ਸ਼ਹਿਨਾਜ਼ ਗਿੱਲ ਦੇ ਨਵੇਂ ਫੋਟੋਸ਼ੂਟ ਨੇ ਵਧਾਈਆਂ ਪ੍ਰਸ਼ੰਸਕਾਂ ਦੀਆਂ ਧੜਕਨਾਂ
Wednesday, Jun 15, 2022 - 11:02 AM (IST)
ਮੁੰਬਈ (ਬਿਊਰੋ)– ਪੰਜਾਬੀ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ ਇਕ ਵਾਰ ਮੁੜ ਸੁਰਖ਼ੀਆਂ ’ਚ ਹੈ। ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ’ਤੇ ਤਹਿਲਕਾ ਮਚਾਇਆ ਹੈ। ਸ਼ਹਿਨਾਜ਼ ਗਿੱਲ ਦਾ ਟਰਾਂਸਫਾਰਮੇਸ਼ਨ ਪ੍ਰਸ਼ੰਸਕਾਂ ਦੀਆਂ ਧੜਕਨਾਂ ਵਧਾ ਰਿਹਾ ਹੈ।
ਸ਼ਹਿਨਾਜ਼ ਗਿੱਲ ਦੀ ਫਿਟਨੈੱਸ ਤੇ ਗਲੈਮਰੈੱਸ ਲੁੱਕ ਦੇ ਪ੍ਰਸ਼ੰਸਕ ਦੀਵਾਨੇ ਹਨ। ਇਕ ਵਾਰ ਮੁੜ ਅਦਾਕਾਰਾ ਨੇ ਆਪਣੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕਰਕੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ।
ਸ਼ਹਿਨਾਜ਼ ਗਿੱਲ ਨੇ ਮਸ਼ਹੂਰ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਹੈ। ਤਸਵੀਰਾਂ ’ਚ ਸ਼ਹਿਨਾਜ਼ ਗਿੱਲ ਕਾਤਲਾਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਤਾਜ਼ਾ ਤਸਵੀਰਾਂ ’ਚ ਸ਼ਹਿਨਾਜ਼ ਗਿੱਲ ਆਫ ਵ੍ਹਾਈਟ ਡਿਜ਼ਾਈਨਰ ਮਿਨੀ ਡਰੈੱਸ ’ਚ ਨਜ਼ਰ ਆ ਰਹੀ ਹੈ। ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਨੇ ਤਸਵੀਰਾਂ ’ਚ ਕਾਤਲਾਨਾ ਪੋਜ਼ ਦੇ ਕੇ ਆਪਣੇ ਸਟਾਈਲ ’ਚ ਚਾਰ ਚੰਨ ਲਾ ਦਿੱਤੇ ਹਨ।
ਤਸਵੀਰਾਂ ’ਚ ਸ਼ਹਿਨਾਜ਼ ਗਿੱਲ ਸਿਰ ਤੋਂ ਪੈਰਾਂ ਤਕ ਕਮਾਲ ਦੀ ਗੱਲ ਰਹੀ ਹੈ। ਹੇਅਰਸਟਾਈਲ ਤੋਂ ਲੈ ਕੇ ਉਸ ਦੀ ਸਟਾਈਲਿਸ਼ ਆਊਟਫਿੱਟ ਤਕ ਦੀ ਤਾਰੀਫ਼ ਕਰਦਿਆਂ ਸੋਸ਼ਲ ਮੀਡੀਆ ਯੂਜ਼ਰਸ ਨਹੀਂ ਥੱਕ ਰਹੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।