ਸਟੇਜ ’ਤੇ ਡਾਂਸ ਕਰਦਿਆਂ ਅਚਾਨਕ ਡਿੱਗੇ ਸ਼ਾਹਿਦ ਕਪੂਰ, ਫਿਰ ਇਸ ਤਰ੍ਹਾਂ ਖ਼ੁਦ ਨੂੰ ਸੰਭਾਲਿਆ

Tuesday, Nov 21, 2023 - 06:42 PM (IST)

ਸਟੇਜ ’ਤੇ ਡਾਂਸ ਕਰਦਿਆਂ ਅਚਾਨਕ ਡਿੱਗੇ ਸ਼ਾਹਿਦ ਕਪੂਰ, ਫਿਰ ਇਸ ਤਰ੍ਹਾਂ ਖ਼ੁਦ ਨੂੰ ਸੰਭਾਲਿਆ

ਮੁੰਬਈ (ਬਿਊਰੋ)– ਗੋਆ ’ਚ ਸੋਮਵਾਰ ਨੂੰ 54ਵੇਂ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਆਫ ਇੰਡੀਆ (IFFI) ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ। ਇਨ੍ਹਾਂ ’ਚ ਕਰਨ ਜੌਹਰ, ਸਾਰਾ ਅਲੀ ਖ਼ਾਨ, ਮਾਧੁਰੀ ਦੀਕਸ਼ਿਤ, ਸ਼ਾਹਿਦ ਕਪੂਰ, ਦਿਵਿਆ ਦੱਤਾ, ਨੁਸਰਤ ਭਰੂਚਾ ਤੇ ਸ਼੍ਰੇਆ ਘੋਸ਼ਾਲ ਆਦਿ ਸ਼ਾਮਲ ਸਨ। ਪ੍ਰੋਗਰਾਮ ’ਚ ਕਈ ਕਲਾਕਾਰਾਂ ਨੇ ਸਟੇਜ ’ਤੇ ਪੇਸ਼ਕਾਰੀ ਦਿੱਤੀ। ਸ਼ਾਹਿਦ ਕਪੂਰ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਡਾਂਸ ਕਰਦਿਆਂ ਉਹ ਅਚਾਨਕ ਸਟੇਜ ’ਤੇ ਡਿੱਗ ਗਏ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਸ਼ਾਹਿਦ ਦੀ ਵੀਡੀਓ ਵਾਇਰਲ
ਸ਼ਾਹਿਦ ਨੇ ਇਸ ਮੌਕੇ ਬਲੈਕ ਸਲੀਵਲੈੱਸ ਟੀ-ਸ਼ਰਟ, ਪੈਂਟ ਤੇ ਐਨਕਾਂ ਲਗਾਈਆਂ ਸਨ। ਉਹ ਗਰੁੱਪ ਡਾਂਸਰਾਂ ਨਾਲ ਡਾਂਸ ਕਰ ਰਹੇ ਸਨ। ਫਿਰ ਉਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਡਿੱਗ ਜਾਂਦੇ ਹਨ। ਜਲਦ ਹੀ ਸ਼ਾਹਿਦ ਆਪਣੇ ਆਪ ’ਤੇ ਕਾਬੂ ਪਾ ਲੈਂਦੇ ਹਨ ਤੇ ਤੁਰੰਤ ਉੱਠ ਕੇ ਪੇਸ਼ਕਾਰੀ ਨੂੰ ਪੂਰਾ ਕਰਦੇ ਹਨ। ਅੱਗੇ ਉਹ ਹੱਸਦੇ ਹਨ ਤੇ ਉਸ ਜਗ੍ਹਾ ਵੱਲ ਦੇਖਦੇ ਹਨ, ਜਿਥੇ ਉਹ ਆਪਣਾ ਸੰਤੁਲਨ ਗੁਆ ਬੈਠੇ ਸਨ। ਅਖੀਰ ’ਚ ਸ਼ਾਹਿਦ ਮੁਸਕਰਾਉਂਦੇ ਹਨ ਤੇ ਦਰਸ਼ਕਾਂ ਨੂੰ ਇਕ ਫਲਾਇੰਗ ਕਿੱਸ ਦਿੰਦੇ ਹਨ।

ਵੈਨਿਊ ’ਤੇ ਸ਼ਾਨਦਾਰ ਐਂਟਰੀ
ਸ਼ਾਹਿਦ ਬਾਈਕ ’ਤੇ ਸਵਾਰ ਹੋ ਕੇ ਵੈਨਿਊ ’ਚ ਦਾਖ਼ਲ ਹੋਏ। ਉਨ੍ਹਾਂ ਨੇ ‘ਮੌਜਾਂ ਹੀ ਮੌਜਾਂ’, ‘ਧਟਿੰਗ ਨਾਚ’ ਤੇ ‘ਸ਼ਾਮ ਸ਼ਾਨਦਾਰ’ ਗੀਤਾਂ ’ਤੇ ਸਟੇਜ ’ਤੇ ਡਾਂਸ ਕੀਤਾ। ਸਟੇਜ ’ਤੇ ਡਾਂਸ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਰੈੱਡ ਕਾਰਪੇਟ ’ਤੇ ਪੋਜ਼ ਦਿੱਤੇ ਤੇ ਮੀਡੀਆ ਨਾਲ ਗੱਲਬਾਤ ਕੀਤੀ। ਸ਼ਾਹਿਦ ਨੇ ਕਿਹਾ, ‘‘ਮੈਂ IFFI ’ਚ ਆ ਕੇ ਬਹੁਤ ਖ਼ੁਸ਼ ਹਾਂ ਤੇ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹਾਂ। ਗੋਆ ਮੇਰੀ ਪਸੰਦੀਦਾ ਜਗ੍ਹਾ ਹੈ।’’

ਇਹ ਹਨ ਆਉਣ ਵਾਲੀਆਂ ਫ਼ਿਲਮਾਂ
ਸ਼ਾਹਿਦ ਦੀ ਆਉਣ ਵਾਲੀ ਫ਼ਿਲਮ ਕ੍ਰਿਤੀ ਸੈਨਨ ਨਾਲ ਹੈ। ਇਹ ਫ਼ਿਲਮ 9 ਫਰਵਰੀ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ। ਸ਼ਾਹਿਦ ਦੀ ਇਕ ਹੋਰ ਫ਼ਿਲਮ ‘ਦੇਵਾ’ ਹੈ, ਜੋ ਅਗਲੇ ਸਾਲ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਪੂਜਾ ਹੇਗੜੇ ਵੀ ਹੈ। ‘ਦੇਵਾ’ ਇਕ ਪੁਲਸ ਅਧਿਕਾਰੀ ਦੀ ਕਹਾਣੀ ਹੈ, ਜੋ ਇਕ ਹਾਈ ਪ੍ਰੋਫਾਈਲ ਕੇਸ ਦੀ ਜਾਂਚ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News