'ਸ਼ਕਤੀਮਾਨ' ਫੇਮ ਅਦਾਕਾਰਾ ਬਣੀ ਸਾਧਵੀ, ਛੱਡੀ ਲਗਜ਼ਰੀ ਲਾਈਫ ; ਹੁਣ ਭੀਖ ਮੰਗ ਕੇ ਕਰ ਰਹੀ 'ਗੁਜ਼ਾਰਾ'

Tuesday, Nov 04, 2025 - 11:31 AM (IST)

'ਸ਼ਕਤੀਮਾਨ' ਫੇਮ ਅਦਾਕਾਰਾ ਬਣੀ ਸਾਧਵੀ, ਛੱਡੀ ਲਗਜ਼ਰੀ ਲਾਈਫ ; ਹੁਣ ਭੀਖ ਮੰਗ ਕੇ ਕਰ ਰਹੀ 'ਗੁਜ਼ਾਰਾ'

ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਦੀ ਮਸ਼ਹੂਰ ਹਸਤੀ, ਅਦਾਕਾਰਾ ਨੁਪੁਰ ਅਲੰਕਾਰ, ਜਿਨ੍ਹਾਂ ਨੇ 'ਸ਼ਕਤੀਮਾਨ' ਵਰਗੇ ਪ੍ਰਸਿੱਧ ਸ਼ੋਅ ਵਿੱਚ ਕੰਮ ਕੀਤਾ, ਨੇ ਲਾਈਮਲਾਈਟ ਦੀ ਦੁਨੀਆ ਨੂੰ ਪੂਰੀ ਤਰ੍ਹਾਂ ਛੱਡ ਕੇ ਸੰਨਿਆਸੀ ਜੀਵਨ ਅਪਣਾ ਲਿਆ ਹੈ। ਉਹ ਹੁਣ ਪੀਤਾਮਬਰਾ ਮਾਂ ਬਣ ਚੁੱਕੀ ਹੈ ਅਤੇ ਸਾਧਵੀ ਦਾ ਜੀਵਨ ਬਤੀਤ ਕਰ ਰਹੀ ਹੈ। ਉਹ ਜ਼ਿੰਦਗੀ ਦੀਆਂ ਤਮਾਮ ਲਗਜ਼ਰੀਆਂ ਦਾ ਤਿਆਗ ਕਰਕੇ, ਇੱਕ ਕੁਟੀਆ ਵਿੱਚ ਰਹਿੰਦੀ ਹੈ, ਸਿਰਫ਼ ਸਾਤਵਿਕ ਭੋਜਨ ਕਰਦੀ ਹੈ, ਅਤੇ ਆਪਣਾ ਪੇਟ ਭਰਨ ਲਈ ਭੀਖ ਮੰਗਦੀ ਹੈ।

ਇਹ ਵੀ ਪੜ੍ਹੋ: ਹਾਦਸਾ ਨਹੀਂ, ਗਾਇਕ ਦਾ ਕਤਲ ਹੋਇਆ ! ਆਸਾਮ CM ਦੇ ਦਾਅਵੇ ਨੇ ਮਚਾਈ ਸਨਸਨੀ

PunjabKesari

ਵੈਰਾਗ ਦਾ ਕਾਰਨ: ਆਰਥਿਕ ਸੰਕਟ ਅਤੇ ਨਿੱਜੀ ਨੁਕਸਾਨ

ਨੁਪੁਰ ਨੇ 2022 ਵਿੱਚ ਅਦਾਕਾਰੀ ਅਤੇ ਸ਼ੋਹਰਤ ਭਰੀ ਜ਼ਿੰਦਗੀ ਛੱਡ ਕੇ ਆਧਿਆਤਮਿਕ ਰਾਹ ਅਪਣਾ ਲਿਆ ਸੀ। ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਪਲ ਆਏ ਜਿਨ੍ਹਾਂ ਨੇ ਜ਼ਿੰਦਗੀ ਪ੍ਰਤੀ ਉਨ੍ਹਾਂ ਦੇ ਵਿਚਾਰ ਪੂਰੀ ਤਰ੍ਹਾਂ ਬਦਲ ਦਿੱਤੇ ਅਤੇ ਉਨ੍ਹਾਂ ਨੇ ਸੰਨਿਆਸ ਦੀ ਰਾਹ ਚੁਣ ਲਈ। ਨੁਪੁਰ ਮੁਤਾਬਕ ਇਸ ਪਰਿਵਰਤਨ ਦੀ ਸ਼ੁਰੂਆਤ ਪੀਐਮਸੀ ਬੈਂਕ ਘੁਟਾਲੇ ਨਾਲ ਹੋਈ, ਜੋ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ। ਇਸ ਘੋਟਾਲੇ ਵਿੱਚ ਉਨ੍ਹਾਂ ਦੀ ਸਾਰੀ ਬਚਤ ਫਸ ਗਈ।

ਇਹ ਵੀ ਪੜ੍ਹੋ: ਇੰਡਸਟਰੀ 'ਚ ਇਕ ਵਾਰ ਫ਼ਿਰ ਪਸਰਿਆ ਮਾਤਮ ! ਜਨਮਦਿਨ ਵਾਲੇ ਦਿਨ ਹੀ ਜਹਾਨੋਂ ਤੁਰ ਗਿਆ ਮਸ਼ਹੂਰ ਗਾਇਕ

ਮਾਂ ਅਤੇ ਭੈਣ ਦਾ ਇਸ ਦੁਨੀਆ ਤੋਂ ਚਲੇ ਜਾਣਾ

ਆਰਥਿਕ ਮੁਸ਼ਕਲਾਂ ਤੋਂ ਬਾਅਦ, ਉਨ੍ਹਾਂ ਦੀ ਮਾਂ ਬਿਮਾਰ ਪੈ ਗਈ ਅਤੇ ਇਲਾਜ ਦੌਰਾਨ ਵੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਮਾਂ ਅਤੇ ਫਿਰ ਭੈਣ ਦੀ ਮੌਤ, ਜੋ ਉਨ੍ਹਾਂ ਦਾ ਆਖਰੀ ਸਹਾਰਾ ਸਨ, ਨੇ ਨੁਪੁਰ ਦਾ ਇਸ ਸੰਸਾਰਕ ਜੀਵਨ ਤੋਂ ਮੋਹ ਭੰਗ ਕਰ ਦਿੱਤਾ। ਨੁਪੁਰ ਅਲੰਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਸਾਰਿਕ ਜੀਵਨ ਵਿੱਚ ਕੋਈ ਦਿਲਚਸਪੀ ਨਹੀਂ ਰਹੀ, ਇਸ ਲਈ ਉਨ੍ਹਾਂ ਨੇ ਆਪਣੇ ਨਾਲ ਜੁੜੇ ਸਾਰੇ ਲੋਕਾਂ ਤੋਂ ਇਜਾਜ਼ਤ ਲਈ ਅਤੇ ਅਧਿਆਤਮਕ ਮਾਰਗ, ਯਾਨੀ ਵੈਰਾਗ ਅਤੇ ਭਗਤੀ ਦਾ ਮਾਰਗ ਅਪਣਾ ਲਿਆ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 'ਅਗਲੇ ਜਨਮ ਮੋਹੇ ਬਿਟੀਆਂ ਹੀ ਕੀਜੋ' ਅਤੇ 'ਘਰ ਕੀ ਲਕਸ਼ਮੀ ਬੇਟੀਆਂ' ਵਰਗੇ ਕਈ ਹਿੱਟ ਸ਼ੋਅਜ਼ ਵਿੱਚ ਕੰਮ ਕੀਤਾ ਸੀ।

ਇਹ ਵੀ ਪੜ੍ਹੋ: 'ਮੈਂ ਨਹੀਂ ਕਰਾਉਣਾ ਕਿਸੇ ਨਾਲ ਵਿਆਹ, ਪਰ...'! ਸਿਧਾਰਥ ਸ਼ੁਕਲਾ ਨੂੰ ਨਹੀਂ ਭੁੱਲ ਸਕੀ ਸ਼ਹਿਨਾਜ਼ ਗਿੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

cherry

Content Editor

Related News