕਹਿਣ ਵਾਲੀ ਸ਼ਹਿਨਾਜ਼ ਕੌਰ ਗਿੱਲ ਨੇ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਵੀ ਪੋਸਟ ਨਹੀਂ ਸਾਂਝੀ ਕੀਤੀ, ਜਿਸ ਨੂੰ ਵੇਖ ਕੇ ਪੰਜਾਬ ਦੇ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਨੂੰ ਟਰੋਲ ਕਰ ਰਹੇ ਹਨ। ਇੰਸਟਾਗ੍ਰਾਮ 'ਤੇ ਇਕ ਪੇਜ਼ ਨੇ ਸ਼ਹਿਨਾਜ਼ ਨੂੰ ਟਰੋਲ ਕਰਦਿਆਂ ਲਿਖਿਆ, 'ਪੰਜਾਬ 'ਚੋਂ ਹੀ ਗਈ ਇਹ, 6.1 ਮਿਲੀਅਨ ਫਾਲੋਵਰਸ ਨੇ ਸ਼ਹਿਨਾਜ਼ ਦੇ ਪਰ ਉਸ ਨੇ ਇਕ ਵੀ ਪੋਸਟ ਨਹੀਂ ਪਾਈ ਕਿਸਾਨਾਂ ਬਾਰੇ। ਖ਼ੈਰ ਉਹ ਤਾਂ ਮਰਜੀ ਆ ਇਸ ਦੀ ਪੋਸਟ ਪਾਉਣੀ ਜਾ ਨਹੀਂ ਪਰ ਜੇ ਪੋਸਟ ਪਾ ਦਿੰਦੀ ਤਾਂ ਆਪਣਾ ਪੰਜਾਬੀ ਹੋਣ ਦਾ ਫਰਜ਼ ਹੀ ਅਦਾ ਕਰ ਦਿੰਦੀ।'

PunjabKesari

ਸ਼ਹਿਨਾਜ਼ ਨੇ ਸਿੱਧੇ ਤੌਰ 'ਤੇ ਨਹੀਂ ਕੀਤਾ ਕਿਸਾਨਾਂ ਦਾ ਸਮਰਥਨ
ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਗੁਰੂ ਨਾਨਕ ਦੇਵ ਜੀ ਤਸਵੀਰ ਸਾਂਝੀ ਕਰਦਿਆਂ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। 

ਤਸਵੀਰਾਂ ਕਾਰਨ ਰਹਿੰਦੀ ਸੁਰਖ਼ੀਆਂ 'ਚ
'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਕਾਰਨ ਹਮੇਸ਼ਾ ਹੀ ਸੁਰਖ਼ੀਆਂ 'ਚ ਰਹਿੰਦੀ ਹੈ। ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੀ ਰਿਟਰੋ ਲੁੱਕ 'ਚ ਤਸਵੀਰਾਂ ਇੰਟਰਨੈਟ 'ਤੇ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਵੇਖ ਕੇ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਨਾਂ ਵਧ ਗਈਆਂ।

PunjabKesari

ਸਿਧਾਰਥ ਨਾਲ ਮੁੜ ਦਿਸੀ ਸ਼ਹਿਨਾਜ਼
ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਦਾ ਨਵਾਂ ਗੀਤ 'ਸ਼ੋਨਾ ਸ਼ੋਨਾ' ਰਿਲੀਜ਼ ਹੋਇਆ ਸੀ, ਜਿਸ 'ਚ ਉਹ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਨਾਲ ਨਜ਼ਰ ਆਈ ਸੀ। ਨਿੱਤ ਹੀ ਆਪਣੀਆਂ ਖ਼ੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਇਸ ਗੀਤ 'ਚ ਬੇਹੱਦ ਹਸੀਨ ਨਜ਼ਰ ਆਈ ਸੀ।

ਇਕ ਪੋਸਟ ਲਈ ਲੈਂਦੀ ਹੈ 8 ਲੱਖ ਰੁਪਏ
ਇਕ ਖ਼ਬਰ ਮੁਤਾਬਕ ਸ਼ਹਿਨਾਜ਼ ਕੌਰ ਗਿੱਲ ਇੰਸਟਾਗ੍ਰਾਮ 'ਤੇ ਆਪਣੀ ਇਕ ਪੋਸਟ ਲਈ ਕਾਫ਼ੀ ਮੋਟੀ ਰਕਮ ਲੈਂਦੀ ਹੈ। ਪਹਿਲਾਂ ਸ਼ਹਿਨਾਜ਼ ਆਪਣੀ ਇਕ ਪੋਸਟ ਲਈ 5 ਲੱਖ ਰੁਪਏ ਲੈਂਦੀ ਸੀ ਪਰ ਇਨ੍ਹੀਂ ਦਿਨੀਂ ਉਸ ਦੇ ਇਕ ਪੋਸਟ ਦੀ ਫੀਸ 8 ਲੱਖ ਰੁਪਏ ਹੈ। ਉਥੇ ਸ਼ਹਿਨਾਜ਼ ਗਿੱਲ ਵੱਡੇ ਬ੍ਰੈਂਡ ਲਈ ਪੋਸਟ ਕਰਨ 'ਤੇ 10 ਲੱਖ ਰੁਪਏ ਫੀਸ ਵਜੋਂ ਲੈਂਦੀ ਹੈ।


sunita

Content Editor

Related News