ਸਿਧਾਂਤ ਦੇ ਹੱਕ 'ਚ ਆਏ ਸ਼ਤਰੂਘਨ ਸਿਨ੍ਹਾ ਦੇ ਪੁੱਤਰ ਲਵ, ਕਿਹਾ-‘ਡਰੱਗ ਡੀਲਰਾਂ ਨੂੰ ਗ੍ਰਿਫ਼ਤਾਰ ਕਰੋ ਨਾ ਕਿ...’
Monday, Jun 13, 2022 - 06:21 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ 12 ਜੂਨ ਦੀ ਰਾਤ ਬੰਗਲੁਰੂ ਦੇ ਇਕ ਹੋਟਲ ’ਚ ਰੇਵ ਪਾਰਟੀ ’ਚ ਪੁਲਸ ਦੇ ਛਾਪੇਮਾਰੀ ਦੌਰਾਨ ਦੇ ਹਿਰਾਸਤ ’ਚ ਲਿਆ। ਸਿਧਾਂਤ ਕਪੂਰ ਨੂੰ ਡੀ.ਜੇ. ਪਾਰਟੀ ’ਚ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ : ਚਾਰ ਮਹੀਨਿਆਂ ’ਚ 50 ਲੱਖ ਤੋਂ ਵਧੇਰੇ ਸੈਲਾਨੀ ਪਹੁੰਚੇ ਦੁਬਈ, ਔਰਤਾਂ ਲਈ ਤੀਸਰਾ ਸਭ ਤੋਂ ਸੁਰੱਖਿਅਤ ਸ਼ਹਿਰ
ਸਿਧਾਂਤ ਕਪੂਰ ਸਮੇਤ 6 ਲੋਕਾਂ ’ਤੇ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਦੋਸ਼ ਹੈ। ਇਸ ਦੀ ਪੁਸ਼ਟੀ ਬੈਂਗਲੁਰੂ ਪੁਲਸ ਨੇ ਕੀਤੀ ਹੈ। ਸਿਧਾਂਤ ਨੂੰ ਹੋਰ ਪੁੱਛਗਿੱਛ ਲਈ ਉਲਸੂਰ ਥਾਣੇ ਲਿਆਇਆ ਗਿਆ ਹੈ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਸਿਧਾਂਤ ਦੇ ਦੋਸਤ ਅਤੇ ਅਦਾਕਾਰ ਸ਼ਤਰੂਘਨ ਸਿਨ੍ਹਾ ਦੇ ਪੁੱਤਰ ਲਵ ਸਿਨ੍ਹਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਹਨ।
ਇਹ ਵੀ ਪੜ੍ਹੋ : ਗਰਭਵਤੀ ਵਿੰਨੀ ਅਰੋੜਾ ਨੂੰ ਪਰਿਵਾਰ ਦੇ ਰਿਹਾ ਢੇਰ ਸਾਰਾ ਪਿਆਰ, ਬੁਰੀ ਨਜ਼ਰ ਤੋਂ ਬਚਾਉਣ ਲਈ ਭੈਣ ਨੇ ਕੀਤਾ ਇਹ ਕੰਮ
ਪਹਿਲੇ ਟਵੀਟ ’ਚ ਲਵ ਸਿਨ੍ਹਾ ਨੇ ਲਿਖਿਆ ਕਿ ‘ਮੈਂ ਸਿਧਾਂਤ ਕਪੂਰ ’ਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਜੇਕਰ ਸਾਡੇ ਮਾਣਯੋਗ ਅਧਿਕਾਰੀ ਇੰਨੇ ਹੀ ਹੁਨਰਮੰਦ ਹਨ, ਜਿੰਨਾ ਉਹ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਤਾਂ ਨਸ਼ੇ ਦੀ ਵਰਤੋਂ ਵੱਡੇ ਪੱਧਰ ’ਤੇ ਕਿਵੇਂ ਹੋ ਰਹੀ ਹੈ। ਨੌਜਵਾਨਾਂ ਲਈ ਇਹ ਨਸ਼ੇ ਖ਼ਰੀਦਣਾ ਬਹੁਤ ਆਸਾਨ ਹੈ।’
ਦੂਜੇ ਟਵੀਟ ’ਚ ਉਨ੍ਹਾਂ ਨੇ ਮੰਗ ਕੀਤੀ ਕਿ ਨੌਜਵਾਨਾਂ ਨੂੰ ਅਜਿਹੀਆਂ ਚੀਜ਼ਾਂ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।ਲਵ ਸਿਨ੍ਹਾ ਨੇ ਟਵੀਟ ’ਚ ਲਿਖਿਆ ਕਿ ‘ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨੂੰ ਹਾਈ ਲਾਈਟ ਕਰਨਾ ਇਕ ਕੋਸ਼ਿਸ਼ ਵਾਂਗ ਜਾਪਦਾ ਹੈ ਕਿ ਉਹ ਅਸਲ ’ਚ ਅਜਿਹਾ ਕਰਨ ਦੀ ਬਜਾਏ ਆਪਣਾ ਕੰਮ ਕਰ ਰਹੇ ਹਨ। ਮੈਂ ਨਸ਼ਿਆਂ ਦੀ ਵਰਤੋਂ ਦੇ ਖ਼ਿਲਾਫ਼ ਹਾਂ ਪਰ ਜਦੋਂ ਤੱਕ ਸਿਸਟਮ ਸਾਫ਼ ਨਹੀਂ ਕਰੇਗਾ ਉਦੋਂ ਤੱਕ ਇਹ ਹਾਲਾਤ ਨਹੀਂ ਸੁਧਰਣਗੇ। ਉਤਪਾਦਕਾਂ, ਡੀਲਰਾਂ ਨੂੰ ਗ੍ਰਿਫ਼ਤਾਰ ਕਰੋ ਨਾ ਕਿ ਸਿਰਫ਼ ਉਹਨਾਂ ਨੂੰ ਜੋ ਕਿਸੇ ਵੀ ਪਦਾਰਥ ਦੇ ਆਦੀ ਹੋ ਸਕਦੇ ਹਨ ਜੋ ਉਹਨਾਂ ਦੇ ਜੀਵਨ ਨੂੰ ਨੈਗੇਟਿਵ ਤੌਰ ਤੇ ਪ੍ਰਭਾਵਤ ਕਰ ਸਕਦਾ ਹੈ। ਇਸ ਦਾ ਅਸਰ ਕਈ ਲੋਕਾਂ ’ਤੇ ਪੈਂਦਾ ਹੈ। ਮੈਨੂੰ ਉਮੀਦ ਹੈ ਕਿ ਮੇਰਾ ਦੋਸਤ ਸਿਧਾਂਤ ਇਸ ਵਾਰ ਸਮਝਦਾਰੀ ਨਾਲ ਕੰਮ ਲਵੇਗਾ।