ਸਿਧਾਰਥ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਬਾਲੀਵੁੱਡ ਡੈਬਿਊ ਤੋਂ ਪਹਿਲਾਂ ਨਿਕਲੇ ਹੰਝੂ

05/18/2022 11:08:18 AM

ਮੁੰਬਈ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਆਪਣੇ ਬਾਲੀਵੁੱਡ ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਹਿਨਾਜ਼ ਨੇ ਸਲਮਾਨ ਖ਼ਾਨ ਸਟਾਰਰ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਆਪਣੇ ਕਰੀਅਰ ਦਾ ਨਵਾਂ ਪੜਾਅ ਸ਼ੁਰੂ ਕਰ ਰਹੀ ਸ਼ਹਿਨਾਜ਼ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ ਪਰ ਇਹ ਪਲ ਉਸ ਲਈ ਕਾਫੀ ਜ਼ਿਆਦਾ ਭਾਵੁਕ ਵੀ ਹੈ। ਸੈੱਟ ’ਤੇ ਸ਼ਹਿਨਾਜ਼ ਨੂੰ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੀ ਯਾਦ ਸਤਾ ਰਹੀ ਹੈ।

ਬਾਲੀਵੁੱਡ ਲਾਈਫ ਨੇ ਆਪਣੀ ਰਿਪੋਰਟ ’ਚ ਸੂਤਰ ਦੇ ਹਵਾਲੇ ਤੋਂ ਦੱਸਿਆ ਹੈ ਕਿ ਸ਼ਹਿਨਾਜ਼ ਇਸ ਵੱਡੇ ਪ੍ਰਾਜੈਕਟ ਦਾ ਹਿੱਸਾ ਬਣਨ ਨੂੰ ਲੈ ਕੇ ਖ਼ੁਸ਼ ਹੈ। ਉਸ ਦਾ ਸੁਪਨਾ ਪੂਰਾ ਹੋ ਰਿਹਾ ਹੈ। ਸ਼ਹਿਨਾਜ਼ ਕਾਫੀ ਉਤਸ਼ਾਹਿਤ ਹੈ ਪਰ ਇਸ ਵੱਡੇ ਦਿਨ ਉਹ ਆਪਣੇ ਦੋਸਤ ਸਿਧਾਰਥ ਨੂੰ ਕਾਫੀ ਮਿਸ ਕਰ ਰਹੀ ਹੈ ਕਿਉਂਕਿ ਸਿਧਾਰਥ ਨੂੰ ਵੀ ਇਸ ਦਿਨ ਦਾ ਇੰਤਜ਼ਾਰ ਸੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸ਼ਹਿਨਾਜ਼ ਅਜੇ ਕਾਫੀ ਭਾਵੁਕ ਹੈ। ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ’ਚ ਨਹੀਂ ਰੱਖ ਪਾ ਰਹੀ ਹੈ। ਉਹ ਸਿਧਾਰਥ ਨੂੰ ਯਾਦ ਕਰਕੇ ਬੁਰੀ ਤਰ੍ਹਾਂ ਰੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰ ਘੱਟ ਕਰਨ ਲਈ 21 ਸਾਲਾ ਅਦਾਕਾਰਾ ਨੇ ਕਰਵਾਈ ਸਰਜਰੀ, ਹੋਈ ਮੌਤ

ਸੂਤਰ ਨੇ ਦੱਸਿਆ ਕਿ ਸ਼ਹਿਨਾਜ਼ ਕਰੀਅਰ ’ਚ ਕਾਫੀ ਅੱਗੇ ਆ ਗਈ ਹੈ। ਉਸ ਦੇ ਸੁਪਨੇ ਸੱਚ ਹੋਣ ਜਾ ਰਹੇ ਹਨ। ਇਹ ਵੱਡੀ ਵਜ੍ਹਾ ਹੈ ਕਿ ਉਹ ਸਿਧਾਰਥ ਸ਼ੁਕਲਾ ਨੂੰ ਮਿਸ ਕਰ ਰਹੀ ਹੈ ਪਰ ਉਹ ਇਹ ਵੀ ਜਾਣਦੀ ਹੈ ਕਿ ਸਿਧਾਰਥ ਹਮੇਸ਼ਾ ਹੀ ਉਸ ਦੇ ਨਾਲ ਹੈ। ਅਜੇ ਇਸ ਨੂੰ ਲੈ ਕੇ ਉਹ ਕਾਫੀ ਪਾਜ਼ੇਟਿਵ ਹੈ। ਸ਼ਹਿਨਾਜ਼ ਲੋਕਾਂ ਲਈ ਆਈਡਲ ਹੈ। ਉਹ ਬਹਾਦਰ ਹੈ ਤੇ ਹੁਣ ਉਸ ਨੇ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਸ਼ਹਿਨਾਜ਼ ਨੂੰ ਇਕ ਦਿਨ ਬਾਲੀਵੁੱਡ ’ਤੇ ਰਾਜ ਕਰਦੇ ਦੇਖਣ ਦਾ ਸਾਰੇ ਇੰਤਜ਼ਾਰ ਕਰ ਰਹੇ ਹਨ।

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਦੇ ਕਿੱਸੇ ਜਗ ਜ਼ਾਹਿਰ ਹਨ। ਦੋਵਾਂ ਦੀ ਮੁਲਾਕਾਤ ‘ਬਿੱਗ ਬੌਸ 13’ ’ਚ ਹੋਈ ਸੀ। ਉਨ੍ਹਾਂ ਦੇ ਡੇਟ ਕਰਨ ਦੀਆਂ ਖ਼ਬਰਾਂ ਸਨ ਪਰ ਕਦੇ ਸਿਡਨਾਜ਼ ਨੇ ਆਪਣੇ ਪਿਆਰ ਨੂੰ ਜਨਤਕ ਨਹੀਂ ਕੀਤਾ। ਸਿਧਾਰਥ ਨਾਲ ਸ਼ਹਿਨਾਜ਼ ਗਿੱਲ ਦੇ ਕਈ ਗੀਤ ਵੀ ਰਿਲੀਜ਼ ਹੋਏ। ਸਿਧਾਰਥ ਦਾ 2 ਸਤੰਬਰ, 2021 ’ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਸ਼ਹਿਨਾਜ਼ ਦੀ ਗਰੂਮਿੰਗ ’ਚ ਸਿਧਾਰਥ ਦਾ ਅਹਿਮ ਯੋਗਦਾਨ ਸੀ। ਅਦਾਕਾਰ ਸ਼ਹਿਨਾਜ਼ ਨੂੰ ਸ਼ਾਈਨ ਕਰਦੇ ਦੇਖਣਾ ਚਾਹੁੰਦੇ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਸਿਧਾਰਥ ਦੀ ਇਹ ਖਵਾਹਿਸ਼ ਅਧੂਰੀ ਰਹਿ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News