ਵਿਆਹ ਦੀਆਂ ਖਬਰਾਂ ਵਿਚਾਲੇ ਸਾਹਮਣੇ ਆਈ ਸ਼ਰਧਾ ਕਪੂਰ ਦੀ ਬ੍ਰਾਈਡਲ ਲੁੱਕ,ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

08/28/2021 4:28:22 PM

ਮੁੰਬਈ : ਅਦਾਕਾਰਾ ਸ਼ਰਧਾ ਕਪੂਰ ਬਾਲੀਵੁੱਡ ਦੀ ਸਭ ਤੋਂ ਚਹੇਤੀ ਅਦਾਕਾਰਾਂ 'ਚੋਂ ਇਕ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਚੰਗੀ ਖਾਸੀ ਫੈਨ ਫਾਲੋਇੰਗ ਹੈ। ਦੇਸ਼ ਹੀ ਨਹੀਂ ਵਿਦੇਸ਼ 'ਚ ਸ਼ਰਧਾ ਦੇ ਚਾਹੁੰਣ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਪ੍ਰਿਅੰਕਾ ਚੋਪੜਾ ਤੋਂ ਬਾਅਦ ਸ਼ਰਧਾ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਅਦਾਕਾਰਾ ਹੈ।

ਸ਼ਰਧਾ ਦੇ ਪਿਤਾ ਸ਼ਕਤੀ ਕਪੂਰ ਚਾਹੇ ਹੀ ਬਾਲੀਵੁੱਡ ਇੰਡਸਟਰੀ ਦਾ ਨਾਂ ਰਹੇ ਹੋਣ ਪਰ ਸ਼ਰਧਾ ਨੇ ਆਪਣਾ ਰਸਤਾ ਖ਼ੁਦ ਤੈਅ ਕੀਤਾ ਹੈ ਤੇ 'ਆਸ਼ਿਕੀ-2' ਤੋਂ ਸ਼ੁਰੂਆਤ ਕਰਨ ਵਾਲੀ ਸ਼ਰਧਾ ਨੇ 'ਹੈਦਰ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਹਾਲ ਹੀ 'ਚ ਉਨ੍ਹਾਂ ਦੀ ਵਿਆਹ ਦੀ ਅਫਵਾਹ ਉਡੀ ਸੀ ਪਰ ਇਹ ਖ਼ਬਰ ਗਲਤ ਹੈ। ਹਾਲਾਂਕਿ ਵਿਆਹ ਦੇ ਜੋੜੇ 'ਚ ਸ਼ਰਧਾ ਬਹੁਤ ਖ਼ੂਬਸੁਰਤ ਦਿਖਾਈ ਦੇ ਰਹੀ ਹੈ।

PunjabKesari

ਸ਼ਰਧਾ ਦੇ ਵਿਆਹ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਸਨਸਨੀ ਬਟੋਰ ਰਹੀਆਂ ਸਨ ਪਰ ਉਨ੍ਹਾਂ ਨੂੰ ਗਲਤ ਕਰਾਰ ਦਿੱਤਾ ਗਿਆ। ਦਰਅਸਲ ਸ਼ਰਧਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਵਿਆਹ ਦੇ ਜੋੜੇ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਉਨ੍ਹਾਂ ਦੇ ਵਿਆਹ ਦੀ ਅਫਵਾਹ ਉਡੀ ਸੀ।

PunjabKesari

ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਦੀਵਾਨਿਆਂ ਦਾ ਦਿਲ ਟੁੱਟ ਗਿਆ ਸੀ ਪਰ ਇਨ੍ਹਾਂ ਖ਼ਬਰਾਂ ਦੇ ਝੂਠਾ ਸਾਬਿਤ ਹੋਣ ਤੋਂ ਬਾਅਦ ਸਾਰਿਆਂ ਨੇ ਰਾਹਤ ਦਾ ਸਾਹ ਲਿਆ ਹੈ।


Aarti dhillon

Content Editor

Related News