ਇੰਤਜ਼ਾਰ ਖ਼ਤਮ! ਭਾਰਤ ਦੇ ਸਭ ਤੋਂ ਵੱਡੇ ਸੁਪਰਹੀਰੋ ‘ਸ਼ਕਤੀਮਾਨ’ ’ਤੇ ਬਣੇਗੀ ਫ਼ਿਲਮ, ਦੇਖੋ ਵੀਡੀਓ

02/10/2022 6:24:05 PM

ਮੁੰਬਈ (ਬਿਊਰੋ)– 90 ਦੇ ਦਹਾਕੇ ਦੇ ਬੱਚਿਆਂ ਨੂੰ ਜੇਕਰ ਪੁੱਛਿਆ ਜਾਵੇ ਕਿ ਉਨ੍ਹਾਂ ਦਾ ਫੇਵਰੇਟ ਸੁਪਰੀਹੋਰ ਕਿਹੜਾ ਹੈ ਤਾਂ ਉਨ੍ਹਾਂ ਦੇ ਮੂੰਹ ’ਚੋਂ ਆਇਰਮੈਨ ਤੇ ਕੈਪਟਨ ਅਮੈਰੀਕਾ ਦਾ ਨਹੀਂ, ਸਗੋਂ ਸ਼ਕਤੀਮਾਨ ਦਾ ਨਾਂ ਨਿਕਲੇਗਾ। ਸ਼ਕਤੀਮਾਨ ਭਾਰਤ ਦਾ ਇਕ ਅਜਿਹਾ ਸੁਪਰਹੀਰੋ ਹੈ, ਜਿਸ ਨੂੰ ਅੱਜ ਵੀ ਲੋਕ ਦੇਖਣਾ ਪਸੰਦ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਸ਼ਕਤੀਮਾਨ ਭਾਰਤ ਦਾ ਪਹਿਲਾ ਸੁਪਰਹੀਰੋ ਸੀ, ਜਿਸ ਦੀ ਕਹਾਣੀ ਨੂੰ ਫ਼ਿਲਮੀ ਪਰਦੇ ’ਤੇ ਦੇਖਣ ਲਈ ਹਰ ਕੋਈ ਬੇਕਰਾਰ ਹੈ। ਹਾਲਾਂਕਿ ਹੁਣ ਇਹ ਖਵਾਹਿਸ਼ ਵੀ ਪੂਰੀ ਹੋਣ ਜਾ ਰਹੀ ਹੈ। ਜੀ ਹਾਂ, ਅੱਜ ਸੋਨੀ ਪਿਕਚਰਜ਼ ਨੇ ਸ਼ਕਤੀਮਾਨ ’ਤੇ ਫ਼ਿਲਮ ਬਣਾਉਣ ਦਾ ਐਲਾਨ ਕਰ ਦਿੱਤਾ ਹੈ।

ਸੋਨੀ ਪਿਕਚਰਜ਼ ਇੰਡੀਆ ਦੇ ਯੂਟਿਊਬ ਚੈਨਲ ’ਤੇ ਇਸ ਐਲਾਨ ਨੂੰ ਟੀਜ਼ਰ ਰਾਹੀਂ ਬਿਆਨ ਕੀਤਾ ਗਿਆ ਹੈ। ਇਸ ਟੀਜ਼ਰ ’ਚ ਮੁੰਬਈ ਨੂੰ ਦਿਖਾਇਆ ਗਿਆ ਹੈ। ਟੀਜ਼ਰ ’ਚ ਸਿਰਫ ਸ਼ਕਤੀਮਾਨ ਦਾ ਅਪਡੇਟਿਡ ਸੂਟ ਹੀ ਦੇਖਣ ਨੂੰ ਮਿਲ ਰਿਹਾ ਹੈ।

ਉਥੇ ਫ਼ਿਲਮ ਸਬੰਧੀ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਲਿਖਿਆ ਕਿ ਇਸ ਫ਼ਿਲਮ ’ਚ ਕੋਈ ਵੱਡਾ ਸੁਪਰਸਟਾਰ ਮੁੱਖ ਭੂਮਿਕਾ ਨਿਭਾਵੇਗਾ। ਇਸ ਦੇ ਨਾਲ ਹੀ ਕੋਈ ਵੱਡਾ ਡਾਇਰੈਕਟਰ ਫ਼ਿਲਮ ਨੂੰ ਡਾਇਰੈਕਟ ਕਰੇਗਾ। ਸੋਨੀ ਪਿਕਚਰਜ਼ ਇਸ ਨੂੰ ਮੁਕੇਸ਼ ਖੰਨਾ ਨਾਲ ਮਿਲ ਕੇ ਬਣਾਉਣ ਦੀ ਤਿਆਰੀ ’ਚ ਹੈ। ਇਸ ਫ਼ਿਲਮ ਲਈ ਕਿਹੜੇ ਸਿਤਾਰੇ ਨੂੰ ਚੁਣਿਆ ਜਾਵੇਗਾ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।

ਨੋਟ– ਤੁਸੀਂ ਸ਼ਕਤੀਮਾਨ ’ਤੇ ਬਣਨ ਜਾ ਰਹੀ ਫ਼ਿਲਮ ਨੂੰ ਦੇਖਣਾ ਪਸੰਦ ਕਰੋਗੇ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News