ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼, ਕੁਮੈਂਟਾਂ ’ਚ ਵਰ੍ਹਾਇਆ ਪਿਆਰ

2021-06-16T16:18:21.533

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਸ਼ਹਿਨਾਜ਼ ਅਜਿਹੀ ਸੈਲੇਬ੍ਰਿਟੀ ਹੈ, ਜਿਸ ਦੀ ਕਿਸਮਤ ‘ਬਿੱਗ ਬੌਸ’ ਦੇ ਘਰ ’ਚ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਬਦਲ ਗਈ।

PunjabKesari

‘ਬਿੱਗ ਬੌਸ’ ਨੇ ਸ਼ਹਿਨਾਜ਼ ਨੂੰ ਉਹ ਸ਼ੋਹਰਤ ਦਿੱਤੀ, ਜਿਸ ਦੀ ਹਰ ਕਲਾਕਾਰ ਦੁਆ ਕਰਦਾ ਹੈ।

PunjabKesari

ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਤੇ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ ’ਚ ਵੀ ਸ਼ਹਿਨਾਜ਼ ਗਿੱਲ ਨੇ ਇਕ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਉਸ ਦੇ ਚਾਹੁਣ ਵਾਲਿਆਂ ਦੇ ਦਿਲ ਲੁੱਟ ਰਹੀਆਂ ਹਨ।

PunjabKesari

ਨਵੇਂ ਫੋਟੋਸ਼ੂਟ ’ਚ ਸ਼ਹਿਨਾਜ਼ ਗਿੱਲ ਬੇਹੱਦ ਸਟਾਈਲਿਸ਼ ਨਜ਼ਰ ਆ ਰਹੀ ਹੈ। ਬਲਿਊ ਡਰੈੱਸ ’ਚ ਉਸ ਦੀਆਂ ਅਦਾਵਾਂ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀਆਂ ਹਨ।

PunjabKesari

ਨਾਲ ਹੀ ਸ਼ਹਿਨਾਜ਼ ਨੇ ਗਲ ’ਚ ਸਿਲਵਰ ਚੇਨਜ਼ ਵੀ ਪਹਿਨੀਆਂ ਹੋਈਆਂ ਹਨ।

PunjabKesari

ਖ਼ਬਰ ਲਿਖੇ ਜਾਣ ਤਕ ਇਸ ਫੋਟੋਸ਼ੂਟ ਨੂੰ ਅੱਧੇ ਘੰਟੇ ’ਚ ਹੀ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਸਨ।

PunjabKesari

ਸ਼ਹਿਨਾਜ਼ ਗਿੱਲ ਦੇ ਇੰਸਟਾਗ੍ਰਾਮ ’ਤੇ 7.7 ਮਿਲੀਅਨ ਫਾਲੋਅਰਜ਼ ਹਨ।

PunjabKesari

ਇੰਸਟਾਗ੍ਰਾਮ ’ਤੇ ਸ਼ਹਿਨਾਜ਼ ਸਿਰਫ 13 ਲੋਕਾਂ ਨੂੰ ਫਾਲੋਅ ਕਰਦੀ ਹੈ, ਜਿਨ੍ਹਾਂ ’ਚ ਬਾਦਸ਼ਾਹ, ਜਸਟਿਨ ਬੀਬਰ, ਸਲਮਾਨ ਖ਼ਾਨ, ਸ਼ਹਿਬਾਜ਼ ਬਦੇਸ਼ਾ, ਸਿਧਾਰਥ ਸ਼ੁਕਲਾ ਤੇ ਕਾਰਤਿਕ ਆਰੀਅਨ ਮੁੱਖ ਹਨ।

PunjabKesari

ਨੋਟ– ਸ਼ਹਿਨਾਜ਼ ਦਾ ਇਹ ਫੋਟੋਸ਼ੂਟ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh