ਬਾਲੀਵੁੱਡ ਦੇ ਕਿੰਗ ਸ਼ਾਹਰੁਖ ਤੇ ਰਣਵੀਰ ਸਿੰਘ ਨੂੰ ਵਿਰਾਟ ਨੇ ਇਸ ਮਾਮਲੇ 'ਚ ਛੱਡਿਆ ਪਿੱਛੇ

Thursday, Jul 18, 2024 - 11:06 AM (IST)

ਬਾਲੀਵੁੱਡ ਦੇ ਕਿੰਗ ਸ਼ਾਹਰੁਖ ਤੇ ਰਣਵੀਰ ਸਿੰਘ ਨੂੰ ਵਿਰਾਟ ਨੇ ਇਸ ਮਾਮਲੇ 'ਚ ਛੱਡਿਆ ਪਿੱਛੇ

ਨਵੀਂ ਦਿੱਲੀ - ਕ੍ਰਿਕਟ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਨੇ ਮੁੜ ਆਪਣਾ ਦਬਦਬਾ ਕਾਇਮ ਕੀਤਾ ਹੈ। ਰਣਵੀਰ ਸਿੰਘ ਅਤੇ ਸ਼ਾਹਰੁਖ ਖ਼ਾਨ ਵਰਗੇ ਬਾਲੀਵੁੱਡ ਸਿਤਾਰਿਆਂ ਨੂੰ ਪਿੱਛੇ ਛੱਡਦੇ ਹੋਏ ਕੋਹਲੀ ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ਦੀ ਸੂਚੀ ਵਿਚ ਸਭ ਤੋਂ ਉੱਪਰ ਪਹੁੰਚ ਗਏ ਹਨ।

ਇਹ ਖ਼ਬਰ ਵੀ ਪੜ੍ਹੋ -  ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ

ਵਿਰਾਟ ਦੀ ਬ੍ਰਾਂਡ ਵੈਲਿਊ ’ਚ ਤਕਰੀਬਨ 29 ਫੀਸਦੀ ਦਾ ਉਛਾਲ ਆਇਆ ਹੈ, ਜੋ 22.79 ਕਰੋੜ ਡਾਲਰ (1904.43 ਕਰੋੜ ਰੁਪਏ) ’ਤੇ ਪਹੁੰਚ ਗਈ ਹੈ। ਇਸ ਪ੍ਰਭਾਵਸ਼ਾਲੀ ਵਾਧੇ ਨੇ ਉਸ ਨੂੰ ਪਹਿਲਾ ਸਥਾਨ ਦਿਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ

ਚੋਟੀ ਦੇ ਦਾਅਵੇਦਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ

  • ਰਣਵੀਰ ਸਿੰਘ : 20.31 ਕਰੋੜ ਡਾਲਰ (1697.19 ਕਰੋੜ ਰੁਪਏ) ਦੀ ਬ੍ਰਾਂਡ ਵੈਲਿਊ। 
  • ਸ਼ਾਹਰੁਖ ਖ਼ਾਨ : 12.07 ਕਰੋੜ ਡਾਲਰ (1008.62 ਕਰੋੜ ਰੁਪਏ) ਦੀ ਬ੍ਰਾਂਡ ਵੈਲਿਊ। 
  • ਅਕਸ਼ੈ ਕੁਮਾਰ : 11.17 ਕਰੋੜ ਡਾਲਰ (933.41 ਕਰੋੜ ਰੁਪਏ) ਦੀ ਬ੍ਰਾਂਡ ਵੈਲਿਊ। 
  • ਆਲੀਆ ਭੱਟ : 10.11 ਕਰੋੜ ਡਾਲਰ (844.83 ਕਰੋੜ ਰੁਪਏ) ਦੀ ਬ੍ਰਾਂਡ ਵੈਲਿਊ।
  • ਵਿਰਾਟ ਕੋਹਲੀ 22.79 ਕਰੋੜ ਡਾਲਰ ਦੀ ਬ੍ਰਾਂਡ ਵੈਲਿਊ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News