ਮੈਂ ਤੇ ਸਲਮਾਨ ਸਭ ਤੋਂ ਖੁਸ਼ਕਿਸਮਤ : ਸ਼ਾਹਰੁਖ
Thursday, Dec 10, 2015 - 11:35 AM (IST)
ਮੁੰਬਈ : ਕਿੰਗ ਖਾਨ ਭਾਵ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਹ ਅਤੇ ਸਲਮਾਨ ਸਭ ਤੋਂ ਖੁਸ਼ਕਿਸਮਤ ਹੀਰੋ ਹਨ। ਦੋਹਾਂ ਨੂੰ ਫਿਲਮ ਇੰਡਸਟਰੀ ''ਚ ਆਇਆਂ ਦੋ ਦਹਾਕੇ ਤੋਂ ਵਧੇਰੇ ਸਮਾਂ ਹੋ ਗਿਆ ਹੈ। ਦੋਵੇਂ ਬਾਲੀਵੁੱਡ ਦੇ ਟੌਪ ਅਭਿਨੇਤਾਵਾਂ ''ਚ ਸ਼ਾਮਲ ਹਨ।
ਸ਼ਾਹਰੁਖ ਨੇ ਕਿਹਾ ਕਿ ਹਾਲ ਹੀ ਵਿਚ ਮੈਂ ਅਤੇ ਸਲਮਾਨ ਗੱਲ ਕਰ ਰਹੇ ਸੀ ਕਿ ਅਸੀਂ 50 ਸਾਲ ਦੇ ਹੋਣ ਪਿੱਛੋਂ ਵੀ ਬਾਲੀਵੁੱਡ ''ਚ ਓਹੀ ਕਰ ਰਹੇ ਹਾਂ, ਜੋ 25 ਸਾਲ ਦੀ ਉਮਰ ਵਿਚ ਕਰਦੇ ਸੀ। ਉਨ੍ਹਾਂ ਕਿਹਾ, ''''ਦੇਖਿਆ ਅਸੀਂ ਕਿੰਨੇ ਕਿਸਮਤ ਵਾਲੇ ਹਾਂ ਕਿ 50 ਸਾਲ ਦੀ ਉਮਰ ਵਿਚ ਵੀ ਹੀਰੋ ਹਾਂ। ਪੁਰਾਣੇ ਜ਼ਮਾਨੇ ਵਿਚ 40 ਸਾਲ ਦੀ ਉਮਰ ਤੋਂ ਬਾਅਦ ਕੋਈ ਹੀਰੋ ਨਹੀਂ ਰਹਿ ਜਾਂਦਾ ਸੀ ਪਰ ਅਸੀਂ 50 ਸਾਲ ਦੀ ਉਮਰ ''ਚ ਵੀ ਰੋਮਾਂਸ ਕਰ ਰਹੇ ਹਾਂ।''''