MTV Hustle 2.0 ਦੇ ਜੇਤੂ ਐੱਮ. ਸੀ. ਸਕੁਏਅਰ ਨਾਲ ਸ਼ਹਿਨਾਜ਼ ਦਾ ਗੀਤ, ਸੋਸ਼ਲ ਮੀਡੀਆ ’ਤੇ ਛਿੜੀ ਨਵੀਂ ਚਰਚਾ

Thursday, Nov 24, 2022 - 11:19 AM (IST)

MTV Hustle 2.0 ਦੇ ਜੇਤੂ ਐੱਮ. ਸੀ. ਸਕੁਏਅਰ ਨਾਲ ਸ਼ਹਿਨਾਜ਼ ਦਾ ਗੀਤ, ਸੋਸ਼ਲ ਮੀਡੀਆ ’ਤੇ ਛਿੜੀ ਨਵੀਂ ਚਰਚਾ

ਚੰਡੀਗੜ੍ਹ (ਬਿਊਰੋ)– ਐੱਮ. ਸੀ. ਸਕੁਏਅਰ ਨੇ ਇਨ੍ਹੀਂ ਦਿਨੀਂ ਇੰਟਰਨੈੱਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਪਣੇ ਵੱਖਰੇ ਸਵੈਗ ਤੇ ਰੈਪ ਨਾਲ ਐੱਮ. ਸੀ. ਸਕੁਏਅਰ ਨੇ ‘ਐੱਮ. ਟੀ. ਵੀ. ਹਸਲ 2.0’ ਜਿੱਤ ਲਿਆ ਹੈ।

ਇਸ ਦੇ ਨਾਲ ਹੀ ਐੱਮ. ਸੀ. ਸਕੁਏਅਰ ਦੀ ਨਵੀਂ ਤਸਵੀਰ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਲਿਆ ਦਿੱਤਾ ਹੈ। ਹਾਲ ਹੀ ’ਚ ਐੱਮ. ਸੀ. ਸਕੁਏਅਰ ਨੇ ਇੰਟਰਨੈੱਟ ਸੈਂਸੇਸ਼ਨ ਸ਼ਹਿਨਾਜ਼ ਗਿੱਲ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ

ਇਸ ਤਸਵੀਰ ਨਾਲ ਐੱਮ. ਸੀ. ਸਕੁਏਅਰ ਨੇ ਸ਼ਹਿਨਾਜ਼ ਗਿੱਲ ਨਾਲ ਆਪਣੇ ਨਵੇਂ ਗੀਤ ਦਾ ਹਿੰਟ ਵੀ ਦਿੱਤਾ ਹੈ, ਜਿਸ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹੋ ਗਏ ਹਨ।

ਐੱਮ. ਸੀ. ਸਕੁਏਅਰ ਨੇ ਸ਼ਹਿਨਾਜ਼ ਗਿੱਲ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘What’s Cooking ??? 🤫.’’ ਤਸਵੀਰ ਨਾਲ #comingsoon #mcsquare #shehnaazgill ਹੈਸ਼ਟੈਗ ਵੀ ਦਿੱਤੇ ਗਏ ਹਨ। ਇਸ ਤੋਂ ਸਾਫ ਹੈ ਕਿ ਐੱਮ. ਸੀ. ਸਕੁਏਅਰ ਦਾ ਬਹੁਤ ਜਲਦ ਸ਼ਹਿਨਾਜ਼ ਗਿੱਲ ਨਾਲ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।

PunjabKesari

ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਵੀ ਵੱਖ-ਵੱਖ ਗੀਤਾਂ ’ਚ ਆਪਣੀ ਆਵਾਜ਼ ਦਾ ਜਾਦੂ ਚਲਾ ਚੁੱਕੀ ਹੈ। ਅਜਿਹੇ ’ਚ ਇੰਟਰਨੈੱਟ ’ਤੇ ਇਸ ਸਮੇਂ ਦੋਵੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਤੇ ਦੋਵਾਂ ਦੇ ਚਾਹੁਣ ਵਾਲੇ ਹੁਣੇ ਤੋਂ ਸ਼ਹਿਨਾਜ਼ ਤੇ ਐੱਮ. ਸੀ. ਸਕੁਏਅਰ ਦੇ ਇਕੱਠਿਆਂ ਗੀਤ ਰਿਲੀਜ਼ ਹੋਣ ਦੀ ਉਡੀਕ ’ਚ ਬੈਠ ਗਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News