ਸ਼ਹਿਨਾਜ਼ ਗਿੱਲ ਨੇ ਬਲੈਕ ਆਊਟਫਿੱਟ ’ਚ ਸਾਂਝੀਆਂ ਕੀਤੀਆਂ ਤਸਵੀਰਾਂ, ਦਿਸਿਆ ਜ਼ਬਰਦਸਤ ਅੰਦਾਜ਼

01/31/2022 5:55:47 PM

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਬਲੈਕ ਆਊਟਫਿੱਟ ’ਚ ਨਜ਼ਰ ਆ ਰਹੀ ਹੈ। ਇਸ ਆਊਟਫਿੱਟ ’ਚ ਉਸ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਦੱਸ ਦੇਈਏ ਕਿ ਇਹ ਉਹੀ ਆਊਟਫਿੱਟ ਹੈ, ਜਿਸ ਨੂੰ ਪਹਿਨ ਕੇ ਉਸ ਨੇ ‘ਬਿੱਗ ਬੌਸ 15’ ਦੇ ਫਿਨਾਲੇ ’ਚ ‘ਨੌਕ ਨੌਕ ਤੇਰਾ ਬਾਪ ਆਇਆ’ ਗੀਤ ’ਤੇ ਡਾਂਸ ਕੀਤਾ ਸੀ। ਇਸ ਗੀਤ ਰਾਹੀਂ ਉਸ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਸੀ।

PunjabKesari

ਤਸਵੀਰਾਂ ਨਾਲ ਸ਼ਹਿਨਾਜ਼ ਨੇ ਅੱਗ ਵਾਲੀ ਇਮੋਜੀ ਬਣਾਈ ਹੈ। ਉਥੇ ਇਸ ਤੋਂ ਪਹਿਲਾਂ ਸ਼ਹਿਨਾਜ਼ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ‘ਨੌਕ ਨੌਕ ਤੇਰਾ ਬਾਪ ਆਇਆ’ ’ਤੇ ਪੇਸ਼ਕਾਰੀ ਦੇ ਰਹੀ ਹੈ।

PunjabKesari

ਵੀਡੀਓ ਦੀ ਕੈਪਸ਼ਨ ’ਚ ਸ਼ਹਿਨਾਜ਼ ਲਿਖਦੀ ਹੈ, ‘ਜੋ ਇਕ ਵਾਰ ਕਿੰਗ ਹੈ, ਉਹ ਹਮੇਸ਼ਾ ਕਿੰਗ ਹੈ। ਬਿੱਗ ਬੌਸ ਗੌਟ ਸਿਧਾਰਥ ਸ਼ੁਕਲਾ। ਸਮਝ ਮੇਂ ਆਇਆ ਨਾ? #SidharthShukla.’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News