ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮ ’ਚ ਨਜ਼ਰ ਆਵੇਗੀ ਪੰਜਾਬ ਦੀ ‘ਕੈਟਰੀਨਾ ਕੈਫ਼’

02/18/2021 3:10:35 PM

ਮੁੰਬਈ : ਪੰਜਾਬੀ ਸਿੰਗਰ ਤੇ ਬਿਗ ਬੌਸ 13 ਦੀ ਮੁਕਾਬਲੇਬਾਜ਼ ਰਹਿ ਚੁੱਕੀ ਪੰਜਾਬ ਦੀ ਕੈਟਰੀਨਾ ਕੈਫ਼ ਯਾਨੀ ਸ਼ਹਿਨਾਜ਼ ਗਿੱਲ ਨੂੰ ਇਕ ਵੱਡਾ ਆਫ਼ਰ ਮਿਲਿਆ ਹੈ। ਸ਼ਹਿਨਾਜ਼ ਜਲਦ ਹੀ ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ਵਿਚ ਨਜ਼ਰ ਆਉਣ ਵਾਲੀ ਹੈ। ਸ਼ਹਿਨਾਜ਼ ਇਸ ਫ਼ਿਲਮ ਦੀ ਸ਼ੂਟਿੰਗ ਲਈ ਕੈਨੇਡਾ ਰਵਾਨਾ ਹੋ ਚੁੱਕੀ ਹੈ। ‘ਹੌਂਸਲਾ ਰੱਖ’ ਟਾਈਟਲ ਦੀ ਇਸ ਪੰਜਾਬੀ ਫਿਲ਼ਮ ਵਿਚ ਸ਼ਹਿਨਜ਼ ਦਿਲਜੀਤ ਦੋਸਾਂਝ ਅਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਨਾਲ ਸਕਰੀਨ ਸਾਂਝੀ ਕਰਦੀ ਹੋਈ ਨਜ਼ਰ ਆਵੇਗੀ।

ਇਹ ਵੀ ਪੜ੍ਹੋ: ‘ਬਿਗ ਬੌਸ’ ’ਚੋਂ ਬਾਹਰ ਨਿਕਲਦੇ ਹੀ ਪਤੀ ਤੋਂ ਤਲਾਕ ਲਵੇਗੀ ਰਾਖੀ ਸਾਵੰਤ

PunjabKesari

ਦੱਸ ਦੇਈਏ ਕਿ ਇਸ ਫ਼ਿਲਮ ਦਾ ਪ੍ਰੋਡਕਸ਼ਨ ਵੀ ਦਿਲਜੀਤ ਹੀ ਕਰ ਰਹੇ ਹਨ ਅਤੇ ਇਹ ਫਿਲ਼ਮ ਉਨ੍ਹਾਂ ਦੀ ਨਵੀਂ ਪ੍ਰੋਡਕਸ਼ਨ ਕੰਪਨੀ ਪ੍ਰੋਡਿਊਜ਼ ਕਰਨ ਜਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਕੈਨੇਡਾ ਦੇ ਵੈਨਕੁਵਰ ਵਿਚ ਹੋਵੇਗੀ। ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਕਾਮੇਡੀਅਨ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਵੀ ਇਸ ਫ਼ਿਲਮ ਵਿਚ ਨਜ਼ਰ ਆਉਣ ਵਾਲਾ ਹੈ। ਇਹ ਫਿਲ਼ਮ ਇਕ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ। ਦੱਸ ਦੇਈਏ ਕਿ ਸ਼ਹਿਨਾਜ਼ ਅਤੇ ਦਿਲਜੀਤ ਦੀ ਇਹ ਫ਼ਿਲਮ ਇਸ ਸਾਲ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ। 

ਇਹ ਵੀ ਪੜ੍ਹੋ: ਜੈਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਟਾਪ-10 ’ਚੋਂ ਬਾਹਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News