ਬਲੈਕ ਬਿਊਟੀ ਬਣ ਕੇ ਸ਼ਹਿਨਾਜ਼ ਗਿੱਲ ਨੇ ਦਿਖਾਏ ਜਲਵੇ, ਸਟਾਈਲਿਸ਼ ਅੰਦਾਜ਼ ’ਚ ਦਿੱਤੇ ਪੋਜ਼ (ਤਸਵੀਰਾਂ)
Saturday, Nov 12, 2022 - 12:07 PM (IST)
ਬਾਲੀਵੁੱਡ ਡੈਸਕ- ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਜਿਸ ਤਰ੍ਹਾਂ ਆਪਣੀ ਸ਼ਖਸੀਅਤ ਨੂੰ ਨਿਖਾਰਿਆ ਹੈ, ਹਰ ਕੋਈ ਉਸ ਦੇ ਸਟਾਈਲ ਦਾ ਦੀਵਾਨਾ ਹੈ। ‘ਬਿੱਗ ਬੌਸ 13’ ’ਚ ਬੁਲੰਦ ਨਜ਼ਰ ਆਉਣ ਵਾਲੀ ਸ਼ਹਿਨਾਜ਼ ਅੱਜ ਆਪਣੀ ਲੁੱਕ ਨਾਲ ਵੱਡੀਆਂ ਅਦਾਕਾਰਾਂ ਦਾ ਮੁਕਾਬਲਾ ਕਰਦੀ ਹੈ। ਹਾਲ ਹੀ ’ਚ ਇਕ ਵਾਰ ਫਿਰ ਤੋਂ ਅਦਾਕਾਰਾ ਆਪਣੇ ਸਟਾਈਲਿਸ਼ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੂੰ ਮਿਲਿਆ ਸਿਨੇਮਾ ਦਾ ਗਲੋਬਲ ਆਈਕਨ ਐਵਾਰਡ, UAE ਨੇ ਕੀਤਾ ਸਨਮਾਨਿਤ
ਬੀਤੇ ਦਿਨੀਂ ਸ਼ਹਿਨਾਜ਼ ਨੂੰ ਮੋਨਿਕਾ ਓ ਮਾਈ ਡਾਰਲਿੰਗ ਦੀ ਸਕ੍ਰੀਨਿੰਗ ’ਤੇ ਦੇਖਿਆ ਗਿਆ ਸੀ, ਜਿੱਥੇ ਸਾਰਿਆਂ ਦੀਆਂ ਨਜ਼ਰਾਂ ਉਸ ਦੇ ਲੁੱਕ ’ਤੇ ਟਿਕੀਆਂ ਹੋਈਆਂ ਸਨ।
ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਦੀ ਬਲੈਕ ਬਿਊਟੀ ਉਸ ਦੀ ਲੁੱਕ ਨੂੰ ਕਾਫ਼ੀ ਵਧਾ ਰਹੀ ਹੈ।
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਟੌਪ ਅਤੇ ਫ਼ਲੇਅਰਡ ਪੈਂਟ ’ਚ ਕਾਫ਼ੀ ਸਟਾਈਲਿਸ਼ ਲੱਗ ਰਹੀ ਹੈ। ਸ਼ਹਿਨਾਜ਼ ਨੇ ਮਿਨੀਮਲ ਮੇਕਅੱਪ ਅਤੇ ਕੰਨਾ ਦੇ ਈਅਰਰਿੰਗਜ਼ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।
ਸ਼ਹਿਨਾਜ਼ ਨੇ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ। ਇਹ ਤਸਵੀਰਾਂ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ- ਸ਼ੈਰੀ ਮਾਨ ਨੇ ਖ਼ਰੀਦੀ ਨਵੀਂ ਕਾਰ, ਤਸਵੀਰ ਸਾਂਝੀ ਕਰਕੇ ਕਿਹਾ- ‘ਵੈਲਕਮ ਟੂ ਤੁਹਾਡੀ ਨਵੀਂ ਭਾਬੀ ਅਮਰੀਕਾ ਆਲੀ’
ਪ੍ਰਸ਼ੰਸਕ ਅਦਾਕਾਰਾ ਦੀ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਹੈ। ਅਦਾਕਾਰਾ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ।