ਕੋਰੋਨਾ ਨੂੰ ਲੈ ਕੇ ਸ਼ਕਤੀ ਕਪੂਰ ਨੇ ਪ੍ਰਗਟਾਈ ਚਿੰਤਾ, ਕਿਹਾ- ‘ਹੁਣ ਲੱਗਦਾ ਹੈ ਮੌਤ ਬਹੁਤ ਕਰੀਬ ਆ ਗਈ’

5/4/2021 4:15:44 PM

ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਸਰਕਾਰ ਨੇ ਕੋਰੋਨਾ ’ਤੇ ਕਾਬੂ ਪਾਉਣ ਲਈ ਕਈ ਠੋਸ ਕਦਮ ਚੁੱਕੇ ਹਨ ਪਰ ਹਾਲੇ ਵੀ ਕਈ ਸੂਬੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ। ਇਥੇ ਤੱਕ ਕੀ ਕਈ ਹਸਪਤਾਲਾਂ ’ਚ ਤਾਂ ਲੋਕਾਂ ਨੂੰ ਬੈੱਡ ਅਤੇ ਆਕਸੀਜਨ ਤੱਕ ਨਹੀਂ ਮਿਲ ਰਹੀ ਹੈ। ਇਸ ਨੂੰ ਲੈ ਕੇ ਬਾਲੀਵੁੱਡ ਸਿਤਾਰੇ ਵੀ ਚਿੰਤਿਤ ਹੋ ਗਏ ਹਨ। ਅਦਾਕਾਰ ਸ਼ਕਤੀ ਕਪੂਰ ਨੇ ਵੀ ਦੇਸ਼ ਦੇ ਇਨ੍ਹਾਂ ਹਾਲਾਤ ’ਤੇ ਚਿੰਤਾ ਪ੍ਰਗਟਾਈ ਹੈ।

PunjabKesari
ਸ਼ਕਤੀ ਕਪੂਰ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ ਇਕ ਸਾਲ ਤੋਂ ਹਾਲਾਤ ਬਹੁਤ ਮੁਸ਼ਕਿਲ ਹੋ ਗਏ ਹਨ ਹੁਣ' ਮੌਤ ਹੁਣ ਬਹੁਤ ਕਰੀਬ ਆ ਚੁੱਕੀ ਹੈ'। ਪਹਿਲਾਂ ਬੋਲਦੇ ਸੀ ਮਰਨ ਵਾਲਾ ਹੈ, ਮਰਨ ਵਾਲਾ ਹੈ ਅਤੇ ਉਸ ’ਚ ਹੀ ਦਸ ਸਾਲ ਲੱਗ ਜਾਂਦੇ ਸਨ। ਹੁਣ ਲੋਕ ਮੱਖੀਆਂ ਦੀ ਤਰ੍ਹਾਂ ਡਿੱਗ ਰਹੇ ਹਨ। ਹੁਣ ਮੌਤ ਕੀ ਹੈ? ਇਹ ਬਹੁਤ ਆਸਾਨ ਹੈ। ਮੈਂ ਸੁਣਿਆ ਮੇਰੇ ਦੋਸਤ ਦਾ ਭਰਾ ਸਵੇਰੇ ਹਸਪਤਾਲ ਗਿਆ ਸੀ ਅਤੇ ਸ਼ਾਮ ਨੂੰ ਉਸ ਦੇ ਮੌਤ ਹੋ ਗਈ ਹੈ, ਇਹ ਅਚਾਨਕ ਹੋਇਆ ਹੈ’।  

PunjabKesari
ਕੋਰੋਨਾ ਦੀ ਦੂਜੀ ਲਹਿਰ ਹੈ ਜਾਨਲੇਵਾ
ਸ਼ਕਤੀ ਕਪੂਰ ਨੇ ਅੱਗੇ ਕਿਹਾ ਕਿ ਮੇਰੀ ਧੀ ਸ਼ਰਧਾ ਦੀ ਦੋਸਤ ਹਾਲ ਹੀ ’ਚ ਇਜ਼ਰਾਇਲ ਤੋਂ ਵਾਪਸ ਆਈ ਅਤੇ ਉਸ ਨੇ ਦੱਸਿਆ ਕਿ ਉਥੇ ਕੋਈ ਵੀ ਹੁਣ ਮਾਸਕ ਨਹੀਂ ਪਾਉਂਦਾ। ਸਰਕਾਰ ਨੇ 85-90 ਫੀਸਦੀ ਲੋਕਾਂ ਨੂੰ ਟੀਕਾ ਲਗਾ ਦਿੱਤਾ ਹੈ। ਇਹ ਹੈਲਦੀ ਜ਼ਿੰਦਗੀ ਜੀਅ ਰਹੇ ਹਨ ਅਤੇ ਬਿਲਕੁੱਲ ਫ੍ਰੀ ਘੁੰਮ ਰਹੇ ਹਨ। ਅਜਿਹਾ ਨਹੀਂ ਕਿ ਸਾਡਾ ਦੇਸ਼ ਇਸ ਵਾਇਰਸ ਨਾਲ ਜੀਅ ਨਹੀਂ ਸਕਦਾ ਹੈ, ਜੀਅ ਸਕਦਾ ਹੈ, ਇਕ ਵਾਰ ਸਾਨੂੰ ਸਭ ਨੂੰ ਵੈਕਸੀਨ ਲੱਗ ਜਾਵੇ, ਹਾਲਾਂਕਿ ਮੈਨੂੰ ਪਤਾ ਨਹੀਂ ਕਿ ਸਾਡੀ ਜਨਸੰਖਿਆ ਬਹੁਤ ਜ਼ਿਆਦਾ ਹੈ। 
ਮਸ਼ਹੂਰ ਅਦਾਕਾਰ ਨੇ ਅੱਗੇ ਕਿਹਾ ਕਿ ਸਾਨੂੰ ਲੋਕਾਂ ਨੂੰ ਹੰਕਾਰ ਹੈ-ਦੇਖਿਆ ਜਾਵੇਗਾ ਜੋ ਹੋਵੇਗਾ’। ਇਹ ਕਾਰਨ ਹੈ ਕਿ ਦੂਜੀ ਲਹਿਰ ਜਾਨਲੇਵਾ ਬਣ ਗਈ। ਇਸ ਤੋਂ ਉੱਪਰ ਮੈਂ ਸੁਣਿਆ ਹੈ ਕਿ ਦੂਜੀ ਲਹਿਰ ਬਹੁਤ ਤੇਜ਼ ਵੀ ਹੈ, ਕਈ ਲੋਕਾਂ ਨੇ ਦੱਸਿਆ ਕਿ ਹੁਣ ਵਾਇਰਸ ਹਵਾ ’ਚ ਵੀ ਹੈ ਇਸ ਲਈ ਕਿਸੇ ਨੂੰ ਨਹੀਂ ਪਤਾ ਕਿ ਇਹ ਦੁਨੀਆ ਕਿਥੇ ਹੈ ਅਤੇ ਕਦੋਂ ਖਤਮ ਹੋਵੇਗੀ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ’ਚ ਦੇਸ਼ ਭਰ ’ਚ 3 ਲੱਖ 57 ਹਜ਼ਾਰ 229 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਉੱਧਰ 3 ਹਜ਼ਾਰ 449 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਗਈ ਹੈ। 


Aarti dhillon

Content Editor Aarti dhillon