ਸੋਨਮ ਬਾਜਵਾ ਨਾਲ ਮਿਲ ਸ਼ਹਿਨਾਜ਼ ਗਿੱਲ ਨੇ ਕੁੱਟਿਆ ਦਿਲਜੀਤ ਦੋਸਾਂਝ, ਨਵੀਂ ਵੀਡੀਓ ਆਈ ਸਾਹਮਣੇ

Friday, Oct 08, 2021 - 10:20 AM (IST)

ਸੋਨਮ ਬਾਜਵਾ ਨਾਲ ਮਿਲ ਸ਼ਹਿਨਾਜ਼ ਗਿੱਲ ਨੇ ਕੁੱਟਿਆ ਦਿਲਜੀਤ ਦੋਸਾਂਝ, ਨਵੀਂ ਵੀਡੀਓ ਆਈ ਸਾਹਮਣੇ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਦੀ ਪ੍ਰਮੋਸ਼ਨ ਵੀ ਸ਼ੁਰੂ ਹੋ ਚੁੱਕੀ ਹੈ ਤੇ ਲੰਮੇ ਸਮੇਂ ਬਾਅਦ ਸ਼ਹਿਨਾਜ਼ ਗਿੱਲ ਦੀ ਕੋਈ ਵੀਡੀਓ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਡਰੱਗਸ ਕੇਸ : ਸ਼ਾਹਰੁਖ ਦੇ ਪੁੱਤਰ 'ਤੇ ਕੰਗਨਾ ਦਾ ਸ਼ਬਦੀ ਹਮਲਾ, ਕਿਹਾ 'ਆਰੀਅਨ ਦੇ ਬਚਾਅ 'ਚ ਆ ਰਹੇ ਨੇ ਮਾਫੀਆ ਪੱਪੂ'

ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਦੂਰ ਸੀ ਪਰ ਫ਼ਿਲਮ ਦੀ ਪ੍ਰਮੋਸ਼ਨ ਲਈ ਉਹ ਮੁੜ ਕੰਮ ’ਤੇ ਪਰਤੀ ਹੈ। ਸਿਧਾਰਥ ਦੀ ਮੌਤ ਤੋਂ ਬਾਅਦ ਇਹ ਸ਼ਹਿਨਾਜ਼ ਦੀ ਪਹਿਲੀ ਵੀਡੀਓ ਹੈ।

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਇੰਸਟਾਗ੍ਰਾਮ ਰੀਲਜ਼ ’ਤੇ ਬਣਾਈ ਗਈ ਇਹ ਵੀਡੀਓ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦਿਲਜੀਤ ਦੋਸਾਂਝ ਨੂੰ ਕੁੱਟਦੀਆਂ ਨਜ਼ਰ ਆ ਰਹੀਆਂ ਹਨ। ਇਹ ਰੀਲ ‘ਹੌਂਸਲਾ ਰੱਖ’ ਦੇ ਇਕ ਡਾਇਲਾਗ ’ਤੇ ਬਣਾਈ ਗਈ ਹੈ, ਜੋ ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਵਿਚਾਲੇ ਫ਼ਿਲਮਾਇਆ ਗਿਆ ਹੈ।

ਵੀਡੀਓ ਨੂੰ ਦੇਖ ਕੇ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਹਨ। ਹਾਲਾਂਕਿ ਸ਼ਹਿਨਾਜ਼ ਗਿੱਲ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਨਹੀਂ ਕੀਤੀ ਹੈ।

ਨੋਟ– ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News