ਆਰੀਅਨ ਖ਼ਾਨ ਦੇ ਡਰੱਗ ਕੇਸ ਤੋਂ ਬਾਅਦ ਸ਼ਾਹਰੁਖ਼ ਖ਼ਾਨ ਨੇ ਸ਼ੁਰੂ ਕੀਤੀ ‘ਪਠਾਨ’ ਦੀ ਸ਼ੂਟਿੰਗ, ਦੇਖੋ ਤਸਵੀਰਾਂ

Thursday, Dec 23, 2021 - 11:17 AM (IST)

ਆਰੀਅਨ ਖ਼ਾਨ ਦੇ ਡਰੱਗ ਕੇਸ ਤੋਂ ਬਾਅਦ ਸ਼ਾਹਰੁਖ਼ ਖ਼ਾਨ ਨੇ ਸ਼ੁਰੂ ਕੀਤੀ ‘ਪਠਾਨ’ ਦੀ ਸ਼ੂਟਿੰਗ, ਦੇਖੋ ਤਸਵੀਰਾਂ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਪੁੱਤਰ ਆਰੀਅਨ ਖ਼ਾਨ ਦੇ ਡਰੱਗ ਕੇਸ ’ਚ ਫਸਣ ਤੋਂ ਬਾਅਦ ਕੈਮਰਿਆਂ ਤੋਂ ਦੂਰ ਸਨ। ਹਾਲਾਂਕਿ ਹੁਣ ਲਗਭਗ ਦੋ ਮਹੀਨਿਆਂ ਬਾਅਦ ਉਨ੍ਹਾਂ ਨੇ ਸੈੱਟ ’ਤੇ ਵਾਪਸੀ ਕਰ ਲਈ ਹੈ। ਸ਼ਾਹਰੁਖ਼ ਨੇ ਬੁੱਧਵਾਰ ਨੂੰ ਮੁੰਬਈ ’ਚ ‘ਪਠਾਨ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਥੋਂ ਉਨ੍ਹਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਮਹਿੰਗੇ ਤੋਹਫ਼ੇ ਲੈਣ ਤੋਂ ਬਾਅਦ ਹੁਣ ਨੋਰਾ ਫਤੇਹੀ ਬਣੀ ਸਰਕਾਰੀ ਗਵਾਹ, ਮਹਾਠੱਗ ਖ਼ਿਲਾਫ਼ ਦੇਵੇਗੀ ਗਵਾਹੀ

ਸਾਹਮਣੇ ਆਈ ਤਸਵੀਰ ’ਚ ਸ਼ਾਹਰੁਖ਼ ਕਾਲੇ ਰੰਗ ਦੀ ਟੀ-ਸ਼ਰਟ ਤੇ ਵੱਡੇ ਵਾਲਾਂ ’ਚ ਨਜ਼ਰ ਆ ਰਹੇ ਹਨ। ਆਰੀਅਨ ਡਰੱਗ ਕੇਸ ਤੋਂ ਬਾਅਦ ਹੁਣ ਸੈੱਟ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ਼ ਮੁੰਬਈ ’ਚ ਅਗਲੇ 15-20 ਦਿਨਾਂ ਤਕ ਸ਼ੂਟਿੰਗ ਕਰਨਗੇ।

ਸ਼ਾਹਰੁਖ਼ ਨੇ ਆਪਣੀਆਂ ਆਗਾਮੀ ਫ਼ਿਲਮਾਂ ਨੂੰ ਲੈ ਕੇ ਡਾਇਰੈਕਟਰਾਂ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਸ਼ੈਡਿਊਲ ਅਜਿਹਾ ਸੈੱਟ ਕੀਤਾ ਜਾਵੇ ਕਿ ਉਹ ਹਰ ਹਫ਼ਤੇ ਮੁੰਬਈ ਆ ਸਕਣ ਤੇ ਇਸ ਵਿਚਾਲੇ ਬਾਕੀ ਕਲਾਕਾਰ ਆਪਣੇ ਹਿੱਸਿਆਂ ਦੀ ਸ਼ੂਟਿੰਗ ਕਰ ਲੈਣ। ਇਸ ਨਾਲ ਸ਼ਾਹਰੁਖ਼ ਆਪਣੇ ਪਰਿਵਾਰ ਨੂੰ ਵੀ ਮਿਲ ਸਕਣਗੇ ਤੇ ਸ਼ੂਟਿੰਗ ’ਚ ਵੀ ਕੋਈ ਰੁਕਾਵਟ ਨਹੀਂ ਆਵੇਗੀ।

PunjabKesari

ਇਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਸਪੇਨ ’ਚ ਕੀਤੀ ਜਾਣ ਵਾਲੀ ਸੀ ਪਰ ਅਕਤੂਬਰ ’ਚ ਆਰੀਅਨ ਖ਼ਾਨ ਦੇ ਡਰੱਗ ਕੇਸ ’ਚ ਫਸਣ ਤੋਂ ਬਾਅਦ ਸ਼ੂਟਿੰਗ ਰੱਦ ਕਰ ਦਿੱਤੀ ਗਈ। ਇਸ ਫ਼ਿਲਮ ’ਚ ਸ਼ਾਹਰੁਖ਼ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News