ਸ਼ਹਿਨਾਜ਼ ਗਿੱਲ ਦੀ ਬੋਲਡ ਤਸਵੀਰ ਇੰਟਰਨੈੱਟ ’ਤੇ ਹੋਈ ਵਾਇਰਲ, ਬੋਲਡ ਅੰਦਾਜ਼ ਦੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼

11/26/2020 12:34:04 PM

ਜਲੰਧਰ (ਬਿਊਰੋ)– ‘ਬਿੱਗ ਬੌਸ 13’ ਨਾਲ ਪ੍ਰਸਿੱਧ ਹੋਈ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ ‘ਸ਼ੋਨਾ ਸ਼ੋਨਾ’ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ’ਚ ਸ਼ਹਿਨਾਜ਼ ਨਾਲ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨਜ਼ਰ ਆ ਰਹੇ ਹਨ। ਨਿੱਤ ਦਿਨ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਇਸ ਗੀਤ ’ਚ ਬੇਹੱਦ ਹਸੀਨ ਦਿਖ ਰਹੀ ਹੈ। ਇਸ ਵਿਚਾਲੇ ਸ਼ਹਿਨਾਜ਼ ਦੀ ਇਕ ਬੋਲਡ ਤਸਵੀਰ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦਾ ਸਾਥ ਦੇਣ ਪਹੁੰਚੇ ਹਰਫ ਚੀਮਾ ਤੇ ਕੰਵਰ ਗਰੇਵਾਲ, ਕਿਹਾ 'ਸਮਾਂ ਇਤਿਹਾਸ ਰਚਨ ਦਾ, ਵੱਧ ਚੜ੍ਹ ਕੇ ਸਾਥ ਦੋਵੋਂ'

ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀ ਹੈ ਇਹ ਤਸਵੀਰ
ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਸ ਦਾ ਬੋਲਡ ਲੁੱਕ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਿਹਾ ਹੈ। ਅਦਾਕਾਰਾ ਦੀ ਇਹ ਤਸਵੀਰ ਸੁਰਖ਼ੀਆਂ ’ਚ ਹੈ। ਇਸ ਤਸਵੀਰ ’ਚ ਸ਼ਹਿਨਾਜ਼ ਕੈਮਰੇ ਨੂੰ ਨਾ ਦੇਖ ਕੇ ਆਪਣੀਆਂ ਅੱਖਾਂ ਝੁਕਾਈ ਨਜ਼ਰ ਆ ਰਹੀ ਹੈ, ਜਿਸ ਕਰਕੇ ਉਹ ਹੋਰ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਇਹ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹੀਰੋ ਬਣਿਆ ਇਹ ਨੌਜਵਾਨ, ਔਲਖ਼ ਨੇ ਕੀਤੀ ਰੱਜ ਕੇ ਤਾਰੀਫ਼ (ਵੀਡੀਓ)

ਸ਼ਹਿਨਾਜ਼ ਦੀ ਇਹ ਤਸਵੀਰ ਨਵੀਂ ਨਹੀਂ ਹੈ ਪਰ ਪ੍ਰਸ਼ੰਸਕ ਇਸ ’ਤੇ ਰੱਜ ਕੇ ਕੁਮੈਂਟਸ ਕਰ ਰਹੇ ਹਨ। ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਨਵਾਂ ਫੋਟੋਸ਼ੂਟ ਕਰਵਾਇਆ ਸੀ, ਜਿਸ ’ਚ ਉਹ ਬੇਹੱਦ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ, ‘ਪਰਫੈਕਸ਼ਨ ’ਚ ਸਮਾਂ ਲੱਗਦਾ ਹੈ ਪਰ ਇਹ ਇੰਤਜ਼ਾਰ ਦੇ ਲਾਇਕ ਹੁੰਦਾ ਹੈ।’

PunjabKesari

ਇਕ ਪੋਸਟ ਦੇ 8 ਲੱਖ ਰੁਪਏ ਲੈਂਦੀ ਹੈ ਸ਼ਹਿਨਾਜ਼
ਇਕ ਖ਼ਬਰ ਮੁਤਾਬਕ ਸ਼ਹਿਨਾਜ਼ ਇੰਸਟਾਗ੍ਰਾਮ ’ਤੇ ਆਪਣੀ ਇਕ ਪੋਸਟ ਲਈ ਕਾਫੀ ਮੋਟੀ ਰਕਮ ਲੈਂਦੀ ਹੈ। ਪਹਿਲਾਂ ਸ਼ਹਿਨਾਜ਼ ਆਪਣੀ ਇਕ ਪੋਸਟ ਲਈ 5 ਲੱਖ ਰੁਪਏ ਲੈਂਦੀ ਸੀ ਪਰ ਇਨ੍ਹੀਂ ਦਿਨੀਂ ਉਸ ਦੇ ਇਕ ਪੋਸਟ ਦੀ ਫੀਸ 8 ਲੱਖ ਰੁਪਏ ਹੈ। ਉਥੇ ਸ਼ਹਿਨਾਜ਼ ਗਿੱਲ ਵੱਡੇ ਬ੍ਰੈਂਡ ਲਈ ਪੋਸਟ ਕਰਨ ’ਤੇ 10 ਲੱਖ ਰੁਪਏ ਫੀਸ ਵਜੋਂ ਲੈਂਦੀ ਹੈ।

PunjabKesari


Rahul Singh

Content Editor Rahul Singh