ਰੈੱਡ ਐਂਡ ਬਲੈਕ ਡਰੈੱਸ ’ਚ ਸ਼ਹਿਨਾਜ਼ ਦਾ ਦਿਸਿਆ ਹੌਟ ਅੰਦਾਜ਼, ਪ੍ਰਸ਼ੰਸਕਾਂ ਨੇ ਵਰ੍ਹਾਇਆ ਪਿਆਰ

06/07/2021 1:06:28 PM

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਹੁਣ ਕੋਈ ਵੀ ਪੋਸਟ ਅਪਲੋਡ ਕਰਦੀ ਹੈ ਤਾਂ ਉਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਭਾਵੇਂ ਉਹ ਸ਼ਹਿਨਾਜ਼ ਦਾ ਫੋਟੋਸ਼ੂਟ ਹੋਵੇ ਜਾਂ ਫਿਰ ਕੋਈ ਫਨੀ ਵੀਡੀਓ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਦੀ ਨਵੀਂ ਪੋਸਟ ਨੂੰ ਰੱਜ ਕੇ ਵਾਇਰਲ ਕਰਦੇ ਹਨ।

PunjabKesari

ਇਹੀ ਕਾਰਨ ਹੈ ਕਿ ਕੁਝ ਵੀ ਪੋਸਟ ਕਰਨ ’ਤੇ ਸ਼ਹਿਨਾਜ਼ ਗਿੱਲ ਟਵਿਟਰ ’ਤੇ ਟਰੈਂਡ ਕਰਨ ਲੱਗ ਜਾਂਦੀ ਹੈ। ਟਵਿਟਰ ’ਤੇ #ShehnaazGill ਟਰੈਂਡ ਕਰ ਰਿਹਾ ਹੈ ਤੇ ਇਸ ਦੀ ਵਜ੍ਹਾ ਹੈ ਸ਼ਹਿਨਾਜ਼ ਗਿੱਲ ਦਾ ਹੌਟ ਫੋਟੋਸ਼ੂਟ।

PunjabKesari

ਅਸਲ ’ਚ ਸ਼ਹਿਨਾਜ਼ ਗਿੱਲ ਨੇ ਕੁਝ ਸਮਾਂ ਪਹਿਲਾਂ ਹੀ ਰੈਂਡ ਐਂਡ ਬਲੈਕ ਡਰੈੱਸ ’ਚ ਕੁਝ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰ ’ਚ ਸ਼ਹਿਨਾਜ਼ ਨੇ ਸਿੰਪਲ ਮੇਕਅੱਪ ਕੀਤਾ ਹੈ ਪਰ ਰੈੱਡ ਕਲਰ ਦੀ ਲਿਪਸਟਿੱਕ ਜ਼ਰੂਰ ਲਗਾਈ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।

PunjabKesari

ਫੋਟੋਸ਼ੂਟ ਸਾਂਝਾ ਕਰਦਿਆਂ ਸ਼ਹਿਨਾਜ਼ ਕੈਪਸ਼ਨ ’ਚ ਲਿਖਦੀ ਹੈ, ‘ਫੋਟੋਸ਼ੂਟ ਦੌਰਾਨ ਮੇਰਾ ਧਿਆਨ ਭਟਕਾਉਣ ਤੇ ਖਿੱਝ ਚੜ੍ਹਾਉਣ ਦਾ ਖਿਤਾਬ ਮੇਰੇ ਭਰਾ ਸ਼ਹਿਬਾਜ਼ ਬਦੇਸ਼ਾ ਨੂੰ ਜਾਂਦਾ ਹੈ।’

PunjabKesari

ਕੁਝ ਮਿੰਟਾਂ ’ਚ ਹੀ ਸ਼ਹਿਨਾਜ਼ ਨੇ ਇਸ ਫੋਟੋਸ਼ੂਟ ਨੂੰ ਲੱਖਾਂ ਲੋਕਾਂ ਵਲੋਂ ਪਸੰਦ ਕੀਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਦੇ ਇੰਸਟਾਗ੍ਰਾਮ ’ਤੇ 7.6 ਮਿਲੀਅਨ ਫਾਲੋਅਰਜ਼ ਹਨ।

ਉਥੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ‘ਕੁਮਕੁਮ ਭਾਗਿਆ’ ਸੀਰੀਅਲ ’ਚ ਨਜ਼ਰ ਆ ਸਕਦੇ ਹਨ। ਇਸ ਗੱਲ ਦਾ ਖ਼ੁਲਾਸਾ ਸ਼ੋਅ ਦੇ ਕਾਸਟਿੰਗ ਡਾਇਰੈਕਟਰ ਨੇ ਕੀਤਾ ਸੀ।

ਨੋਟ– ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News