ਸ਼ਹਿਨਾਜ਼ ਗਿੱਲ ਨੇ ਦੱਸਿਆ ਕਿਵੇਂ ਘਰ ’ਚ ਰਹਿ ਕੇ ਤੁਸੀਂ ਕਰ ਸਕਦੇ ਹੋ ਆਪਣਾ ਟਾਈਮ ਪਾਸ

04/30/2021 5:07:07 PM

ਚੰਡੀਗੜ੍ਹ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ‘ਬਿੱਗ ਬੌਸ 13’ ਤੋਂ ਬਾਅਦ ਦੁਨੀਆ ਭਰ ’ਚ ਮਸ਼ਹੂਰ ਹੋ ਗਈ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਬਿੱਗ ਬੌਸ 13’ ਨੇ ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਕਦੇ ਉਹ ਸਮਾਂ ਸੀ ਜਦੋਂ ਸ਼ਹਿਨਾਜ਼ ਦੀ ਫੈਨ ਫਾਲੋਇੰਗ ਸਿਰਫ ਪੰਜਾਬ ਤਕ ਹੀ ਸੀਮਤ ਸੀ ਪਰ ਹੁਣ ਉਸ ਨੂੰ ਦੇਸ਼-ਵਿਦੇਸ਼ਾਂ ’ਚ ਪਸੰਦ ਕੀਤਾ ਜਾਣ ਲੱਗਾ ਹੈ।

ਮਸ਼ਹੂਰ ਹੋਣ ਤੋਂ ਬਾਅਦ ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਵੀ ਬੇਹੱਦ ਸਰਗਰਮ ਹੋ ਗਈ ਹੈ। ਸ਼ਹਿਨਾਜ਼ ਆਏ ਦਿਨ ਆਪਣੇ ਪ੍ਰਸ਼ੰਸਕਾਂ ਲਈ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਮੁੜ ਲੱਗੇ ਲਾਕਡਾਊਨ ਤੋਂ ਬਾਅਦ ਘਰ ਬੈਠ ਕੇ ਬੋਰ ਹੋ ਰਹੇ ਲੋਕਾਂ ਨੂੰ ਟਾਈਮ ਪਾਸ ਕਰਨ ਦਾ ਤਰੀਕਾ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਿਛਲੇ 1 ਸਾਲ ਤੋਂ ਹੇਮਾ ਮਾਲਿਨੀ ਤੋਂ ਦੂਰ ਰਹਿ ਰਹੇ ਨੇ ਧਰਮਿੰਦਰ, ਜਾਣੋ ਕੀ ਹੈ ਵਜ੍ਹਾ

ਸ਼ਹਿਨਾਜ਼ ਨੇ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਉਹ ਲਿਖਦੀ ਹੈ, ‘ਘਰ ’ਚ ਰਹੋ ਸੁਰੱਖਿਅਤ ਰਹੋ। ਇਕ ਨਵਾਂ ਸ਼ੌਕ ਚੁਣੋ ਜਾਂ ਫਿਰ ਪੁਰਾਣੇ ਸ਼ੌਕ ’ਚ ਮਾਹਿਰ ਹੋ ਜਾਓ। ਚਾਰਦੀਵਾਰੀ ਦੇ ਅੰਦਰ ਐਂਟਰਟੇਨ ਹੋਣ ਦੇ ਕਈ ਤਰੀਕੇ ਹਨ। ਅਸੀਂ ਆਪਣੀ ਸੁਰੱਖਿਆ ਲਈ ਖ਼ੁਦ ਜ਼ਿੰਮੇਵਾਰ ਹਾਂ।’

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਦੱਸਣਯੋਗ ਹੈ ਕਿ ਵੀਡੀਓ ’ਚ ਸ਼ਹਿਨਾਜ਼ ਗਿੱਲ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਸ ਦੀ ਅੰਗਰੇਜ਼ੀ ’ਚ ਭਾਵੇਂ ਪੰਜਾਬੀ ਟੱਚ ਹੈ ਪਰ ਉਹ ਅੰਗਰੇਜ਼ੀ ਬੋਲ ਜ਼ਰੂਰ ਸਕਦੀ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਅੰਗਰੇਜ਼ੀ ਗੀਤ ਗਾ ਕੇ ਵੀ ਸੁਣਾਇਆ ਹੈ।

ਸ਼ਹਿਨਾਜ਼ ਦੀ ਇਸ ਵੀਡੀਓ ਨੂੰ 1 ਘੰਟੇ ਅੰਦਰ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਸ਼ਹਿਨਾਜ਼ ਗਿੱਲ ਦੀ ਇਹ ਪੋਸਟ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News