ਕੋਰੋਨਾ ਕਾਰਨ ਸ਼ਾਹੀਰ ਸ਼ੇਖ ਦੇ ਪਿਤਾ ਦੀ ਹਾਲਤ ਗੰਭੀਰ, ਪ੍ਰਸ਼ੰਸਕਾਂ ਨੂੰ ਕਿਹਾ- ਅਰਦਾਸਾਂ ਕਰੋ

01/19/2022 3:03:40 PM

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਨੇ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਟੀ. ਵੀ. ਸਿਤਾਰਿਆਂ ਦੀ ਜ਼ਿੰਦਗੀ 'ਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਕਈ ਸਿਤਾਰੇ ਇਸ ਦੀ ਲਪੇਟ 'ਚ ਆ ਚੁੱਕੇ ਹਨ। ਹੁਣ ਮਸ਼ਹੂਰ ਟੀ. ਵੀ. ਸੀਰੀਅਲ 'ਪਵਿੱਤਰ ਰਿਸ਼ਤਾ 2' ਦੇ ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਸ਼ਾਹੀਰ ਸ਼ੇਖ ਨੇ ਸ਼ੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪਿਤਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਹਾਲਤ ਕਾਫ਼ੀ ਗੰਭੀਰ ਹੈ, ਉਹ ਵੈਂਟੀਲੇਟਰ 'ਤੇ ਹਨ। ਉਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਦੇ ਜ਼ਰੀਏ ਆਪਣੇ ਪਿਤਾ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਸ ਨੇ ਆਪਣੇ ਪਿਤਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੰਦਿਆਂ ਆਪਣੇ ਫੈਨਜ਼ ਨੂੰ ਆਪਣੇ ਪਿਤਾ ਲਈ ਦੁਆਵਾਂ ਕਰਨ ਲਈ ਵੀ ਕਿਹਾ ਹੈ।

 

ਸ਼ਾਹੀਰ ਨੇ ਆਪਣੇ ਟਵੀਟ 'ਚ ਲਿਖਿਆ, "ਦੋਸਤੋਂ ਮੇਰੇ ਪਿਤਾ ਵੈਂਟੀਲੇਟਰ 'ਤੇ ਹਨ। ਉਹ ਕੋਰੋਨਾ ਨਾਲ ਲੜਾਈ ਲੜ ਰਹੇ ਹਨ। ਕਿਰਪਾ ਕਰਕੇ ਉਨ੍ਹਾਂ ਲਈ ਅਰਦਾਸਾਂ ਕਰੋ ਕਿ ਉਹ ਠੀਕ ਹੋ ਜਾਣ।'' ਸ਼ੋਸ਼ਲ ਮੀਡੀਆ 'ਤੇ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਫੈਨਜ਼ ਕੁਮੈਂਟ ਕਰਕੇ ਉਨ੍ਹਾਂ ਦੇ ਪਿਤਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਇਨ੍ਹੀਂ ਦਿਨੀਂ 'ਚ ਉਹ ਆਪਣੇ ਸ਼ੋਅ 'ਪਵਿੱਤਰ ਰਿਸ਼ਤਾ' ਲਈ ਚਰਚਾ 'ਚ ਹਨ। ਮੰਗਲਵਾਰ ਨੂੰ ਇਸ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਸ਼ੋਅ 'ਚ ਸ਼ਾਹੀਰ ਸ਼ੇਖ ਦੇ ਨਾਲ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਮੁੱਖ ਭੂਮਿਕਾ ਨਿਭਾ ਰਹੀ ਹੈ। ਇਸ ਸ਼ੋਅ ਦਾ ਟਰੇਲਰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਮਾਨਵ ਤੇ ਅਰਚਨਾ ਦਾ ਰਿਸ਼ਤਾ ਇਕ ਨਵਾਂ ਮੋੜ ਲਿਆ ਸਕਦਾ ਹੈ। ਦੋਵੇਂ ਇਕ-ਦੂਜੇ ਦੇ ਕੋਲ ਹੋਣ ਦੇ ਬਾਵਜੂਦ ਕਾਫ਼ੀ ਦੂਰ ਨਜ਼ਰ ਆਉਣਗੇ। ਇਸ 'ਚ ਮਾਨਵ ਤੇ ਅਰਚਨਾ ਦੀ ਕਾਲਜ ਲਾਈਫ਼ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ਼ ਨੂੰ ਵੀ ਦਿਖਾਇਆ ਗਿਆ ਹੈ। ਇਹ ਸ਼ੋਅ ਇਸ ਮਹੀਨੇ 28 ਤਰੀਕ ਨੂੰ ਜੀ5 'ਤੇ ਰਿਲੀਜ਼ ਹੋਵੇਗਾ।

ਨੋਟ – ਕਰਨ ਔਜਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News