ਸ਼ਾਹਰੁਖ ਖ਼ਾਨ ਲਾਂਚ ਕਰਨਗੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ

Tuesday, Jun 20, 2023 - 11:32 AM (IST)

ਸ਼ਾਹਰੁਖ ਖ਼ਾਨ ਲਾਂਚ ਕਰਨਗੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ

ਮੁੰਬਈ (ਬਿਊਰੋ)– ਕਰਨ ਜੌਹਰ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨਾਲ ਭਾਰਤੀ ਫ਼ਿਲਮ ਇੰਡਸਟਰੀ ’ਚ ਬਤੌਰ ਨਿਰਦੇਸ਼ਕ ਆਪਣਾ 25ਵਾਂ ਸਾਲ ਮਨਾ ਰਹੇ ਹਨ।

ਉਸ ਦਾ ਸਫ਼ਰ 1998 ’ਚ ਸ਼ਾਹਰੁਖ ਖ਼ਾਨ, ਕਾਜੋਲ ਤੇ ਰਾਣੀ ਮੁਖਰਜੀ ਸਟਾਰਰ ‘ਕੁਛ ਕੁਛ ਹੋਤਾ ਹੈ’ ਨਾਲ ਸ਼ੁਰੂ ਹੋਇਆ ਸੀ ਤੇ ਹੁਣ 2023 ’ਚ ਉਹ ਰਣਵੀਰ ਸਿੰਘ, ਆਲੀਆ ਭੱਟ, ਧਰਮਿੰਦਰ, ਸ਼ਬਾਨਾ ਆਜ਼ਮੀ ਤੇ ਜਯਾ ਬੱਚਨ ਨਾਲ ਇਕ ਪਰਿਵਾਰਕ ਡਰਾਮੇ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਰਾਮ ਚਰਨ ਵਿਆਹ ਦੇ 11 ਸਾਲਾਂ ਬਾਅਦ ਬਣੇ ਪਿਤਾ, ਪਤਨੀ ਉਪਾਸਨਾ ਨੇ ਧੀ ਨੂੰ ਦਿੱਤਾ ਜਨਮ

ਹੁਣ ਸ਼ਾਹਰੁਖ ਖ਼ਾਨ ਕਰਨ ਜੌਹਰ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ ਲਾਂਚ ਕਰਨਗੇ। ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ 28 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਟੀਜ਼ਰ 20 ਜੂਨ ਨੂੰ ਰਿਲੀਜ਼ ਹੋਵੇਗਾ, ਇਸ ਤੋਂ ਬਾਅਦ ਜੁਲਾਈ ਦੇ ਮਹੀਨੇ ’ਚ ਇਕ ਗਾਣਾ ਤੇ ਟਰੇਲਰ ਰਿਲੀਜ਼ ਹੋਵੇਗਾ। ਟੀਮ ਨੇ ਫ਼ਿਲਮ ਲਈ 40 ਦਿਨਾਂ ਦੀ ਮੁਹਿੰਮ ਦੀ ਯੋਜਨਾ ਬਣਾਈ ਹੈ ਤੇ ਟੀਜ਼ਰ ਦੇ ਨਾਲ ਇਸ ਨੂੰ ਡਿਜੀਟਲ ਦੁਨੀਆ ’ਚ ਰਿਲੀਜ਼ ਕਰਨ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News