ਕਿਸੇ ਨਾ ਕਿਸੇ ਦਿਨ ਮਾਧੁਰੀ ਦੀਕਸ਼ਿਤ ਨਾਲ ਡਾਂਸ ਕਰਨ ਦਾ ਮੌਕਾ ਮਿਲੇਗਾ : ਸ਼ਰਵਰੀ

Wednesday, Feb 23, 2022 - 11:26 AM (IST)

ਕਿਸੇ ਨਾ ਕਿਸੇ ਦਿਨ ਮਾਧੁਰੀ ਦੀਕਸ਼ਿਤ ਨਾਲ ਡਾਂਸ ਕਰਨ ਦਾ ਮੌਕਾ ਮਿਲੇਗਾ : ਸ਼ਰਵਰੀ

ਮੁੰਬਈ (ਬਿਊਰੋ)– ਯੰਗ ਬਾਲੀਵੁੱਡ ਅਦਾਕਾਰਾ ਸ਼ਰਵਰੀ ਨੇ ਹਾਲ ਹੀ ’ਚ ਕਥਕ ਡਾਂਸ ਸਿੱਖਣਾ ਸ਼ੁਰੂ ਕੀਤਾ ਹੈ। ਇਸ ਡਾਂਸ ਫ਼ਾਰਮ ਨੂੰ ਸਿੱਖਣ ਲਈ ਪ੍ਰੇਰਿਤ ਕਰਨ ਦਾ ਸਿਹਰਾ ਉਹ ਆਪਣੀ ਆਨ-ਸਕਰੀਨ ਆਈਕਨ ਮਾਧੁਰੀ ਦੀਕਸ਼ਿਤ ਨੂੰ ਦਿੰਦੀ ਹੈ।

ਵੱਡੇ ਪਰਦੇ ’ਤੇ ਆਪਣੀ ਪਹਿਲੀ ਫ਼ਿਲਮ ‘ਬੰਟੀ ਅੌਰ ਬਬਲੀ 2’ ’ਚ ਆਪਣੇ ਖ਼ੂਬਸੂਰਤ ਲੁਕਸ ਤੇ ਅਦਾਕਾਰੀ ਸਕਿੱਲਜ਼ ਨਾਲ ਸਾਰਿਆਂ ਦੇ ਦਿਲਾਂ ਨੂੰ ਜਿੱਤਣ ਵਾਲੀ ਸ਼ਰਵਰੀ ਕਹਿੰਦੀ ਹੈ ਕਿ ਹਮੇਸ਼ਾ ਮਾਧੁਰੀ ਦੀਕਸ਼ਿਤ ਜੀ ਤੋਂ ਪ੍ਰਭਾਵਿਤ ਰਹੀ ਹਾਂ।

ਇਹ ਖ਼ਬਰ ਵੀ ਪੜ੍ਹੋ : ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦਾ ਗੀਤ ‘ਭਲੀ ਕਰੇ ਕਰਤਾਰ’ ਰਿਲੀਜ਼ (ਵੀਡੀਓ)

ਉਹ ਹਮੇਸ਼ਾ ਮੇਰੇ ਲਈ ਇਕ ਵੱਡੀ ਪ੍ਰੇਰਨਾਸਰੋਤ ਰਹੀ ਹੈ। ਮੈਂ ਹਮੇਸ਼ਾ ਤੋਂ ਕਥਕ ਸਿੱਖਣਾ ਚਾਹੁੰਦੀ ਸੀ। ਹਰ ਵਾਰ ਜਦੋਂ ਮੈਂ ਮੈਮ ਦੇ ਗਾਣੇ ਜਾਂ ਇੰਸਟਾਗ੍ਰਾਮ ’ਤੇ ਡਾਂਸ ਸ਼ੋਅ ਦੇਖਦੀ ਤਾਂ ਕਥਕ ਸਿੱਖਣ ਲਈ ਗੂਗਲ ’ਤੇ ਕਥਕ ਟੀਚਰਜ਼ ਦੀ ਤਲਾਸ਼ ਕਰਨ ਲੱਗਦੀ।

ਉਹ ਮੇਰੀ ਆਦਰਸ਼ ਰਹੀ ਹੈ ਤੇ ਆਸ ਕਰਦੀ ਹਾਂ ਕਿ ਕਿਸੇ ਨਾ ਕਿਸੇ ਦਿਨ ਉਨ੍ਹਾਂ ਦੇ ਨਾਲ ਡਾਂਸ ਕਰਨ ਦਾ ਮੌਕਾ ਮਿਲੇਗਾ। ਇਹ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News