...ਤਾਂ ਅਜਿਹਾ ਚਾਹੀਦਾ ਹੈ ਸ਼ਹਿਨਾਜ਼ ਗਿੱਲ ਨੂੰ ਆਪਣਾ ਜੀਵਨ ਸਾਥੀ

08/22/2022 12:56:24 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਅੱਜ ਜਿੱਥੇ ਸ਼ਹਿਨਾਜ਼ ਆਪਣੇ ਕਰੀਅਰ ਦੀਆਂ ਉਚਾਈਆਂ ਨੂੰ ਛੂਹ ਰਹੀ  ਹੈ, ਉੱਥੇ ਹੀ ਉਸ ਦੀ ਡੇਟਿੰਗ ਦੀਆਂ ਖ਼ਬਰਾਂ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਆਪਣੇ ਚੁਲਬੁਲੇ ਅੰਦਾਜ਼ ਲਈ ਜਾਣੀ ਜਾਂਦੀ ਸ਼ਹਿਨਾਜ਼ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਪਰ ਸ਼ਹਿਨਾਜ਼ ਨੂੰ ਕਿਸ ਤਰ੍ਹਾਂ ਦਾ ਲਾਈਫ ਪਾਰਟਨਰ ਚਾਹੀਦਾ ਹੈ, ਇਸ ਬਾਰੇ ਉਸ ਗੱਲ ਕੀਤੀ ਹੈ। ਹਾਲ ਹੀ 'ਚ ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹ ਪਾਰਟਨਰ 'ਚ ਕੀ-ਕੀ ਗੁਣ ਚਾਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਫਲਾਪ ਫ਼ਿਲਮਾਂ ਲਈ ਅਕਸ਼ੇ ਨੇ ਖ਼ੁਦ ਨੂੰ ਮੰਨਿਆ ਜ਼ਿੰਮੇਵਾਰ, ਕਿਹਾ- ‘ਇਹ ਸਾਰੀ ਮੇਰੀ ਗਲਤੀ...’

'ਬਿੱਗ ਬੌਸ 13' ਤੋਂ ਬਾਅਦ ਲਾਈਮਲਾਈਟ 'ਚ ਆਈ ਸ਼ਹਿਨਾਜ਼ ਕਾਫ਼ੀ ਸਮੇਂ ਤੋਂ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਡੇਟ ਕਰ ਰਹੀ ਸੀ। ਹਾਲਾਂਕਿ ਪਿਛਲੇ ਸਾਲ ਉਸ ਦੀ ਮੌਤ ਹੋ ਗਈ ਸੀ ਅਤੇ ਹੁਣ ਸ਼ਹਿਨਾਜ਼ ਸਿੰਗਲ ਹੈ। ਹਾਲ ਹੀ 'ਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਸ ਨੇ ਆਪਣੇ ਪਾਰਟਨਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਅਦਾਕਾਰਾ ਨੇ ਕਿਹਾ, ''ਮੈਂ ਉਸ 'ਚ ਕੋਈ ਗੁਣ ਨਹੀਂ ਚਾਹੁੰਦੀ। ਹਾਲਾਂਕਿ, ਮੈਂ ਚਾਹੁੰਦੀ ਹਾਂ ਕਿ ਉਹ ਮੇਰੇ 'ਚ ਗੁਣਾਂ ਨੂੰ ਵੇਖੇ, ਮੈਨੂੰ ਪਿਆਰ ਕਰੇ, ਮੈਨੂੰ ਸਪੈਸ਼ਲ ਫੀਲ ਕਰਾਵੇ ਅਤੇ ਹੋਰ ਵੀ ਬਹੁਤ ਕੁਝ। ਮੈਂ ਉਨ੍ਹਾਂ ਤੋਂ ਕੁਝ ਨਹੀਂ ਸੁਣਨਾ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਮੇਰੇ ਤੋਂ ਦੂਰ ਰੱਖੇ।"

ਇਹ ਖ਼ਬਰ ਵੀ ਪੜ੍ਹੋ : ਲਾਲ ਸਿੰਘ ਚੱਢਾ’ ਦੀ ਅਸਫਲਤਾ ਲਈ ਅਨੁਪਮ ਖੇਰ ਨੇ ਆਮਿਰ ਖ਼ਾਨ ’ਤੇ ਵਿੰਨ੍ਹਿਆ ਨਿਸ਼ਾਨਾ, ਆਖ ਦਿੱਤੀ ਇਹ ਗੱਲ

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ  ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਸ਼ਹਿਨਾਜ਼ ਟੀ. ਵੀ. ਹੋਸਟ ਅਤੇ ਅਦਾਕਾਰ ਰਾਘਵ ਜੁਆਲ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਦੋਵੇਂ ਛੁੱਟੀਆਂ 'ਤੇ ਵੀ ਗਏ ਸਨ, ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਮੀਡੀਆ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ, "ਜੇਕਰ ਅਸੀਂ ਕਿਸੇ ਨਾਲ ਖੜੇ ਹੋ ਜਾਈਏ ਜਾਂ ਘੁੰਮ ਲਈਏ ਤਾਂ ਕੀ ਅਸੀਂ ਰਿਲੇਸ਼ਨ 'ਚ ਹਾਂ? ਮੀਡੀਆ ਬਕਵਾਸ ਬੋਲ ਰਿਹਾ ਹੈ। ਹੁਣ ਮੈਂ ਹਾਈਪਰ ਹੋ ਜਾਵਾਂਗੀ।"

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਕਰੇਗੀ ਫਿਲਮਫੇਅਰ ਖ਼ਿਲਾਫ਼ ਮੁਕੱਦਮਾ, ਕਾਰਨ ਜਾਣ ਕੇ ਲੱਗੇਗਾ ਧੱਕਾ

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ (Salman Khan) ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' (Kabhi Eid Kabhi Diwali) 'ਚ ਨਜ਼ਰ ਆਵੇਗੀ।


sunita

Content Editor

Related News