ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਦੁਖੀ ਹੋਏ ਸ਼ੈਰੀ ਮਾਨ, ਸਾਂਝੀ ਕੀਤੀ ਇਹ ਪੋਸਟ
Monday, Apr 26, 2021 - 05:46 PM (IST)
ਚੰਡੀਗੜ੍ਹ (ਬਿਊਰੋ)– ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਵੱਧ ਰਿਹਾ ਹੈ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੋਂ ਜਿਥੋਂ ਆਮ ਲੋਕ ਪ੍ਰੇਸ਼ਾਨ ਤੇ ਦੁਖੀ ਹਨ, ਉਥੇ ਹੁਣ ਪੰਜਾਬੀ ਗਾਇਕ ਸ਼ੈਰੀ ਮਾਨ ਵੀ ਦੁਖੀ ਹੋ ਗਏ ਹਨ।
ਬੀਤੇ ਦਿਨੀਂ ਸ਼ੈਰੀ ਮਾਨ ਨੇ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ’ਤੇ ਦੁੱਖ ਪ੍ਰਗਟਾਇਆ ਹੈ। ਸ਼ੈਰੀ ਮਾਨ ਆਪਣੀ ਪੋਸਟ ’ਚ ਲਿਖਦੇ ਹਨ, ‘ਕਹਿੰਦੇ ਨੇ ਜੋ ਚੀਜ਼ ਮੁਫ਼ਤ ਮਿਲੇ ਉਹ ਯਾਦ ਹੀ ਨਹੀਂ ਰਹਿੰਦੀ। ਅੱਜ ਸੋਚ ਰਿਹਾ ਸੀ ਕਿ ਆਕਸੀਜਨ ਲਈ ਜਾਂ ਪਾਣੀ ਲਈ ਕਦੇ ਉਸ ਦਾ ਸ਼ੁਕਰ ਹੀ ਨਹੀਂ ਕੀਤਾ ਜੋ ਪਤਾ ਨਹੀਂ ਕਦੋਂ ਤੋਂ ਇਹ ਸਭ ਮੁਫ਼ਤ ਦੇ ਰਿਹਾ ਹੈ।’
ਸ਼ੈਰੀ ਨੇ ਅੱਗੇ ਲਿਖਿਆ, ‘ਵਾਹਿਗੁਰੂ ਤੇਰਾ ਲੱਖ-ਲੱਖ ਸ਼ੁਕਰ, ਬਸ ਹੁਣ ਇਹ ਕੋਰੋਨਾ ਤੋਂ ਵੀ ਛੁਡਾ ਦੇ ਖਹਿੜਾ ਬਹੁਤ ਹੋ ਗਿਆ ਹੁਣ। ਖ਼ਬਰਾਂ ਨਹੀਂ ਦੇਖੀਆਂ ਜਾਂਦੀਆਂ ਹੁਣ ਤਾਂ। ਬਾਬਾ ਜੀ ਮਿਹਰ ਕਰੋ ਸਾਰਿਆਂ ’ਤੇ।’
ਸੋਸ਼ਲ ਮੀਡੀਆ ’ਤੇ ਸ਼ੈਰੀ ਮਾਨ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਸ਼ੈਰੀ ਦੀ ਇਸ ਪੋਸਟ ’ਤੇ ਲੋਕਾਂ ਵਲੋਂ ਰੱਜ ਕੇ ਕੁਮੈਂਟਸ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ
ਉਥੇ ਹਾਲ ਹੀ ’ਚ ਸ਼ੈਰੀ ਮਾਨ ਜਿਮ ਬੰਦ ਹੋਣ ਕਰਕੇ ਵੀ ਪ੍ਰੇਸ਼ਾਨ ਹੋਏ ਸਨ। ਸ਼ੈਰੀ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਜੇ ਜਿਮ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਜਿਮ ਬੰਦ ਹੋ ਗਏ ਹਨ। ਸ਼ੈਰੀ ਮਾਨ ਪੰਜਾਬ ਆਉਣ ਤੋਂ ਬਾਅਦ ਆਪਣੀ ਫਿਟਨੈੱਸ ਵੱਲ ਕਾਫੀ ਧਿਆਨ ਦੇ ਰਹੇ ਹਨ।
ਨੋਟ– ਸ਼ੈਰੀ ਮਾਨ ਦੀ ਇਸ ਪੋਸਟ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।