ਸ਼ਹਿਨਾਜ਼ ਗਿੱਲ ਦੀ ਇਹ ਗੀਤ ਗਾਉਂਦਿਆਂ ਦੀ ਵੀਡੀਓ ਹੋਈ ਵਾਇਰਲ, ਲੋਕ ਹੋ ਰਹੇ ਨੇ ਭਾਵੁਕ

2021-09-13T16:01:35.43

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦੇ ਦੁਨੀਆ ਨੂੰ ਅਲਵਿਦਾ ਕਹੇ ਅੱਜ ਪੂਰੇ 10 ਦਿਨ ਹੋ ਗਏ ਹਨ। ਸਿਧਾਰਥ ਦੇ ਪ੍ਰਸ਼ੰਸਕ ਅਜੇ ਵੀ ਉਸ ਨੂੰ ਯਾਦ ਕਰਦਿਆਂ ਭਾਵੁਕ ਹੋ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਤੋਂ ਬਾਅਦ ਇਕ ਪੁਰਾਣੇ ਵੀਡੀਓ ਵਾਇਰਲ ਹੋ ਰਹੇ ਹਨ, ਜੋ ਲੋਕਾਂ ਨੂੰ ਸਿਧਾਰਥ ਦੇ ਪੁਰਾਣੇ ਦਿਨਾਂ ਦੀ ਯਾਦ ਦਿਵਾ ਰਹੇ ਹਨ। ਲੋਕ ਇਹ ਜਾਣਨ ਲਈ ਉਤਸ਼ਾਹਿਤ ਹਨ ਕਿ ਉਨ੍ਹਾਂ ਦੀ ਖ਼ਾਸ ਦੋਸਤ ਸ਼ਹਿਨਾਜ਼ ਗਿੱਲ ਦੀ ਹਾਲਤ ਕਿਵੇਂ ਹੈ? ‘ਸਿਡਨਾਜ਼’ ਦੀ ਇਸ ਜੋੜੀ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸਕਾਂ ਨੇ ਹਾਲ ਹੀ ’ਚ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਸ਼ਹਿਨਾਜ਼ ਇਕ ਗਾਣਾ ਗਾਉਂਦੀ ਦਿਖਾਈ ਦੇ ਰਹੀ ਹੈ। ਇਹ ਵੀਡੀਓ ਹੁਣ ਲੋਕਾਂ ਨੂੰ ਭਾਵੁਕ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਕਿਸਮਤ 2’ ਦਾ ਟਰੇਲਰ ਰਿਲੀਜ਼, ਸ਼ਿਵਾ ਤੇ ਬਾਨੀ ਦੀ ਮੁੜ ਦਿਸੀ ਖ਼ੂਬਸੂਰਤ ਕੈਮਿਸਟਰੀ (ਵੀਡੀਓ)

‘ਸਿਡਨਾਜ਼’ ਨਾਲ ਜੁੜੀਆਂ ਯਾਦਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ। ਅਜਿਹਾ ਹੀ ਇਕ ਗਾਣਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਦੇ ਬੋਲ ਹਨ ‘ਰੋਈ ਨਾ ਜੇ ਯਾਦ ਮੇਰੀ ਆਈ ਵੇ’। ਸ਼ਹਿਨਾਜ਼ ਗਿੱਲ ਇਸ ਪੰਜਾਬੀ ਗੀਤ ਨੂੰ ਗਾਉਂਦੀ ਨਜ਼ਰ ਆ ਰਹੀ ਹੈ। ਹੁਣ ਪ੍ਰਸ਼ੰਸਕ ਉਸ ਨੂੰ ਮਜ਼ਬੂਤ ਬਣਨ ਦੀ ਸਲਾਹ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Shehnaazian #ShineFam✨🧿 (@cutest_shehnaaz)

ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਬਹੁਤ ਹੀ ਖ਼ੂਬਸੂਰਤੀ ਨਾਲ ਗੀਤ ‘ਰੋਈ ਨਾ’ ਗਾਉਂਦੀ ਨਜ਼ਰ ਆ ਰਹੀ ਹੈ ਪਰ ਸਿਧਾਰਥ ਤੋਂ ਬਾਅਦ ਜਦੋਂ ਇਹ ਵਾਇਰਲ ਹੋਇਆ ਤਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।

ਵੀਡੀਓ ’ਤੇ ਟਿੱਪਣੀ ਦੌਰਾਨ ਲੋਕ ਭਾਵੁਕ ਹੋ ਰਹੇ ਹਨ। ਜੇ ਕੋਈ ਟੁੱਟੇ ਦਿਲ ਦੀ ਇਮੋਜੀ ਸਾਂਝੀ ਕਰ ਰਿਹਾ ਹੈ ਤਾਂ ਕੋਈ ਕਹਿ ਰਿਹਾ ਹੈ ਕਿ ਇਹ ਗਾਣਾ ਸ਼ਾਇਦ ਇਸ ਦਿਨ ਲਈ ਗਾਇਆ ਗਿਆ ਸੀ। ਇਕ ਯੂਜ਼ਰ ਨੇ ਲਿਖਿਆ, ‘ਗਾਣੇ ’ਚ ਜੋ ਕਿਹਾ ਗਿਆ ਹੈ, ਉਹ ਅਸਲ ਜ਼ਿੰਦਗੀ ’ਚ ਵੀ ਹੋਇਆ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh