ਸਲਮਾਨ ਦੀ ‘ਟਾਈਗਰ 3’ ਦੀ ਸ਼ੂਟਿੰਗ ਅਪ੍ਰੈਲ ’ਚ ਕਰਨਗੇ ਸ਼ਾਹਰੁਖ ਖ਼ਾਨ

Saturday, Feb 25, 2023 - 04:06 PM (IST)

ਸਲਮਾਨ ਦੀ ‘ਟਾਈਗਰ 3’ ਦੀ ਸ਼ੂਟਿੰਗ ਅਪ੍ਰੈਲ ’ਚ ਕਰਨਗੇ ਸ਼ਾਹਰੁਖ ਖ਼ਾਨ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ’ਚ ਸਲਮਾਨ ਖ਼ਾਨ ਦੀ ਐਂਟਰੀ ਨੇ ਦਰਸ਼ਕਾਂ ਦੀ ਬੇਸਬਰੀ ਵਧਾ ਦਿੱਤੀ ਹੈ ਤੇ ਹੁਣ ਦਰਸ਼ਕ ਦੋਵਾਂ ਨੂੰ ਇਕੱਠੇ ਫਿਰ ਦੇਖਣ ’ਚ ਕਾਫ਼ੀ ਐਕਸਾਈਟਿਡ ਹਨ। ਹੁਣ ਫੈਨਜ਼ ਦੋਵਾਂ ਨੂੰ ‘ਟਾਈਗਰ 3’ ’ਚ ਇਕੱਠੇ ਦੇਖਣ ਲਈ ਉਤਸੁਕ ਹਨ। ‘ਟਾਈਗਰ 3’ ਤੇ ‘ਪਠਾਨ’ ਯਸ਼ਰਾਜ ਦੇ ਸਪਾਈ ਯੂਨਿਵਰਸ ਦਾ ਹਿੱਸਾ ਹਨ। ਦੋਵਾਂ ਸੁਪਰਸਟਾਰ ਨੂੰ ਇਕੱਠੇ ਦੇਖਣਾ ਫੈਨਜ਼ ਲਈ ਕਿਸੇ ਟਰੀਟ ਤੋਂ ਘੱਟ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਕੰਗਨਾ ਰਣੌਤ ਦੀ ਖੁੱਲ੍ਹੀ ਚੁਣੌਤੀ, ਕਿਹਾ- ‘ਜੇ ਮੈਨੂੰ ਗੋਲੀ ਨਾ ਮਾਰੀ ਗਈ ਤਾਂ...’

ਹੁਣ ਇਸ ਦਾ ਖ਼ੁਲਾਸਾ ਹੋ ਗਿਆ ਹੈ ਕਿ ਦੋਵੇਂ ਕਦੋਂ ਤੋਂ ‘ਟਾਇਗਰ-3’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਪਿਛਲੇ ਸਾਲ ਸਲਮਾਨ ਤੇ ਸ਼ਾਹਰੁਖ ‘ਟਾਇਗਰ-3’ ਲਈ ਸ਼ੂਟਿੰਗ ਕਰਨ ਵਾਲੇ ਸਨ ਪਰ ਕੁਝ ਨਿੱਜੀ ਕਾਰਨਾਂ ਦੀ ਵਜ੍ਹਾ ਤੋਂ ਅਜਿਹਾ ਨਹੀਂ ਹੋ ਸਕਿਆ ਸੀ। ਸੂਤਰ ਕਹਿੰਦੇ ਹਨ, ‘ਸ਼ਾਹਰੁਖ ਖ਼ਾਨ ‘ਟਾਇਗਰ-3’ ਲਈ ਅਪ੍ਰੈਲ ਦੇ ਅੰਤ ’ਚ ਸ਼ੂਟਿੰਗ ਕਰਨਗੇ ਤੇ ਸ਼ੂਟਿੰਗ ਮੁੰਬਈ ’ਚ ਹੋਣ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲਾ : ਸੁਕੇਸ਼ ਚੰਦਰਸ਼ੇਖਰ ਦੀ ਹਿਰਾਸਤ 3 ਦਿਨ ਵਧੀ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News