ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ

Saturday, Feb 12, 2022 - 10:02 AM (IST)

ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਦੀ ਕੁਈਨ ਹੈ। ਉਸ ਦੀ ਹਰ ਪੋਸਟ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਸੇ ਤਰ੍ਹਾਂ ਦੀ ਇਕ ਪੋਸਟ ਉਸ ਨੇ ਬੀਤੇ ਦਿਨੀਂ ਸਾਂਝੀ ਕੀਤੀ ਹੈ।

ਸ਼ਹਿਨਾਜ਼ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਖ ਰਹੀ ਹੈ। ਵੀਡੀਓ ’ਚ ਸ਼ਹਿਨਾਜ਼ ਗਿੱਲ ਦਾ ਸੁਪਰ ਕਿਊਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਰਵੀਨਾ ਟੰਡਨ ਦੇ ਪਿਤਾ ਅਤੇ ਨਿਰਦੇਸ਼ਕ ਰਵੀ ਟੰਡਨ ਦਾ 87 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਨਾਲ ਹੀ ਸ਼ਹਿਨਾਜ਼ ਨੇ ਇਕ ਖ਼ੂਬਸੂਰਤ ਕੈਪਸ਼ਨ ਵੀ ਦਿੱਤੀ ਹੈ। ਸ਼ਹਿਨਾਜ਼ ਨੇ ਕੈਪਸ਼ਨ ਲਿਖਦਿਆਂ ਇੱਛਾ ਜਤਾਈ ਹੈ ਕਿ ਕਾਸ਼ ਉਹ ਵੀ ਇਨ੍ਹਾਂ ਵਾਂਗ ਉੱਡ ਸਕੇ।

ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਖ਼ਬਰ ਲਿਖੇ ਜਾਣ ਤਕ 2.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ 29 ਹਜ਼ਾਰ ਤੋਂ ਵੱਧ ਕੁਮੈਂਟਸ ਆ ਚੁੱਕੇ ਹਨ।

ਦੱਸ ਦੇਈਏ ਕਿ ਹਾਲ ਦੇ ਦਿਨਾਂ ’ਚ ਸ਼ਹਿਨਾਜ਼ ਗਿੱਲ ਕਈ ਸਾਰੇ ਰਿਐਲਿਟੀ ਟੀ. ਵੀ. ਸ਼ੋਅਜ਼ ’ਚ ਗੈਸਟ ਵਜੋਂ ਨਜ਼ਰ ਆ ਰਹੀ ਹੈ। ਇਨ੍ਹਾਂ ਸ਼ੋਅਜ਼ ’ਚ ‘ਬਿੱਗ ਬੌਸ 15’ ਦਾ ਫਿਨਾਲੇ ਐਪੀਸੋਡ, ‘ਹੁਨਰਬਾਜ਼’ ਦਾ ਐਪੀਸੋਡ ਤੇ ‘ਇੰਡੀਆਜ਼ ਗੌਟ ਟੈਲੇਂਟ’ ਦਾ ਐਪੀਸੋਡ ਸ਼ਾਮਲ ਹੈ।

ਨੋਟ– ਸ਼ਹਿਨਾਜ਼ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News