ਸਟਾਈਲ ਦੇ ਮਾਮਲੇ ’ਚ ਸੋਨਮ-ਜਾਨ੍ਹਵੀ ਤੋਂ ਘੱਟ ਨਹੀਂ ਸ਼ਨਾਇਆ ਕਪੂਰ, ਗੋਲਡਨ ਲਹਿੰਗੇ ’ਚ ਲੁੱਟੀ ਮਹਿਫਿਲ

Saturday, Aug 21, 2021 - 12:43 PM (IST)

ਸਟਾਈਲ ਦੇ ਮਾਮਲੇ ’ਚ ਸੋਨਮ-ਜਾਨ੍ਹਵੀ ਤੋਂ ਘੱਟ ਨਹੀਂ ਸ਼ਨਾਇਆ ਕਪੂਰ, ਗੋਲਡਨ ਲਹਿੰਗੇ ’ਚ ਲੁੱਟੀ ਮਹਿਫਿਲ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਕਪੂਰ ਅਤੇ ਮਹੀਪ ਕਪੂਰ ਦੀ ਧੀ ਸ਼ਨਾਇਆ ਕਪੂਰ ਡੈਬਿਊ ਤੋਂ ਪਹਿਲਾਂ ਹੀ ਕਾਫੀ ਚਰਚਾ ’ਚ ਹੈ। ਸ਼ਨਾਇਆ ਆਪਣੇ ਫੈਸ਼ਨ ਸੈਂਸ ਨਾਲ ਵੀ ਬੀ-ਟਾਊਨ ਦੀਆਂ ਹਸੀਨਾਵਾਂ ਨੂੰ ਮਾਤ ਦਿੱਤੀ ਹੈ।

PunjabKesariਸੰਜੇ ਕਪੂਰ ਦੀ ਲਾਡਲੀ ਹਰ ਆਊਟਫਿੱਟ ਨੂੰ ਬਹੁਤ ਹੀ ਸਟਾਈਲ ਅਤੇ ਸਵੈਗ ਦੇ ਨਾਲ ਕੈਰੀ ਕਰਦੀ ਹੈ ਕਿ ਉਸ ਦੀ ਹਰ ਲੁੱਕ ਵਾਇਰਲ ਹੋ ਜਾਂਦੀ ਹੈ। ਜਿਸ ਪਰਿਵਾਰ ’ਚ ਸੋਨਮ ਕਪੂਰ ਅਤੇ ਜਾਨ੍ਹਵੀ ਕਪੂਰ ਵਰਗੀਆਂ ਬਾਲੀਵੁੱਡ ਡਿਵਾਜ਼ ਹੋਣ ਉਨ੍ਹਾਂ ਦੀ ਮੌਜੂਦਗੀ ’ਚ ਆਪਣੇ ਸਟਾਈਲ ਨਾਲ ਲੋਕਾਂ ਦਾ ਧਿਆਨ ਖਿੱਚਣਾ ਬਹੁਤ ਵੱਡੀ ਗੱਲ ਹੈ।

PunjabKesari
ਪਿਛਲੇ ਕੁਝ ਦਿਨਾਂ ’ਚ ਸ਼ਨਾਇਆ ਦੀ ਜੋ ਵੀ ਲੁੱਕ ਦੇਖਣ ਨੂੰ ਮਿਲੀ ਫਿਰ ਚਾਹੇ ਉਹ ਟ੍ਰੇਡੀਸ਼ਨਲ ਹੋਵੇ ਜਾਂ ਵੈਸਟਰਨ, ਸ਼ਨਾਇਆ ਨੇ ਸਾਰੀਆਂ ਲੁੱਕਸ ਨੂੰ ਬਖੂਬੀ ਕੈਰੀ ਕੀਤਾ ਅਤੇ ਇਹ ਵੀ ਸਾਬਿਤ ਕਰ ਦਿੱਤਾ ਕਿ ਉਹ ਫੈਸ਼ਨ ਦੇ ਮਾਮਲੇ ’ਚ ਆਪਣੀਆਂ ਵੱਡੀਆਂ ਭੈਣਾਂ ਸੋਨਮ ਕਪੂਰ ਅਤੇ ਜਾਨ੍ਹਵੀ ਕਪੂਰ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੀ ਹੈ। 

PunjabKesari
ਹਾਲ ਹੀ ’ਚ ਸ਼ਨਾਇਆ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਨਾਇਆ ਦਾ ਟ੍ਰੇਡੀਸ਼ਨਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਨਾਇਆ ਗੋਲਡਨ ਲਹਿੰਗੇ ’ਚ ਨਜ਼ਰ ਆ ਰਹੀ ਹੈ।

PunjabKesari
ਹਾਲ ਹੀ ’ਚ ਸ਼ਨਾਇਆ ਦੀਆਂ ਜੋ ਤਸਵੀਰਾਂ ਵਾਇਰਲ ਹੋਈਆਂ ਹਨ ਉਸ ’ਚ ਉਸ ਨੇ ਸੈਕਸੀ ਸਟ੍ਰੈਪੀ ਬਲਾਊਜ਼ ਕੈਰੀ ਕੀਤਾ ਹੈ। ਸ਼ਨਾਇਆ ਦੀ ਇਹ ਲੁੱਕ ਸਮਰ ਵੈਡਿੰਗ ਅਤੇ ਡੇਅ ਫੰਕਸ਼ਨ ਲਈ ਪਰਫੈਕਟ ਹੈ। ਆਪਣੀ ਇਸ ਲੁੱਕ ਨੂੰ ਸ਼ਨਾਇਆ ਨੇ ਮਿਨੀਮਲ ਮੇਕਅਪ ਦੇ ਨਾਲ ਪੂਰਾ ਕੀਤਾ ਹੋਇਆ ਹੈ।

PunjabKesari
ਮੱਥੇ ’ਤੇ ਟਿੱਕਾ, ਮੈਸੀ ਬਨ ਸ਼ਨਾਇਆ ਦੀ ਲੁੱਕ ਨੂੰ ਚਾਰ ਚੰਦ ਲਗਾ ਰਹੇ ਹਨ। ਸ਼ਨਾਇਆ ਕਾਤਿਲਾਨਾ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਆਪਣੀਆਂ ਨਵੀਂਆਂ ਤਸਵੀਰਾਂ ਨਾਲ ਸ਼ਨਾਇਆ ਨੇ ਇੰਟਰਨੈੱਟ ’ਤੇ ਤਹਿਲਕਾ ਮਚਾ ਦਿੱਤਾ ਹੈ। ਸ਼ਨਾਇਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸਟਾਰ ਕਿੱਡਸ ਸ਼ਨਾਇਆ ਦੀਆਂ ਇਹ ਤਸਵੀਰਾਂ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਉਹ ਹਾਲੇ ਐਕਟਿੰਗ ਸਿੱਖ ਰਹੀ ਹੈ। ਸ਼ਨਾਇਆ ਜ਼ਲਦ ਹੀ ਕਰਨ ਜੌਹਰ ਦੀ ਫਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ। ਐਕਟਿੰਗ ’ਚ ਡੈਬਿਊ ਕਰਨ ਤੋਂ ਪਹਿਲਾਂ ਸ਼ਨਾਇਆ ਗੂੰਜਨ ਸਕਸੈਨਾ ਦੀ ਬਾਇਓਪਿਕ ‘ਕਾਰਗਿਲ ਗਰਲ’ ’ਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਚੁੱਕੀ ਹੈ।

PunjabKesari


author

Aarti dhillon

Content Editor

Related News