ਸ਼ਹਿਨਾਜ਼ ਦੀ ਰਾਹ ''ਤੇ ਨਿਕਲੀ ਗਾਇਕਾ ਅਫਸਾਨਾ ਖ਼ਾਨ, ਕਰਨ ਲੱਗੀ ਅਜਿਹੇ ਕੰਮ

Tuesday, Apr 13, 2021 - 12:54 PM (IST)

ਸ਼ਹਿਨਾਜ਼ ਦੀ ਰਾਹ ''ਤੇ ਨਿਕਲੀ ਗਾਇਕਾ ਅਫਸਾਨਾ ਖ਼ਾਨ, ਕਰਨ ਲੱਗੀ ਅਜਿਹੇ ਕੰਮ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਅਫਸਾਨਾ ਖ਼ਾਨ ਨੇ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖ਼ਾਸ ਪਛਾਣ ਕਾਇਮ ਕਰ ਲਈ ਹੈ। ਉਸ ਨੇ ਆਪਣੀ ਬੁਲੰਦ ਆਵਾਜ਼ ਦੇ ਸਦਕਾ ਹਰੇਕ ਦਿਲ 'ਚ ਘਰ ਕੀਤਾ ਹੋਇਆ ਹੈ। ਅਫਸਾਨਾ ਖ਼ਾਨ ਹਮੇਸ਼ਾ ਹੀ ਆਪਣੀ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਵੱਖਰੇ-ਵੱਖਰੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਦੱਸ ਦਈਏ ਕਿ ਪੰਜਾਬ ਦੀਆਂ ਅਜਿਹੀਆਂ ਬਹੁਤ ਸਾਰੀਆਂ ਹਸੀਨਾਵਾਂ ਹਨ, ਜੋ ਸੋਸ਼ਲ ਮੀਡੀਆ ਰਾਹੀਂ ਪ੍ਰਸਿੱਧੀ ਹਾਸਲ ਕਰ ਰਹੀਆਂ ਹਨ। ਪੰਜਾਬੀ ਗਾਇਕ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਨੂੰ ਵੀ ਅੱਜ ਹਰ ਕੋਈ ਜਾਣਦਾ ਹੈ, ਉਸ ਦੀ ਵਜ੍ਹਾ ਹੈ ਲੋਕਾਂ ਵਲੋਂ ਮਿਲ ਰਿਹਾ ਫੇਮ।

PunjabKesari

ਸ਼ਹਿਨਾਜ਼ ਵੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਗਾਇਕਾ ਅਫਸਾਨਾ ਖ਼ਾਨ ਵੀ ਇਸ ਮਾਮਲੇ 'ਚ ਸ਼ਹਿਨਾਜ਼ ਦੀ ਰਾਹ 'ਤੇ ਤੁਰ ਰਹੀ ਹੈ। ਉਹ ਵੀ ਸ਼ਹਿਨਾਜ਼ ਵਾਂਗੂ ਪ੍ਰਸ਼ੰਸਕਾਂ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਦੱਸ ਦਈਏ ਕਿ ਅਫਸਾਨਾ ਖ਼ਾਨ ਤੇ ਉਸ ਦੇ ਮੰਗੇਤਰ ਸਾਜ਼ ਨੇ 'ਕੁੜਮਾਈ' ਤੋਂ ਬਾਅਦ ਆਪਣੀ ਜੋੜੀ ਨੂੰ 'ਅਫਸਾਜ਼' ਦਾ ਨਾਮ ਦਿੱਤਾ ਹੈ। ਇਹ ਵਰਡ ਅੱਜ ਕੱਲ੍ਹ ਕਾਫ਼ੀ ਟਰੈਂਡਿੰਗ 'ਚ ਹੈ। ਹਾਲ ਹੀ 'ਚ ਅਫਸਾਨਾ ਖ਼ਾਨ ਤੇ ਸਾਜ਼ ਨੇ ਇਕ ਦੂਜੇ ਡੈਡੀਕੇਟ ਕਰਦੇ ਹੋਏ ਸੇਮ ਟੈਟੂ ਬਣਵਾਇਆ ਹੈ।

PunjabKesari

ਦੋਵਾਂ ਨੇ ਆਪਣੀ-ਆਪਣੀ ਬਾਂਹ 'ਤੇ 'Blessed' ਲਿਖਵਾਇਆ ਹੈ। ਅਫਸਾਨਾ ਖ਼ਾਨ ਦੇ 'Blessed' ਟੈਟੂ ਦੇ ਨਾਲ ਤਿਤਲੀ ਬਣਾਈ ਗਈ ਹੈ ਅਤੇ ਸਾਜ਼ ਦੇ 'Blessed' ਟੈਟੂ ਨਾਲ ਸਟਾਰ ਹੈ। ਇਸ ਟੈਟੂ ਸੈਸ਼ਨ ਦੀਆਂ ਤਸਵੀਰਾਂ ਤੇ ਵੀਡਿਓਜ਼ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਦੱਸਣਯੋਗ ਹੈ ਕਿ ਹਾਲ ਹੀ 'ਚ ਅਫਸਾਨਾ ਖ਼ਾਨ ਤੇ ਸਾਜ਼ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਸਨ, ਜਿਸ 'ਚ ਸਾਜ਼ ਨੇ ਡਿਸਕਲੋਜ਼ ਕੀਤਾ ਕਿ ਅਸੀਂ ਬਹੁਤ ਜਲਦ ਬਹੁਤ ਸਾਰੇ ਨਵੇਂ-ਨਵੇਂ ਗੀਤ ਲੈ ਕੇ ਆਉਣ ਵਾਲੇ ਹਾਂ।

PunjabKesari

ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਅਸੀਂ ਆਪਣੇ ਨਾਮ ਅਫਸਾਜ਼ ਨਾਲ 'ਤੇ ਛੇਤੀ ਹੀ ਇਕ ਮਿਊਜ਼ਿਕ ਲੇਬਲ ਸ਼ੁਰੂ ਕਰਨ ਵਾਲੇ ਹਾਂ। ਸਾਡੇ ਅਗਲੇ ਸਾਰੇ ਪ੍ਰੋਜੈਕਟਸ ਇਸੇ ਲੇਬਲ 'ਤੇ ਹੀ ਆਉਣਗੇ।

PunjabKesari


author

sunita

Content Editor

Related News