ਅਰਜੁਨ ਕਾਨੂੰਗੋ ਨਾਲ ਸ਼ਹਿਨਾਜ਼ ਨੂੰ ਰੋਮਾਂਟਿਕ ਹੁੰਦੀ ਵੇਖ ਸਿਧਾਰਥ ਹੋਏ ਬੇਕਾਬੂ, ਟਵਿੱਟਰ ''ਤੇ ਆਖੀ ਇਹ ਗੱਲ

Friday, Nov 06, 2020 - 09:33 AM (IST)

ਅਰਜੁਨ ਕਾਨੂੰਗੋ ਨਾਲ ਸ਼ਹਿਨਾਜ਼ ਨੂੰ ਰੋਮਾਂਟਿਕ ਹੁੰਦੀ ਵੇਖ ਸਿਧਾਰਥ ਹੋਏ ਬੇਕਾਬੂ, ਟਵਿੱਟਰ ''ਤੇ ਆਖੀ ਇਹ ਗੱਲ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਅਤੇ 'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਦਾ ਨਵਾਂ ਗਾਣਾ 'ਵਾਅਦਾ ਹੈ' ਰਿਲੀਜ਼ ਹੋ ਗਿਆ ਹੈ। ਸੰਗੀਤ ਦੀ ਵੀਡੀਓ ਸ਼ਾਹਿਨਾਜ਼ ਤੇ ਮਸ਼ਹੂਰ ਗਾਇਕ ਅਰਜੁਨ ਕਾਨੂੰਨਗੋ 'ਤੇ ਸ਼ੂਟ ਕੀਤੀ ਗਈ ਹੈ। ਦੋਵਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਇਹ ਗਾਣਾ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਿਆ। ਇੰਸਟਾਗ੍ਰਾਮ 'ਤੇ ਗਾਣੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ 'ਚ ਲਿਖਿਆ, "ਕੀ ਵਾਦਾ ਹੋਏਗਾ ਪੂਰਾ? #WaadaHaiਹੁਣ ਆਊਟ ਹੋ ਗਿਆ ਹੈ। ਦੇਖੋ ਤੇ ਸਾਨੂੰ ਬਹੁਤ ਪਿਆਰ ਦਿਓ।"

 
 
 
 
 
 
 
 
 
 
 
 
 
 

Kya waada hoga poora? #WaadaHai Out Now on the @vyrloriginals YouTube channel - go watch now and give it all your love! ❤️ @arjunkanungo @shehnaazgill @manojmuntashir @keyurbs

A post shared by Shehnaaz Gill (@shehnaazgill) on Nov 4, 2020 at 9:30pm PST

ਦੱਸ ਦਈਏ ਕਿ ਸਿਧਾਰਥ ਸ਼ੁਕਲਾ ਨੇ ਟਵਿੱਟਰ 'ਤੇ ਲਿਖਿਆ, ''ਸ਼ਹਿਨਾਜ਼ ਗਿੱਲ ਗਾਣਾ 'Waada Hai' 'ਚ ਚੰਗੀ ਲੱਗ ਰਹੀ ਹੈ। ਇਹ ਇਕ ਚੰਗਾ ਗਾਣਾ ਹੈ। ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੋਵੇਂ ਹੀ 'ਬਿੱਗ ਬੌਸ 13' 'ਚ ਨਜ਼ਰ ਆਏ ਸਨ। ਸਿਧਾਰਥ ਇਸ ਸ਼ੋਅ ਦੇ ਵਿਜੇਤਾ ਸਨ ਉਥੇ ਹੀ ਸ਼ਹਿਨਾਜ਼ ਸ਼ੋਅ ਦੇ ਖ਼ਤਮ ਹੋਣ ਤੱਕ ਉਥੇ ਰਹੀ। ਦੋਵਾਂ ਨੇ ਘਰ ਦੇ ਅੰਦਰ ਚੰਗੀ ਦੋਸਤੀ ਵੇਖਣ ਨੂੰ ਮਿਲੀ ਸੀ। ਸਿਧਾਰਥ ਅਤੇ ਸ਼ਹਿਨਾਜ਼ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ। ਦੋਵਾਂ ਦਾ ਰਿਸ਼ਤਾ ਬਹੁਤ ਖ਼ੂਬਸੂਰਤ ਸੀ। ਦੋਵੇਂ ਇਕ ਦੂਜੇ ਦੀ ਬਹੁਤ ਦੇਖਭਾਲ ਕਰਦੇ ਸਨ। ਦੋਵਾਂ ਨੇ ਸ਼ੋਅ ਦੇ ਅੰਤ ਤੱਕ ਆਪਣੀ ਦੋਸਤੀ ਜਾਰੀ ਰੱਖੀ।

PunjabKesari
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਹਾਲ ਹੀ 'ਚ 'ਬਿੱਗ ਬੌਸ 14' 'ਚ ਨਜ਼ਰ ਆਈ ਸੀ। ਉਸ ਨੇ ਇਕ ਵਾਰ ਫਿਰ ਆਪਣਾ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਖੂਸ਼ ਕੀਤਾ। ਪ੍ਰਸ਼ੰਸਕਾਂ ਉਸ ਨੂੰ ਦੁਬਾਰਾ ਪਰਦੇ 'ਤੇ ਵੇਖ ਬਹੁਤ ਖੁਸ਼ੀ ਹੋਈ। ਖ਼ਾਸ ਗੱਲ ਇਹ ਹੈ ਕਿ ਸ਼ਹਿਨਾਜ਼ ਦੇ ਨਾਲ ਦਰਸ਼ਕਾਂ ਨੇ ਮਸ਼ਹੂਰ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਨੂੰ ਵੀ ਪਸੰਦ ਕੀਤਾ। ਉਨ੍ਹਾਂ ਦੀ ਜੋੜੀ ਦਾ ਨਾਂ ਸੀ #Sidnaaz ਰੱਖਿਆ ਗਿਆ ਸੀ। ਲੋਕ ਅਜੇ ਵੀ ਉਨ੍ਹਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ।


author

sunita

Content Editor

Related News