ਹੈਰਾਨੀਜਨਕ : ਭਰਾ ਦੇ ਕਤਲ ਦੇ ਮਾਮਲੇ ’ਚ ਪੁਲਸ ਨੇ ਕੀਤਾ ਅਦਾਕਾਰਾ ਨੂੰ ਗ੍ਰਿਫ਼ਤਾਰ

Tuesday, Apr 27, 2021 - 10:22 AM (IST)

ਹੈਰਾਨੀਜਨਕ : ਭਰਾ ਦੇ ਕਤਲ ਦੇ ਮਾਮਲੇ ’ਚ ਪੁਲਸ ਨੇ ਕੀਤਾ ਅਦਾਕਾਰਾ ਨੂੰ ਗ੍ਰਿਫ਼ਤਾਰ

ਮੁੰਬਈ (ਬਿਊਰੋ)– ਮਨੋਰੰਜਨ ਜਗਤ ਤੋਂ ਇਕ ਹੈਰਾਨੀ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਕੰਨੜ ਅਦਾਕਾਰਾ ਸ਼ਨਾਇਆ ਕਾਤਵੇ ਨੂੰ ਪੁਲਸ ਨੇ ਆਪਣੇ ਹੀ ਭਰਾ ਰਾਕੇਸ਼ ਕਾਤਵੇ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਇਸ ਮਾਮਲੇ ’ਚ ਕਿਹਾ ਕਿ ਅਦਾਕਾਰਾ ਦੇ ਭਰਾ ਰਾਕੇਸ਼ ਦੀ ਲਾਸ਼ ਦੇ ਟੁਕੜੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਮਿਲੇ ਹਨ।

ਰਾਕੇਸ਼ ਕਾਤਵੇ ਦੀ ਮੌਤ ਮਰਜ਼ੀ ਨਾਲ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਰਾਕੇਸ਼ ਦਾ ਕੱਟਿਆ ਸਿਰ ਦੇਵਰਾਗੁਡੀਹਲ ਦੇ ਜੰਗਲ ’ਚ ਮਿਲਿਆ ਸੀ, ਜਦਕਿ ਲਾਸ਼ ਦੇ ਬਾਕੀ ਟੁਕੜੇ ਹੁਬਲੀ ਤੇ ਗਾਡਾਗ ਰੋਡ ਤੋਂ ਮਿਲੇ ਹਨ। ਇਸ ਦੇ ਨਾਲ ਹੀ ਇਸ ਕਤਲੇਆਮ ’ਚ 4 ਹੋਰ ਵਿਅਕਤੀਆਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਹੁਬਲੀ ਪੁਲਸ ਨੇ ਸ਼ਨਾਇਆ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਾਕੇਸ਼ ਦੀ ਮੌਤ ’ਚ ਉਸ ਦੀ ਭੈਣ ਸ਼ਨਾਇਆ ਦਾ ਵੀ ਕੁਝ ਹੱਥ ਸੀ। ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਸ਼ਨਾਇਆ ਦਾ ਪ੍ਰੇਮ ਨਿਆਜ਼ ਅਹਿਮਦ ਕਟੀਗਰ ਨਾਲ ਚੱਲ ਰਿਹਾ ਸੀ, ਜਿਸ ਨੂੰ ਰਾਕੇਸ਼ ਪਸੰਦ ਨਹੀਂ ਕਰਦਾ ਸੀ। ਅਜਿਹੀ ਸਥਿਤੀ ’ਚ ਕਟੀਗਰ ਨੇ ਰਾਕੇਸ਼ ਨੂੰ ਮਾਰਨ ਦੀ ਯੋਜਨਾ ਬਣਾਈ।

ਦੱਸਿਆ ਜਾ ਰਿਹਾ ਹੈ ਕਿ 9 ਅਪ੍ਰੈਲ ਨੂੰ ਸ਼ਨਾਇਆ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਹੁਬਲੀ ਗਈ ਹੋਈ ਸੀ, ਜਿਸ ਤੋਂ ਬਾਅਦ ਰਾਕੇਸ਼ ਨੂੰ ਕਟੀਗਰ ਤੇ ਉਸ ਦੇ ਹੋਰ ਸਾਥੀਆਂ ਨੇ ਮਾਰ ਦਿੱਤਾ ਸੀ। ਕਤਲ ਤੋਂ ਅਗਲੇ ਦਿਨ ਕਟੀਗਰ ਤੇ ਉਸ ਦੇ ਸਾਥੀਆਂ ਨੇ ਲਾਸ਼ ਨੂੰ ਟੁਕੜੇ ਕਰਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤਾ। ਇਸ ਸਾਰੇ ਮਾਮਲੇ ’ਚ ਪੁਲਸ ਦਾ ਕਹਿਣਾ ਹੈ ਕਿ ਉਹ ਜਲਦੀ ਇਕ ਪ੍ਰੈੱਸ ਕਾਨਫਰੰਸ ਕਰੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News