ਕਪਤਾਨ ਬਣਦਿਆਂ ਹੀ ਸ਼ਮਿਤਾ ਸ਼ੈੱਟੀ ਨੂੰ ਮਿਲੀ ਵੱਡੀ ਤਾਕਤ, ਬਾਕੀ ਮੁਕਾਬਲੇਬਾਜ਼ਾਂ ਲਈ ਵਧਿਆ ਖ਼ਤਰਾ
Wednesday, Jan 12, 2022 - 02:39 PM (IST)
ਮੁੰਬਈ (ਬਿਊਰੋ)– ਟੀ. ਵੀ. ਦੇ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 15’ ਨੂੰ ਸੁਰਖ਼ੀਆਂ ’ਚ ਰੱਖਣ ਲਈ ਮੇਕਰਸ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸ ਸ਼ੋਅ ਦਾ ਫਿਨਾਲੇ ਜਲਦ ਹੀ ਹੋਣ ਵਾਲਾ ਸੀ ਪਰ ਮੇਕਰਸ ਨੇ ਆਖ਼ਰੀ ਸਮੇਂ ’ਚ ਵੱਡਾ ਮੋੜ ਲਿਆਉਂਦਿਆਂ ‘ਬਿੱਗ ਬੌਸ’ ਨੂੰ ਦੋ ਹਫਤਿਆਂ ਲਈ ਅੱਗੇ ਵਧਾ ਦਿੱਤਾ ਹੈ ਤੇ ਇਨ੍ਹਾਂ ਦੋ ਹਫਤਿਆਂ ਦੀ ਗੇਮ ’ਚ ਵੱਡੇ ਬਦਲਾਅ ਵੀ ਕੀਤੇ ਹਨ। ‘ਬਿੱਗ ਬੌਸ 15’ ’ਚ ਮੁਕਾਬਲੇਬਾਜ਼ਾਂ ਨੇ ਕਈ ਟਾਸਕ ਰੱਦ ਕਰ ਦਿੱਤੇ ਹਨ ਤੇ ਇਸ ਕਾਰਨ ‘ਬਿੱਗ ਬੌਸ’ ਨੇ ਪਰਿਵਾਰ ਵਾਲਿਆਂ ਨੂੰ ਕਪਤਾਨੀ ਟਾਸਕ ਨਹੀਂ ਦਿੱਤੀ ਸੀ ਪਰ ਹੁਣ ਸ਼ੋਅ ਦੇ ਇਸ ਪੜਾਅ ’ਤੇ ਘਰ ’ਚ ਕਪਤਾਨੀ ਟਾਸਕ ਕੀਤਾ ਗਿਆ, ਜਿਸ ’ਚ ਸ਼ਮਿਤਾ ਸ਼ੈੱਟੀ ਜਿੱਤ ਗਈ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ
ਜੀ ਹਾਂ, ਸ਼ਮਿਤਾ ਸ਼ੈੱਟੀ ਘਰ ਦੀ ਨਵੀਂ ਕਪਤਾਨ ਬਣ ਗਈ ਹੈ ਪਰ ਇਸ ਦੇ ਲਈ ਉਸ ਨੂੰ ਇਕ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਿਆ, ਜਿਸ ’ਚ ਸ਼ਮਿਤਾ ਦੀ ਮਦਦ ਕੁਝ ਹੀ ਲੋਕਾਂ ਨੇ ਕੀਤੀ। ਹਾਲਾਂਕਿ ਇਸ ਟਾਸਕ ਨੂੰ ਜਿੱਤਣ ਤੋਂ ਬਾਅਦ ਸ਼ਮਿਤਾ ਸ਼ੈੱਟੀ ਨੂੰ ਵੀ ਵੱਡੀ ਤਾਕਤ ਮਿਲੀ ਹੈ, ਜਿਸ ਤੋਂ ਬਾਅਦ ਪਰਿਵਾਰ ਵਾਲੇ ਪਰੇਸ਼ਾਨ ਹਨ। ‘ਬਿੱਗ ਬੌਸ 15’ ਦੇ ਘਰ ’ਚ ਲੰਬੇ ਸਮੇਂ ਬਾਅਦ ਕੋਈ ਕਪਤਾਨ ਬਣਿਆ ਹੈ ਤੇ ਖੇਡ ਦੇ ਇਸ ਪੜਾਅ ’ਤੇ ਆਉਣ ਤੋਂ ਬਾਅਦ ‘ਬਿੱਗ ਬੌਸ’ ਨੇ ਵੀ ਕਪਤਾਨ ਨੂੰ ਇਕ ਸਨਮਾਨ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ‘ਬਿੱਗ ਬੌਸ’ ਨੇ ਕਿਹਾ ਕਿ ਜਲਦ ਹੀ ਕੈਪਟਨ (ਸ਼ਮਿਤਾ ਸ਼ੈੱਟੀ) ਨੂੰ ਅਜਿਹਾ ਫ਼ੈਸਲਾ ਲੈਣ ਦਾ ਅਧਿਕਾਰ ਮਿਲੇਗਾ, ਜਿਸ ਨਾਲ ਫਿਨਾਲੇ ਦੇ ਜੇਤੂਆਂ ਤੇ ਘਰ ’ਚ ਮੌਜੂਦ ਅਸੁਰੱਖਿਅਤ ਮੈਂਬਰਾਂ ਦੀ ਟਿਕਟ ਦੇ ਭਵਿੱਖ ’ਤੇ ਅਸਰ ਪਵੇਗਾ। ‘ਬਿੱਗ ਬੌਸ’ ਸ਼ਮਿਤਾ ਸ਼ੈੱਟੀ ਨੂੰ ਕਿਸੇ ਵੀ ਮੈਂਬਰ ਦੇ ਫਿਨਾਲੇ ਲਈ ਟਿਕਟ ਵਾਪਸ ਲੈਣ ਦਾ ਅਧਿਕਾਰ ਦਿੰਦਾ ਹੈ।
‘ਬਿੱਗ ਬੌਸ’ ਦਾ ਕਹਿਣਾ ਹੈ ਕਿ ਸ਼ਮਿਤਾ ‘ਬਿੱਗ ਬੌਸ’ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਹੋਰ ਸੁਰੱਖਿਅਤ ਮੈਂਬਰਾਂ ’ਚੋਂ ਕਿਸ ਨੂੰ ਹੇਠਾਂ ਲਿਆਉਣਾ ਚਾਹੁੰਦੇ ਹੋ। ਯਾਨੀ ਕਿ ਰਾਖੀ, ਕਰਨ ਤੇ ਤੇਜਸਵੀ ਕਿਸੇ ਇਕ ਮੈਂਬਰ ਨੂੰ ਬਰੇਕ ਕਰਨਾ ਚਾਹੁੰਦੇ ਹੋ ਤੇ ਉਨ੍ਹਾਂ ’ਚੋਂ ਕੌਣ ਫਿਨਾਲੇ ਵੀਕ ਦੀ ਟਿਕਟ ਦਾ ਅਧਿਕਾਰ ਖੋਹਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਰਸ਼ਮੀ ਦੇਸਾਈ ਤੇ ਅਭਿਜੀਤ ਬਿਚੁਕਲੇ ਤੋਂ ‘ਟਿਕਟ ਟੂ ਫਿਨਾਲੇ’ ਵਾਪਸ ਲੈ ਲਈ ਗਈ ਹੈ। ਇਸ ਹਫਤੇ ਦੇ ਨਾਮਜ਼ਦਗੀ ਟਾਸਕ ਦੌਰਾਨ ਘਰ ’ਚ ਇਕ ਪ੍ਰਕਿਰਿਆ ਸੀ, ਜਿਸ ’ਚ ਸਾਰੇ ਮੁਕਾਬਲੇਬਾਜ਼ਾਂ ਨੂੰ ਕਿਸੇ ਵੀ ਦੋ ਮੈਂਬਰਾਂ ਦਾ ਨਾਮ ਦੇਣਾ ਸੀ ਤੇ ਉਨ੍ਹਾਂ ਦੇ ਚਿਹਰੇ ਵੀ ਕਾਲੇ ਕਰਨੇ ਸਨ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਰਸ਼ਮੀ ਦੇਸਾਈ ਤੇ ਅਭਿਜੀਤ ਬਿਚੁਕਲੇ ਦਾ ਨਾਂ ਲਿਆ, ਜੋ ਫਾਈਨਲ ਦੇ ਜੇਤੂਆਂ ਲਈ ਪਹਿਲੀ ਟਿਕਟ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।