ਸ਼ੈਫਾਲੀ ਜ਼ਰੀਵਾਲਾ ਦੀ ਆਖਰੀ ਪੋਸਟ ਵਾਇਰਲ, ਆਪਣੇ Ex ਬੁਆਏਫਰੈਂਡ ਨੂੰ ਕਰ ਰਹੀ ਸੀ ਯਾਦ

Saturday, Jun 28, 2025 - 01:28 PM (IST)

ਸ਼ੈਫਾਲੀ ਜ਼ਰੀਵਾਲਾ ਦੀ ਆਖਰੀ ਪੋਸਟ ਵਾਇਰਲ, ਆਪਣੇ Ex ਬੁਆਏਫਰੈਂਡ ਨੂੰ ਕਰ ਰਹੀ ਸੀ ਯਾਦ

ਮੁੰਬਈ: ਮਸ਼ਹੂਰ ਅਭਿਨੇਤਰੀ ਅਤੇ ਮਾਡਲ ਸ਼ੈਫਾਲੀ ਜ਼ਰੀਵਾਲਾ, ਜੋ 2002 ਦੇ ਵਾਇਰਲ ਗੀਤ ‘ਕਾਂਟਾ ਲਗਾ’ ਰਾਹੀਂ ਘਰ-ਘਰ ਵਿਚ ਮਸ਼ਹੂਰ ਹੋਈ ਸੀ, ਦੀ 42 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਮੁੰਬਈ ਦੇ ਬੇਲੇਵਿਊ ਮਲਟੀਸਪੈਸ਼ਲਟੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਸ਼ੈਫਾਲੀ ਜ਼ਰੀਵਾਲਾ ਦੀ ਮੌਤ ਨੇ ਮੀਕਾ ਸਿੰਘ ਨੂੰ ਝੰਜੋੜਿਆ, ਕਿਹਾ – "ਇਹ ਜ਼ਿੰਦਗੀ ਕਦੋਂ ਕੀ ਵਖਾਏ, ਪਤਾ ਨਹੀਂ"

PunjabKesari

ਆਖ਼ਰੀ ਪੋਸਟਾਂ ਅਤੇ ਭਾਵੁਕ ਯਾਦਾਂ

ਸ਼ੈਫਾਲੀ ਜ਼ਰੀਵਾਲਾ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਦੇ ਤੁਰੰਤ ਬਾਅਦ ਹੀ ਪ੍ਰਸ਼ੰਸਕਾਂ ਅਤੇ ਸਟਾਰਸ ਨੇ ਸੋਸ਼ਲ ਮੀਡੀਆ ਰਾਹੀਂ ਦੁੱਖ ਅਤੇ ਹੈਰਾਨੀ ਜਾਹਿਰ ਕੀਤੀ। ਕਈ ਲੋਕ ਉਨ੍ਹਾਂ ਦੇ ਇੰਸਟਾਗ੍ਰਾਮ ਅਤੇ X (ਟਵਿੱਟਰ) ਹੈਂਡਲ ਨੂੰ ਵੇਖਣ ਲੱਗ ਪਏ। ਮੌਤ ਤੋਂ ਤਿੰਨ ਦਿਨ ਪਹਿਲਾਂ, ਸ਼ੈਫਾਲੀ ਨੇ ਆਪਣੀ ਇੱਕ ਗਲੈਮਰ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕਰਦਿਆਂ ਕੈਪਸ਼ਨ ਲਿਖਿਆ, “Bling it on baby”। ਪਰ ਜੋ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਪੋਸਟ ਸੀ, ਉਹ ਉਨ੍ਹਾਂ ਦੀ ਪੁਰਾਣੀ ਪੋਸਟ ਸੀ ਜੋ ਉਨ੍ਹਾਂ ਨੇ ਆਪਣੇ ਐਕਸ ਬੁਆਏਫ੍ਰੈਂਡ ਸਿਧਾਰਥ ਸ਼ੁਕਲਾ ਦੀ ਮੌਤ ਦੀ ਤੀਸਰੀ ਵਰ੍ਹੇਗੰਢ (2 ਸਤੰਬਰ 2024) ਨੂੰ ਕੀਤੀ ਸੀ।

ਇਹ ਵੀ ਪੜ੍ਹੋ: 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਮਗਰੋਂ ਪੁਲਸ ਦਾ ਆਇਆ ਪਹਿਲਾ ਬਿਆਨ

ਸਿਧਾਰਥ ਨਾਲ ਰਿਸ਼ਤਾ ਅਤੇ ਆਖ਼ਰੀ ਯਾਦ

ਉਸ ਪੋਸਟ ‘ਚ ਸ਼ੈਫਾਲੀ ਨੇ ਬਿਗ ਬੌਸ 13 ਦੇ ਸੈੱਟ 'ਤੇ ਸਿਧਾਰਥ ਨੂੰ ਗਲੇ ਲਗਾਉਂਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ, “Thinking of you today mere dost.” ਇਹ ਪੋਸਟ ਹੁਣ ਮੁੜ ਵਾਇਰਲ ਹੋਣ ਲੱਗੀ ਹੈ। 

ਇਹ ਵੀ ਪੜ੍ਹੋ: 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਨਾਲ ਟੁੱਟੇ ਪਤੀ ਪਰਾਗ ਤਿਆਗੀ

ਸਿਧਾਰਥ ਨਾਲ 15 ਸਾਲ ਪੁਰਾਣਾ ਰਿਸ਼ਤਾ

2020 ਵਿਚ ਇਕ ਇੰਟਰਵਿਊ 'ਚ ਸ਼ੈਫਾਲੀ ਨੇ ਕਿਹਾ ਸੀ, “ਅਸੀਂ ਕਦੇ ਇਕ-ਦੂਜੇ ਨੂੰ ਡੇਟ ਕੀਤਾ ਸੀ। ਅਸੀਂ ਦੋਵੇਂ ਬਹੁਤ ਲਾਜਿਕਲ ਲੋਕ ਹਾਂ। ਸਾਨੂੰ ਸਫ਼ਰ, ਸਪੇਸ, ਬੁਲੇਟ ਟ੍ਰੇਨਜ਼ ਵਰਗੀਆਂ ਚੀਜ਼ਾਂ ਬਹੁਤ ਪਸੰਦ ਸਨ।  ਰਿਸ਼ਤਾ ਖਤਮ ਹੋਣ ਤੋਂ ਬਾਅਦ ਵੀ ਅਸੀਂ ਸਦਭਾਵਨਾ ਨਾਲ ਮਿਲਦੇ ਰਹੇ।”  ਬਿਗ ਬੌਸ 13 ਦੌਰਾਨ ਦੋਹਾਂ ਦਾ ਕਲੋਜ਼ ਬਾਂਡ ਅਤੇ ਦੋਸਤੀ ਸਾਫ਼ ਦਿਖਾਈ ਦਿੱਤੀ। ਹਾਲਾਂਕਿ ਦੋਹਾਂ ਵਿਚਾਕਾਰ ਸ਼ੁਰੂ ਵਿੱਚ ਟਕਰਾਅ ਵੀ ਹੋਇਆ ਸੀ ਪਰ ਹੌਲੀ-ਹੌਲੀ ਉਹ ਦੋਸਤ ਬਣ ਗਏ। ਦੱਸ ਦੇਈਏ ਕਿ ਸਿਧਾਰਥ ਦੀ ਵੀ 2021 ਵਿੱਚ 40 ਸਾਲ ਦੀ ਉਮਰ ਵਿੱਚ ਦਿਲ ਦੇ ਦੌਰੇ ਨਾਲ ਮੌਤ ਹੋਈ ਸੀ। ਹੁਣ ਸ਼ੈਫਾਲੀ ਦੀ ਵੀ 42ਵੇਂ ਸਾਲ 'ਚ ਅਚਾਨਕ ਮੌਤ ਹੋ ਜਾਣਾ, ਮਨ ਨੂੰ ਝੰਝੋੜਣ ਵਾਲਾ ਸੰਜੋਗ ਬਣ ਗਿਆ ਹੈ।

ਇਹ ਵੀ ਪੜ੍ਹੋ: ਕੀ ਸ਼ੈਫਾਲੀ ਜਰੀਵਾਲਾ ਦੀ ਮੌਤ ਹਾਰਟ ਅਟੈਕ ਨਾਲ ਹੋਈ? ਪੁਲਸ ਕਰ ਰਹੀ ਪਰਿਵਾਰ ਤੇ ਨੌਕਰਾਂ ਤੋਂ ਪੁੱਛਗਿੱਛ

ਨਿੱਜੀ ਜੀਵਨ ਅਤੇ ਫਿਲਮੀ ਕਰੀਅਰ

  • ਸ਼ੈਫਾਲੀ ਨੇ 2014 ਵਿੱਚ ਟੀਵੀ ਅਦਾਕਾਰ ਪਰਾਗ ਤਿਆਗੀ ਨਾਲ ਵਿਆਹ ਕੀਤਾ।
  • 2002: ‘ਕਾਂਟਾ ਲਗਾ’ ਮਿਊਜ਼ਿਕ ਵੀਡੀਓ ਰਾਹੀਂ ਰਾਤੋ-ਰਾਤ ਪ੍ਰਸਿੱਧੀ।
  • 2004: ਮੁੱਝਸੇ ਸ਼ਾਦੀ ਕਰੋਗੀ ਫਿਲਮ ਵਿੱਚ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨਾਲ ਕੰਮ ਕੀਤਾ।
  • ਨੱਚ ਬੱਲੀਏ 5 ਅਤੇ 7 ਵਿੱਚ ਪਤੀ ਪਰਾਗ ਤਿਆਗੀ ਨਾਲ ਭਾਗ ਲਿਆ।
  • ਬਿਗ ਬੌਸ 13 (2019) ਰਾਹੀਂ ਰਿਐਲਿਟੀ ਟੀਵੀ ਦੀ ਦੁਨੀਆ 'ਚ ਵੀ ਪਸੰਦੀਦਾ ਚਿਹਰਾ ਬਣੀ।

ਇਹ ਵੀ ਪੜ੍ਹੋ: 'ਬਾਰਡਰ 2' ਤੋਂ ਦਿਲਜੀਤ ਦੋਸਾਂਝ ਨੂੰ ਕੱਢਣ ਦੀ ਤਿਆਰੀ! ਐਮੀ ਵਿਰਕ ਹੋ ਸਕਦੇ ਨੇ ਨਵਾਂ ਚਿਹਰਾ

ਮੌਤ ਅਤੇ ਜਾਂਚ

ਮੌਤ ਦੀ ਅਸਲ ਵਜ੍ਹਾ ਦੀ ਅਜੇ ਤੱਕ ਪੁਸ਼ਟ ਨਹੀਂ ਹੋਈ ਹੈ। ਕੋਪਰ ਹਸਪਤਾਲ ਵਿੱਚ ਪੋਸਟਮਾਰਟਮ ਹੋ ਰਿਹਾ ਹੈ। ਪਰਿਵਾਰ ਜਾਂ ਪਤੀ ਵੱਲੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹੁਣ ਘੁੰਮਣਾ-ਫਿਰਨਾ ਹੋਵੇਗਾ ਸਸਤਾ ! NHAI ਦੀ ਇਹ ਐਪ ਦੱਸੇਗੀ ਕਿਸ ਰੂਟ 'ਤੇ ਕਿੰਨਾ ਦੇਣਾ ਪਵੇਗਾ ਟੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News