ਸ਼ਹਿਨਾਜ਼ ਗਿੱਲ ਦੇ ਭਰਾ ਨਾਲ ਕੀਤੀ ਅਰਬਾਜ਼ ਖ਼ਾਨ ਦੀ ਗਰਲਫਰੈਂਡ ਨੇ ਮਸਤੀ, ਤਸਵੀਰਾਂ ਤੇ ਵੀਡੀਓਜ਼ ਵਾਇਰਲ

Monday, Apr 26, 2021 - 06:46 PM (IST)

ਸ਼ਹਿਨਾਜ਼ ਗਿੱਲ ਦੇ ਭਰਾ ਨਾਲ ਕੀਤੀ ਅਰਬਾਜ਼ ਖ਼ਾਨ ਦੀ ਗਰਲਫਰੈਂਡ ਨੇ ਮਸਤੀ, ਤਸਵੀਰਾਂ ਤੇ ਵੀਡੀਓਜ਼ ਵਾਇਰਲ

ਮੁੰਬਈ (ਬਿਊਰੋ)– ਖ਼ੂਬਸੂਰਤ ਅਦਾਕਾਰਾ ਜਾਰਜੀਆ ਏਂਡ੍ਰੀਆਨੀ ਲੰਮੇ ਸਮੇਂ ਦੀ ਛੁੱਟੀ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਨਾਲ ਆਪਣੇ ਕੰਮ ’ਤੇ ਧਿਆਨ ਦੇ ਰਹੀ ਹੈ। ਅਦਾਕਾਰਾ ਹਾਲ ਹੀ ’ਚ ਮੁੰਬਈ ਏਅਰਪੋਰਟ ’ਤੇ ਦੇਖੀ ਗਈ ਸੀ, ਜਿਥੇ ਮੀਡੀਆ ਦੇ ਪੁੱਛਣ ’ਤੇ ਅਦਾਕਾਰਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਜਾ ਰਹੀ ਹੈ ਤੇ ਬਹੁਤ ਜਲਦ ਕੋਈ ਚੰਗੀ ਖ਼ਬਰ ਦੇਣ ਵਾਲੀ ਹੈ।

ਤੁਹਾਨੂੰ ਦੱਸ ਦੇਈਏ ਕਿ ਚੰਡੀਗੜ੍ਹ ’ਚ ਜਾਰਜੀਆ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਨਾਲ ਕੁਝ ਤਸਵੀਰਾਂ ਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਪਲੋਡ ਕਰ ਰਹੀ ਹੈ, ਜਿਨ੍ਹਾਂ ’ਚ ਦੋਵੇਂ ਪੁਲਸ ਦੀ ਵਰਦੀ ’ਚ ਨਜ਼ਰ ਆ ਰਹੇ ਹਨ। ਹੁਣ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਜ਼ਰੂਰ ਕਿਸੇ ਮਿਊਜ਼ਿਕ ਐਲਬਮ ਦੀ ਸ਼ੂਟਿੰਗ ਕਰ ਰਹੇ ਹਨ ਪਰ ਅਜੇ ਤਕ ਇਸ ਗੱਲ ਦੀ ਪੁਸ਼ਟੀ ਦੋਵਾਂ ’ਚੋਂ ਕਿਸੇ ਨੇ ਨਹੀਂ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਜਾਰਜੀਆ ਚੰਡੀਗੜ੍ਹ ’ਚ ਸ਼ਹਿਬਾਜ਼ ਗਿੱਲ ਨਾਲ ਸ਼ੂਟਿੰਗ ਕਰਦੇ ਸਮੇਂ ਖੂਬ ਮਸਤੀ ਵੀ ਕਰਦੀ ਨਜ਼ਰ ਆ ਰਹੀ ਹੈ ਤੇ ਦੋਵੇਂ ਕਈ ਵੀਡੀਓਜ਼ ਬਣਾ ਰਹੇ ਹਨ। ਇਕ ਵੀਡੀਓ ’ਚ ਜਾਰਜੀਆ ਪੰਜਾਬੀ ’ਚ ਆਪਣਾ ਨਾਂ ਤੇ ਆਪਣੇ ਬਾਰੇ ਦੱਸਦੀ ਨਜ਼ਰ ਆ ਰਹੀ ਹੈ। ਉਥੇ ਸ਼ਹਿਬਾਜ਼ ਗਿੱਲ ਅੰਗਰੇਜ਼ੀ ’ਚ ਮਸਤੀ ਭਰੇ ਅੰਦਾਜ਼ ’ਚ ਆਪਣੇ ਬਾਰੇ ਦੱਸਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by SHEHBAZ BADESHA (@badeshashehbaz)

ਇਹੀ ਨਹੀਂ, ਦੋਵੇਂ ਕੈਮਰੇ ਸਾਹਮਣੇ ਫਨੀ ਪੋਜ਼ ਦੇ ਕੇ ਤਸਵੀਰਾਂ ਵੀ ਖਿਚਵਾ ਰਹੇ ਹਨ। ਨਾਲ ਹੀ ਐਤਵਾਰ ਦੇ ਦਿਨ ਦੋਵਾਂ ਨੇ ਮਸਤੀ ਭਰੇ ਅੰਦਾਜ਼ ’ਚ ਮਸ਼ਹੂਰ ਗੀਤ ‘ਟੈਂਪਰੇਚਰ’ ’ਤੇ ਇਕ ਰੀਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਸ਼ਹਿਬਾਜ਼ ਤੇ ਜਾਰਜੀਆ ਫਨੀ ਅੰਦਾਜ਼ ’ਚ ਡਾਂਸ ਕਰਦੇ ਦਿਖਾਈ ਦਿੱਤੇ।

 
 
 
 
 
 
 
 
 
 
 
 
 
 
 
 

A post shared by SHEHBAZ BADESHA (@badeshashehbaz)

ਆਖਰੀ ਵਾਰ ਜਾਰਜੀਆ ਮੀਕਾ ਸਿੰਘ ਨਾਲ ‘ਰੂਪ ਤੇਰਾ ਮਸਤਾਨਾ’ ਗੀਤ ’ਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਹੁਣ ਇਕ ਵਾਰ ਮੁੜ ਉਹ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ਕਰ ਰਹੀ ਹੈ। ਜਾਰਜੀਆ ਨੇ ਸਾਊਥ ’ਚ ‘ਕੈਰੋਲਿਨ ਕਾਮਾਕਸ਼ੀ’ ਫ਼ਿਲਮ ਨਾਲ ਆਪਣਾ ਡੈਬਿਊ ਕੀਤਾ ਸੀ, ਜਿਸ ਤੋਂ ਬਾਅਦ ਉਹ ਬਾਲੀਵੁੱਡ ’ਚ ਸ਼੍ਰੇਅਸ ਤਲਪੜੇ ਨਾਲ ‘ਵੈਲਕਮ ਟੂ ਬਜਰੰਗਪੁਰ’ ਨਾਲ ਡੈਬਿਊ ਕਰਨ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News