ਸ਼ਹਿਨਾਜ਼ ਗਿੱਲ ਦੀ ਬਾਲੀਵੁੱਡ ''ਚ ਡੈਬਿਊ ਦੀ ਤਿਆਰੀ! ਸਲਮਾਨ ਨਾਲ ਇਸ ਫਿਲਮ ''ਚ ਆਵੇਗੀ ਨਜ਼ਰ

Thursday, Apr 28, 2022 - 04:48 PM (IST)

ਸ਼ਹਿਨਾਜ਼ ਗਿੱਲ ਦੀ ਬਾਲੀਵੁੱਡ ''ਚ ਡੈਬਿਊ ਦੀ ਤਿਆਰੀ! ਸਲਮਾਨ ਨਾਲ ਇਸ ਫਿਲਮ ''ਚ ਆਵੇਗੀ ਨਜ਼ਰ

ਮੁੰਬਈ- 'ਪੰਜਾਬ ਦੀ ਕੈਟਰੀਨਾ' ਭਾਵ ਸ਼ਹਿਨਾਜ਼ ਗਿੱਲ ਉਹ ਨਾਂ ਹੈ ਜਿਸ ਨੂੰ ਸ਼ਾਇਦ ਹੀ ਕੋਈ ਜਾਣਦਾ ਨਾ ਹੋਵੇ। ਸ਼ਹਿਨਾਜ਼ ਗਿੱਲ ਨੇ ਬਿਗ ਬੌਸ 13 ਦੇ ਰਾਹੀਂ ਸ਼ਹਿਨਾਜ਼ ਨੇ ਨਾ ਸਿਰਫ ਪੰਜਾਬ ਸਗੋਂ ਪੂਰੇ ਹਿੰਦੂਸਤਾਨ ਦੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਅੱਜ ਆਏ ਦਿਨ ਸ਼ਹਿਨਾਜ਼ ਦੇ ਨਾਂ 'ਤੇ ਕੋਈ ਨਾ ਕੋਈ ਟ੍ਰੈਂਡ ਦੇਖਣ ਨੂੰ ਮਿਲਦਾ ਹੈ। ਇਸ ਵਿਚਾਲੇ ਸ਼ਹਿਨਾਜ਼ ਨੂੰ ਲੈ ਕੇ ਇਕ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਸੱਤਵੇਂ ਆਸਮਾਨ 'ਤੇ ਪਹੁੰਚ ਜਾਣਗੇ।

PunjabKesari
ਖਬਰ ਹੈ ਕਿ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ 'ਚ ਆਪਣੀ ਡਰੀਮ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਸ਼ਹਿਨਾਜ਼ ਸਲਮਾਨ ਖਾਨ ਦੀ ਫਿਲਮ 'ਕਦੇ ਈਦ ਕਦੇ ਦੀਵਾਲੀ' ਦੇ ਨਾਲ ਬਾਲੀਵੁੱਡ 'ਚ ਕਦਮ ਰੱਖੇਗੀ। ਜੀ ਹਾਂ, ਤੁਸੀਂ ਠੀਕ ਸੁਣਿਆ।

PunjabKesari
ਇਹ ਤਾਂ ਹਰ ਕੋਈ ਜਾਣਦਾ ਹੈ ਕਿ ਸਲਮਾਨ ਸ਼ਹਿਨਾਜ਼ ਨਾਲ ਬਹੁਤ ਪਿਆਰ ਕਰਦੇ ਹਨ। ਬਾਬਾ ਸਿੱਦਿਕੀ ਦੀ ਇਫਤਾਰ ਪਾਰਟੀ 'ਚ ਵੀ ਉਹ ਸ਼ਹਿਨਾਜ਼ ਨੂੰ ਲੈ ਕੇ ਚਿੰਤਿੰਤ ਸਨ। ਉਧਰ ਬਿਗ ਬੌਸ 13 ਦੌਰਾਨ ਤੋਂ ਹੀ ਉਨ੍ਹਾਂ ਨੂੰ ਗਾਈਡ ਕਰਦੇ ਹਨ।

PunjabKesari
ਇਹੀਂ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਫਿਲਮ 'ਕਦੇ ਈਦ ਕਦੇ ਦੀਵਾਲੀ' ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਇਸ ਫਿਲਮ 'ਚ ਸਲਮਾਨ ਤੋਂ ਇਲਾਵਾ ਉਨ੍ਹਾਂ ਦੇ ਜੀਜਾ ਅਤੇ ਅਦਾਕਾਰ ਆਯੁਸ਼ ਸ਼ਰਮਾ ਅਤੇ ਅਦਾਕਾਰਾ ਪੂਜਾ ਹੇਂਗਡੇ ਹੈ।

PunjabKesari
ਇਕ ਇੰਗਲਿਸ਼ ਵੈੱਬ ਸਾਈਟ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਇਕ ਸੂਤਰ ਨੇ ਦੱਸਿਆ ਕਿ-'ਸ਼ਹਿਨਾਜ਼ ਗਿੱਲ 'ਕਦੇ ਈਦ ਕਦੇ ਦੀਵਾਲੀ' ਦੇ ਕਲਾਕਾਰਾਂ 'ਚ ਸ਼ਾਮਲ ਹੋ ਗਈ ਹੈ। ਅਦਾਕਾਰਾ ਫਿਲਮ 'ਚ ਆਯੁਸ਼ ਸ਼ਰਮਾ ਦੇ ਨਾਲ ਦਿਖਾਈ ਦੇਵੇਗੀ। ਇਹ ਪੁਸ਼ਟੀ ਕੀਤੀ ਗਈ ਹੈ ਕਿ ਸ਼ਹਿਨਾਜ਼ ਫਿਲਮ ਦਾ ਹਿੱਸਾ ਹੋਵੇਗੀ ਪਰ ਉਨ੍ਹਾਂ ਦਾ ਰੋਲ ਕੀ ਹੈ ਇਸ ਦੀ ਡਿਟੇਲ ਅਜੇ ਸਾਹਮਣੇ ਨਹੀਂ ਆਈ ਹੈ। ਉਧਰ ਦੂਜੇ ਪਾਸੇ ਸ਼ਹਿਨਾਜ਼ ਜਾਂ ਫਿਲਮ ਦੀ ਕਾਸਟ ਵਲੋਂ ਇਸ ਨੂੰ ਲੈ ਕੇ ਕੋਈ ਅਨਾਊਸਮੈਂਟ ਨਹੀਂ ਹੋਈ ਹੈ। ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕਈ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਨੂੰ ਆਖ਼ਿਰੀ ਵਾਰ ਦਿਲਜੀਤ ਦੁਸਾਂਝ ਦੇ ਨਾਲ ਇਕ ਪੰਜਾਬੀ ਫਿਲਮ 'ਹੌਂਸਲਾ ਰੱਖ' 'ਚ ਦੇਖਿਆ ਗਿਆ ਸੀ। ਇਸ ਫਿਲਮ ਨੂੰ ਲੋਕਾਂ ਤੋਂ ਖੂਬ ਪਿਆਰ ਮਿਲਿਆ।


author

Aarti dhillon

Content Editor

Related News