‘ਬਿੱਗ ਬੌਸ 14’ ਦੇ ਘਰ ਪਹੁੰਚੀ ਸ਼ਹਿਨਾਜ਼, ਸਲਮਾਨ ਨਾਲ ਰਲ ਲਾਈਆਂ ਰੌਣਕਾਂ (ਵੀਡੀਓ)

12/28/2020 1:11:19 PM

ਮੁੰਬਈ (ਬਿਊਰੋ) — ਪੰਜਾਬੀ ਗਾਇਕਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ‘ਬਿੱਗ ਬੌਸ 13’ ਦੀ ਸਭ ਤੋਂ ਐਂਟਰਟੇਨਿੰਗ ਮੁਕਾਬਲੇਬਾਜ਼ ਸੀ। ਉਸ ਦੇ ਚਾਹੁੰਣ ਵਾਲਿਆਂ ਕਰਕੇ ਅਕਸਰ ਉਸ ਦਾ ਨਾਂ ਟਰੈਂਡ ’ਚ ਰਹਿੰਦਾ ਹੈ। ਭਾਵੇਂ ਹੀ ‘ਬਿੱਗ ਬੌਸ’ ਦਾ ਸੀਜ਼ਨ 14 ਚੱਲ ਰਿਹਾ ਹੈ ਪਰ ਅੱਜ ਵੀ ਸੀਜ਼ਨ 13 ਐਂਟਰਟੇਨਿੰਗ ਕਵੀਨ ਨੂੰ ਯਾਦ ਕੀਤਾ ਜਾਂਦਾ ਹੈ। 

 
 
 
 
 
 
 
 
 
 
 
 
 
 
 
 

A post shared by ✨sidnaazlove ✨ (@sidnaaz_fan_32_)

ਸ਼ਹਿਨਾਜ਼ ਕੌਰ ਗਿੱਲ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਦੀ ਪਸੰਦੀਦਾ ਮੁਕਾਬਲੇਬਾਜ਼ ਸੀ। ਉਨ੍ਹਾਂ ਨੂੰ ਅਕਸਰ ਹੀ ਵੀਕੈਂਡ ਕਾ ਵਾਰ ’ਚ ਸ਼ਹਿਨਾਜ਼ ਨਾਲ ਮਸਤੀ ਕਰਦਿਆਂ ਵੇਖਿਆ ਜਾਂਦਾ ਸੀ। ਉਥੇ ਹੀ ਹੁਣ ਇਕ ਫ਼ਿਰ ਸ਼ਹਿਨਾਜ਼ ਕੌਰ ਗਿੱਲ ਤੇ ਸਲਮਾਨ ਖ਼ਾਨ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲਿਆ। 

PunjabKesari
ਦਰਅਸਲ, 27 ਦਸੰਬਰ ਨੂੰ ਸਲਮਾਨ ਖ਼ਾਨ ਦਾ ਜਨਮਦਿਨ ਸੀ, ਜਿਸ ਨੂੰ ਲੈ ਕੇ ‘ਬਿੱਗ ਬੌਸ 14’ ਦੇ ਘਰ ਗ੍ਰੈਂਡ ਸੈਲੀਬ੍ਰੇਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਦੇ ਜਨਮਦਿਨ ਦੇ ਸੈਲੀਬ੍ਰੇਸ਼ਨ ’ਚ ਚਾਰ ਚੰਨ ਲਾਉਣ ਲਈ ਸ਼ਹਿਨਾਜ਼ ਕੌਰ ਗਿੱਲ ਵੀ ਪਹੁੰਚੀ। ਇਸ ਦੌਰਾਨ ਸ਼ਹਿਨਾਜ਼ ਨੇ ਸਲਮਾਨ ਖ਼ਾਨ ਦੇ ਗੀਤ ’ਤੇ ਡਾਂਸ ਵੀ ਕੀਤਾ। ਇਸ ਦੇ ਨਾਲ ਹੀ ਉਸ ਨੇ ਜਨਮਦਿਨ ’ਤੇ ਸਲਮਾਨ ਦਾ ਹੱਥ ਫੜ੍ਹ ਕੇ ਸਜਦਾ ਵੀ ਕੀਤਾ। 

PunjabKesari
ਸ਼ਹਿਨਾਜ਼ ਦੇ ਡਾਂਸ ਪਰਫਾਰਮੈਂਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari
ਕੰਮ ਦੀ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾਂ ਸ਼ਹਿਨਾਜ਼ ਦਾ ਸਿਧਾਰਥ ਸ਼ੁਕਲਾ ਨਾਲ ਗੀਤ ‘ਸੋਨਾ-ਸੋਨਾ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਟੋਨੀ ਕੱਕੜ ਤੇ ਨੇਹਾ ਕੱਕੜ ਨੇ ਆਪਣੀ ਮਿੱਠੜੀ ਆਵਾਜ਼ ’ਚ ਗਾਇਆ ਸੀ। ਉਥੇ ਹੀ ਹੁਣ ਸ਼ਹਿਨਾਜ਼ ਇਕ ਵਾਰ ਫ਼ਿਰ ਸਿਧਾਰਥ ਨਾਲ ਨਵੇਂ ਮਿਊਜ਼ਿਕ ਵੀਡੀਓ ’ਚ ਨਜ਼ਰ ਆਵੇਗੀ।

 

ਨੋਟ-  ਸਲਮਾਨ ਖ਼ਾਨ ਤੇ ਸ਼ਹਿਨਾਜ਼ ਕੌਰ ਗਿੱਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor sunita