ਸ਼ਾਹਰੁਖ ਖਾਨ ਦੇ ਪੁੱਤਰ ਦੀ ਸਪੋਰਟ ''ਚ ਆਏ ਸ਼ਸ਼ੀ ਥਰੂਰ ,ਕਿਹਾ-''23 ਸਾਲ ਦੇ ਬੱਚੇ ''ਤੇ ਥੋੜ੍ਹੀ ਹਮਦਰਦੀ ਦਿਖਾਓ''

Wednesday, Oct 06, 2021 - 03:31 PM (IST)

ਸ਼ਾਹਰੁਖ ਖਾਨ ਦੇ ਪੁੱਤਰ ਦੀ ਸਪੋਰਟ ''ਚ ਆਏ ਸ਼ਸ਼ੀ ਥਰੂਰ ,ਕਿਹਾ-''23 ਸਾਲ ਦੇ ਬੱਚੇ ''ਤੇ ਥੋੜ੍ਹੀ ਹਮਦਰਦੀ ਦਿਖਾਓ''

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ 'ਤੇ ਡਰੱਗ ਕੇਸ ਨੂੰ ਲੈ ਕੇ ਐੱਨ.ਸੀ.ਬੀ. ਦੀ ਜਾਂਚ ਚੱਲ ਰਹੀ ਹੈ। ਕੋਰਟ ਨੇ ਸੁਣਵਾਈ ਦੌਰਾਨ ਆਰੀਅਨ ਖਾਨ ਨੂੰ 7 ਅਕਤੂਬਰ ਤੱਕ ਦੀ ਕਸਟਡੀ 'ਚ ਭੇਜਿਆ। ਇਸ ਮਾਮਲੇ 'ਚ ਆਏ ਦਿਨ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਹਨ। ਉਧਰ ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਇੰਡਸਟਰੀ 'ਚ ਵੀ ਕਾਫੀ ਹਲਚਲ ਮਚ ਗਈ ਹੈ। ਕਈ ਸਿਤਾਰਿਆਂ ਨੇ ਆਰੀਅਨ 'ਤੇ ਲੱਗੇ ਦੋਸ਼ਾਂ 'ਤੇ ਆਪਣੀ ਰਾਏ ਜ਼ਾਹਿਰ ਕੀਤੀ ਹੈ।

Repelled by ghoulish epicaricacy of those witch-hunting Shah Rukh Khan: Shashi  Tharoor on Aryan Khan's arrest - India News
ਹਾਲ ਹੀ 'ਚ ਡਰੱਗ ਕੇਸ 'ਚ ਆਰੀਅਨ ਦੀ ਗ੍ਰਿ੍ਫਤਾਰੀ 'ਤੇ ਕਾਂਗਰਸ ਸੰਸਦ ਸ਼ਸ਼ੀ ਥਰੂਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਇਸ ਮਾਮਲੇ 'ਚ ਮਜ਼ੇ ਲੈਣ ਵਾਲਿਆਂ ਦੇ ਪ੍ਰਤੀ ਸਖਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਥੋੜ੍ਹੀ ਸੰਵਦੇਨਸ਼ੀਲਤਾ ਦਿਖਾਉਣ ਦੀ ਨਸੀਹਤ ਦਿੱਤੀ ਹੈ।

Bollywood Tadka
ਥਰੂਰ ਨੇ ਟਵੀਟ ਕਰਕੇ ਲਿਖਿਆ-ਮੈਂ ਨਸ਼ੀਲੇ ਪਦਾਰਥਾਂ ਦਾ ਕੋਈ ਪ੍ਰਸ਼ੰਸਕ ਨਹੀਂ ਹਾਂ ਅਤੇ ਮੈਂ ਕਦੇ ਇਨ੍ਹਾਂ ਨੂੰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਿਸ ਤਰ੍ਹਾਂ ਨਾਲ ਸ਼ਾਹਰੁਖ ਖਾਨ ਦੇ ਪੁੱਤਰ ਦੀ ਗ੍ਰਿਫਤਾਰੀ ਨੂੰ ਲੈ ਕੇ ਉਨ੍ਹਾਂ ਦੇ ਪਿੱਛੇ ਪਏ ਲੋਕ ਉਨ੍ਹਾਂ ਦੀ ਪਰੇਸ਼ਾਨੀ 'ਚ ਮਜ਼ੇ ਲੈ ਰਹੇ ਹਨ, ਉਸ ਤੋਂ ਮੈਨੂੰ ਨਫ਼ਰਤ ਹੋ ਰਹੀ ਹੈ। ਜ਼ਰਾ ਹਮਦਰਦੀ ਰੱਖੋ, ਜਨਤਕ ਰੂਪ ਨਾਲ ਬਦਨਾਮੀ ਬਹੁਤ ਹੋ ਚੁੱਕੀ ਹੈ। ਆਪਣੇ ਮਜ਼ੇ ਲਈ 23 ਸਾਲ ਦੇ ਲੜਕੇ ਨੂੰ ਇੰਨਾ ਰਗੜਨ ਦੀ ਲੋੜ ਨਹੀਂ ਹੈ।

Bollywood Tadka
ਦੱਸ ਦੇਈਏ ਕਿ ਸ਼ਸ਼ੀ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਵੀ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਸਪੋਰਟ ਜ਼ਾਹਿਰ ਕੀਤੀ ਹੈ। ਸੁਨੀਲ ਸ਼ੈੱਟੀ, ਸੁਜ਼ੈਨ ਖਾਨ ਨੇ ਵੀ ਉਨ੍ਹਾਂ ਨੂੰ ਸਪੋਰਟ ਦਿੱਤੀ ਹੈ। ਉਧਰ ਸਲਮਾਨ ਖਾਨ ਮਹੀਪ ਖਾਨ, ਨੀਲਮ ਕੋਠਾਰੀ ਅਤੇ ਸੀਮਾ ਖਾਨ, ਗੌਰੀ ਖਾਨ ਅਤੇ ਸ਼ਾਹਰੁਖ ਨੂੰ ਮਿਲਣ ਘਰ ਪਹੁੰਚੇ ਸਨ।


author

Aarti dhillon

Content Editor

Related News